ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਭੱਠੇ ਦੀ ਮਾਲਕਣ ਦਾ ਤੇਜਧਾਰ ਹਥਿਆਰ ਨਾਲ ਕਤਲ

News18 Punjabi | News18 Punjab
Updated: July 28, 2020, 6:24 PM IST
share image
ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਭੱਠੇ ਦੀ ਮਾਲਕਣ ਦਾ ਤੇਜਧਾਰ ਹਥਿਆਰ ਨਾਲ ਕਤਲ
ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਭੱਠੇ ਦੀ ਮਾਲਕਣ ਦਾ ਤੇਜਧਾਰ ਹਥਿਆਰ ਨਾਲ ਕਤਲ

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਵਿਧਾਨਸਭਾ ਹਲਕਾ ਪਾਇਲ ਦੇ ਪਿੰਡ ਸ਼ਾਹਪੁਰ 'ਚ ਇਕ ਇੱਟਾਂ ਦੇ ਭੱਠੇ ਦੀ ਮਾਲਕਣ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾ ਨੇ ਤੇਜ ਧਾਰ ਹੱਥਿਆਰ ਨਾਲ ਹਮਲਾ ਕਰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਨੇ ਹੈਲਮੇਟ ਨਾਲ ਆਪਣੇ ਮੂੰਹ ਢੱਕ ਰੱਖੇ ਸਨ, ਇਹ ਸਾਰੀ ਵਾਰਦਾਤ ਭੱਠੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਮ੍ਰਿਤਕਾ ਦੀ ਪਛਾਣ ਭੱਠੇ ਦੀ ਮਾਲਕਣ ਰਛਪਾਲ ਕੌਰ ਵਿਧਵਾ ਸੁਖਦੇਵ ਸਿੰਘ ਦੇ ਵਜੋਂ ਹੋਈ ਹੈ।

ਮ੍ਰਿਤਿਕਾ ਦੇ ਜਵਾਈ ਡਾ. ਸਿਮਰਨ ਸਿੰਘ ਨੇ ਦੱਸਿਆ ਕਿ ਹਲਕਾ ਪਾਇਲ 'ਚ ਸ਼ਾਹਪੁਰ ਵਿਖੇ ਉਸ ਦੀ ਸੱਸ ਰਛਪਾਲ ਕੌਰ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਨਾਲ ਇੱਟਾ ਦੇ ਭੱਠਾ ਚਲਾਉਂਦੀ ਸੀ। ਬੀਤੀ ਸ਼ਾਮ ਉਸ ਦੀ ਸੱਸ ਆਪਣੇ ਭੱਠੇ 'ਤੇ ਹੀ ਬੈਠੀ ਸੀ ਕਿ 2 ਅਣਪਛਾਤੇ ਮੋਟਰਸਾਈਕਲ ਸਵਾਰ ਆਏ ਅਤੇ ਉਨ੍ਹਾਂ ਨੇ ਕਿਸੇ ਦਾਤਰ ਨਾਲ ਉਸ ਦੀ ਸੱਸ ਦੀ ਧੌਣ 'ਤੇ ਵਾਰ ਕਰ ਦਿੱਤਾ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀਂ ਹੋਈ ਰਛਪਾਲ ਕੌਰ ਨੂੰ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੋਂ ਉਸ ਨੂੰ ਲੁਧਿਆਣਾ ਦੇ ਐਸ. ਪੀ. ਐਸ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਪਰ ਹਸਪਤਾਲ 'ਚ ਰਛਪਾਲ ਕੌਰ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਜਵਾਈ ਨੇ ਦੱਸਿਆ ਕਿ ਇਸ ਕਤਲ ਦਾ ਕਾਰਨ ਪਰਿਵਾਰਕ ਜਾਂ ਵਪਾਰਕ ਰੰਜਿਸ਼ ਹੋ ਸਕਦਾ ਹੈ, ਰਸ਼ਪਾਲ ਕੌਰ ਦੇ ਪਤੀ ਦੀ ਲੱਗਭਗ 3 ਵਰ੍ਹੇ ਪਹਿਲਾਂ ਕਾਰ ਵਲੋਂ ਟੱਕਰ ਮਾਰ ਦੇਣ ਕਾਰਨ ਮੌਤ ਹੋ ਗਈ ਸੀ। ਮੌਕੇ 'ਤੇ ਪੁੱਜੇ ਪਾਈਲ ਦੇ ਐਸ. ਐਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Published by: Ashish Sharma
First published: July 28, 2020, 6:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading