Home /News /punjab /

ਮਲੋਟ: ਘਰ ਵਿਚ ਇਕੱਲੇ ਰਹਿੰਦੇ ਬਜ਼ੁਰਗ ਦੀ ਅਣਪਛਾਤਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਹੱਤਿਆ

 • Share this:

  Chetan Bhura

  ਮਲੋਟ ਦੇ ਨਜ਼ਦੀਕ ਪਿੰਡ ਸਰਾਵਾਂ ਬੋਦਲਾ ਵਿਚ ਕਰੀਬ 92 ਸਾਲ ਦੇ ਬਜ਼ੁਰਗ ਦੀ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਦੇਰ ਰਾਤ ਹੱਤਿਆ ਕਰ ਦਿੱਤੀ। ਇਹ ਬਜ਼ੁਰਗ ਇਕੱਲਿਆਂ ਰਹਿੰਦਾ ਸੀ ਅਤੇ ਦੇਸੀ ਦਵਾਈਆਂ ਦੇਣ ਦਾ ਕੰਮ ਕਰਦਾ ਸੀ। ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

  ਮਿਲੀ ਜਾਣਕਾਰੀ ਮੁਤਾਬਕ ਦੇਸੀ ਵੈਦ ਦਾ ਕੰਮ ਕਰਨ ਵਾਲੇ ਕਰੀਬ 92 ਸਾਲ ਦੇ ਬਜ਼ੁਰਗ ਦਲੀਪ ਸਿੰਘ ਦਾ ਦੇਰ ਰਾਤ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ। ਪਿੰਡ ਦੇ ਬਲਜੀਤ ਨਾਮਕ ਨੌਜਵਾਨ ਨੇ ਦੱਸਿਆ ਕਿ ਉਕਤ ਬਜ਼ੁਰਗ ਇਕੱਲਾ ਹੀ ਰਹਿਦਾ ਸੀ। ਉਸ ਦਾ ਚਾਚਾ ਰਾਤ ਨੂੰ ਉਸ ਨੂੰ ਖਾਣਾ ਖਵਾ ਕੇ ਗਏ ਜਦੋਂ ਰਾਤ ਨੂੰ ਦੁੱਧ ਦੇਣ ਆਏ ਤਾਂ ਬਜ਼ੁਰਗ ਦੇ ਹੱਥ ਪੈਰ ਬੰਨ੍ਹੇ ਹੋਏ ਸੀ ਅਤੇ ਕਮਰੇ ਦਾ ਸਾਮਾਨ ਖਿਲਰਿਆ ਪਿਆ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ।

  ਦੂਸਰੇ ਪਾਸੇ ਥਾਣਾ ਕਬਰਵਾਲਾ ਦੀ ਪੁਲਿਸ ਨੇ ਸੂਚਨਾ ਮਿਲਣ ਉਤੇ ਕਰਵਾਈ ਕਰਦੇ ਹੋਏ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਥਾਣਾ ਕਬਰਵਾਲਾ ਦੇ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਸਰਾਵਾਂ ਬੋਦਲਾ ਵਿਚ ਇਕੱਲੇ ਰਹਿ ਰਹੇ ਬਜ਼ੁਰਗ ਦਲੀਪ ਸਿੰਘ ਜੋ ਕੇ ਦੇਸੀ ਦਵਾਈਆਂ ਦਾ ਕੰਮ ਕਰਦਾ ਸੀ, ਦਾ ਕਿਸੇ ਅਣਪਛਾਤੇ ਲੋਕਾਂ ਨੇ ਲੁੱਟ ਦੀ ਨੀਅਤ ਨਾਲ ਗਲਾ ਘੁੱਟ ਕਤਲ ਕਰ ਦਿੱਤਾ ਹੈ ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

  Published by:Gurwinder Singh
  First published:

  Tags: Crime, Crime news