• Home
 • »
 • News
 • »
 • punjab
 • »
 • THE NUMBER OF PILGRIMS VISITING KARTARPUR SAHIB IS INCREASING

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ

ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਰੋਜਾਨਾ 5000 ਸ਼ਰਧਾਲੂ ਭੇਜਣ ਦਾ ਸਮਝੌਤਾ ਹੋਇਆ ਸੀ। ਇਸ ਦੇ ਬਾਵਜੂਦ ਮੰਗ ਕੀਤੀ ਜਾ ਰਹੀ ਸੀ ਗਿਣਤੀ ਹੋਰ ਵਧਾਈ ਜਾਵੇ। ਪਰ ਜਦੋਂ ਲਾਂਘਾ ਖੁੱਲਿਆ ਤਾਂ ਬਹੁਤ ਹੀ ਘੱਟ ਗਿਣਤੀ ਵਿਚ ਸ਼ਰਧਾਲੂ ਦਰਸ਼ਨਾਂ ਲਈ ਗਏ। ਜਿਸ ਦਾ ਕਾਰਨ ਭਾਰਤ ਵਾਲੇ ਵਰਤੀ ਜਾ ਰਹੀ ਸਖਤੀ ਦੱਸਿਆ ਜਾ ਰਿਹਾ ਹੈ।

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ

 • Share this:
  ਭਾਰਤ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਗਿਣਤੀ ਵਧਣ ਲੱਗੀ ਹੈ। ਅੱਜ 1630 ਸ਼ਰਧਾਲੂ ਦਰਸ਼ਨਾਂ ਲਈ ਗਏ ਹਨ। 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਅੱਜ ਸਭ ਤੋਂ ਵੱਧ ਗਿਣਤੀ 'ਚ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਹਨ।

  ਸ਼ਰਧਾਲੂਆਂ ਦੀ ਗਿਣਤੀ ਵਧਣ 'ਤੇ ਪਾਕਿਸਤਾਨ ਇਮੀਗ੍ਰੇਸ਼ਨ 'ਚ ਵੀ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਰੋਜਾਨਾ 5000 ਸ਼ਰਧਾਲੂ ਭੇਜਣ ਦਾ ਸਮਝੌਤਾ ਹੋਇਆ ਸੀ। ਇਸ ਦੇ ਬਾਵਜੂਦ ਮੰਗ ਕੀਤੀ ਜਾ ਰਹੀ ਸੀ ਗਿਣਤੀ ਹੋਰ ਵਧਾਈ ਜਾਵੇ। ਪਰ ਜਦੋਂ ਲਾਂਘਾ ਖੁੱਲਿਆ ਤਾਂ ਬਹੁਤ ਹੀ ਘੱਟ ਗਿਣਤੀ ਵਿਚ ਸ਼ਰਧਾਲੂ ਦਰਸ਼ਨਾਂ ਲਈ ਗਏ। ਜਿਸ ਦਾ ਕਾਰਨ ਭਾਰਤ ਵਾਲੇ ਵਰਤੀ ਜਾ ਰਹੀ ਸਖਤੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲ਼ਾਵਾ ਪਾਸਪੋਰਟ ਦੀ ਸ਼ਰਤ ਵੀ ਵੱਡਾ ਅੜਿੱਕਾ ਬਣ ਰਹੀ ਹੈ। ਭਾਵੇਂ ਪਾਕਿਸਤਾਨ ਨੇ ਬਿਨਾਂ ਪਾਸਪੋਰਟ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਦੇਣ ਦੀ ਗੱਲ ਆਖੀ ਸੀ ਪਰ ਭਾਰਤ ਨੇ ਸਾਫ ਕਹਿ ਦਿੱਤਾ ਸੀ ਸਮਝੌਤੇ ਤਹਿਤ ਹੀ ਸ਼ਰਧਾਲੂ ਉਧਰ ਜਾ ਸਕਣਗੇ।

  9 ਨਵੰਬਰ ਨੂੰ 562 ਦੇ ਕਰੀਬ ਵਿਸ਼ੇਸ਼ ਸ਼ਰਧਾਲੂਆਂ ਦੇ ਜਥੇ ਨੂੰ ਛੱਡ ਕੇ, ਦੂਸਰੇ ਦਿਨ 239, ਤੀਸਰੇ ਤੇ ਗੁਰਪੁਰਬ ਵਾਲੇ ਦਿਨ 532, ਚੌਥੇ ਦਿਨ 272 ਤੇ ਪੰਜਵੇਂ ਦਿਨ 241 ਸ਼ਰਧਾਲੂ ਹੀ ਪਾਕਿਸਤਾਨ ਦਰਸ਼ਨਾਂ ਲਈ ਗਏ ਹਨ। ਵੱਡੀ ਗਿਣਤੀ ਸ਼ਰਧਾਲੂ ਨਿਰਾਸ਼ ਸਨ ਤੇ ਭਾਰਤ ਸਰਕਾਰ ਨੂੰ ਕੋਸ ਰਹੇ ਹਨ। ਸ਼ਰਧਾਲੂਆਂ ਦੀ ਖੱਜਲ ਖੁਆਰੀ ਦਾ ਵੱਡਾ ਕਾਰਨ ਜਾਗਰੂਕਤਾ ਦੀ ਘਾਟ ਵੀ ਹੈ। ਪੇਂਡੂ ਇਲਾਕਿਆਂ ਤੋਂ ਆਈ ਵੱਡੀ ਗਿਣਤੀ ਸੰਗਤ ਬਿਨਾ ਆਨਲਾਈਨ ਰਜਿਸਟਰੇਸ਼ਨ ਤੋਂ ਹੀ ਪਾਕਿਸਤਾਨ ਜਾਣ ਲਈ ਇਥੇ ਪੁੱਜ ਰਹੀ ਹੈ।

  ਜ਼ਿਆਦਾਤਰ ਸ਼ਰਧਾਲੂਆਂ ਕੋਲ ਪਾਸਪੋਰਟ ਹੀ ਨਹੀਂ ਹਨ। ਯਾਦ ਰਹੇ ਕਿ ਪਾਕਿਸਤਾਨ ਅਤੇ ਭਾਰਤ ਵਿਚ ਹੋਏ ਸਮਝੌਤੇ ਮੁਤਾਬਕ ਭਾਰਤੀ ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ ਹਾਲਾਂਕਿ ਇਸ ਉਤੇ ਵੀਜ਼ਾ ਲਵਾਉਣ ਦੀ ਲੋੜ ਨਹੀਂ। ਪਾਕਿਸਤਾਨ ਨੇ ਭਾਵੇਂ ਬਾਅਦ ਵਿਚ ਇਹ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਪਛਾਣ ਪੱਤਰ ਨਾਲ ਸ਼ਰਧਾਲੂ ਦਰਸ਼ਨ ਕਰ ਸਕਦੇ ਹਨ ਪਰ ਭਾਰਤ ਇਸ ਗੱਲ ਲਈ ਰਾਜ਼ੀ ਨਹੀਂ ਹੋਇਆ। ਇਸ ਤੋਂ ਇਲਾਵਾ ਅਪਲਾਈ ਕਰਨ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਾਂਦੀ ਪੁਣਛਾਣ ਤੋਂ ਵੀ ਸ਼ਰਧਾਲੂ ਨਿਰਾਸ਼ ਤੇ ਡਰੇ ਹੋਏ ਹਨ। ਪੁਲਿਸ ਮੁਲਾਜ਼ਮ ਸ਼ਰਧਾਲੂ ਦੇ ਘਰ ਪਹੁੰਚ ਕੇ ਉਸ ਤੋਂ ਪੁੱਛਗਿੱਛ ਕਰਦੇ ਹਨ।
  First published: