ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ ਖੰਨਾ ਲਾਇਨੋਪਾਰ ਇਲਾਕੇ ਦੀ ਜਨਤਾ

News18 Punjabi | News18 Punjab
Updated: July 24, 2021, 1:04 PM IST
share image
ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ ਖੰਨਾ ਲਾਇਨੋਪਾਰ ਇਲਾਕੇ ਦੀ ਜਨਤਾ
ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ ਖੰਨਾ ਲਾਇਨੋਪਾਰ ਇਲਾਕੇ ਦੀ ਜਨਤਾ

Gurdeep Singh 

  • Share this:
  • Facebook share img
  • Twitter share img
  • Linkedin share img
ਖੰਨਾ ਦੇ ਲਾਇਨੋਪਾਰ ਇਲਾਕੇ ਦੀ ਜਨਤਾ ਪਰਸ਼ਸ਼ਨ ਦੀ ਲਾਪਰਵਾਹੀ ਕਾਰਨ ਨਰਕ ਜਿਹਾ ਜੀਵਨ ਗੁਜਾਰਨ ਲਈ ਮਜਬੂਰ ਹੈ, ਅਕਾਲੀ ਦਲ ਕੋਰ ਕਮੇਟੀ ਮੈਮਬਰ ਯਾਦਵਿੰਦਰ ਸਿੰਘ ਜਾਦੂ ਨੇ ਹਾਲਾਤਾਂ ਦਾ ਜਾਇਜ਼ਾ ਲਿਤਾ ਅਤੇ ਜਨਤਾ ਦੀਆਂ ਮੁਸ਼ਕਿਲਾਂ ਸੁਣਿਆ, ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਅਜਿਹੇ ਹਾਲਾਤ ਕਾਰਨ ਇਸ ਪਾਸੇ ਕੋਈ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ ਅਤੇ ਸਾਡੇ ਕਾਂਗਰਸੀ ਵਿਧਾਇਕ ਸਿਰਫ਼ ਵੋਟਾਂ ਮੰਗਣ ਹੀ ਆਉਂਦੇ ਨੇ ਹਾਲਾਤ ਵੇਖਣ ਨਹੀਂ।

ਅੰਮ੍ਰਿਤਸਰ- ਦਿੱਲੀ ਨੈਸ਼ਨਲ ਹਾਈਵੇ ਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਖੰਨਾ ਸ਼ਹਿਰ ਜੋਕਿ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਸ਼ਹਿਰ ਦਾ ਸਭ ਤੋਂ ਵੱਧ ਚਰਚਾਂ ਵਿੱਚ ਰਹਿਣ ਵਾਲਾ ਇਲਾਕਾ ਹੈ ਲਾਇਨੋਪਾਰ ਦਾ ਇਲਾਕਾ ਜਿਸ ਵਿਚ ਸ਼ਹਿਰ ਦੀ ਇਕ ਤਿਹਾਈ ਆਬਾਦੀ ਹੈ ਅਤੇ ਇਸ ਇਲਾਕੇ ਵਿੱਚ ਸੁਵਿਧਾਵਾਂ ਦੀ ਘਾਟ ਹੈ, ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸ਼ਹਿਰ ਨੂੰ ਅਮੁਰੂਤ ਸਕੀਮ ਤਹਿਤ 100 ਪ੍ਰਤੀਸ਼ਤ ਸੀਵਰੇਜ ਅਤੇ ਵਾਟਰ ਸਪਲਾਈ ਮੁਹਈਆ ਕਰਵਾਈ ਜਾਣੀ ਸੀ ਇਸ ਦਾ ਸਭ ਤੋਂ ਵੱਧ ਫ਼ਾਇਦਾ ਲਾਇਨੋਪਾਰ ਇਲਾਕੇ ਦੀ ਜਨਤਾ ਨੂੰ ਹੀ ਮਿਲਣ ਜਾ ਰਿਹਾ ਸੀ, ਪਰ ਮੌਜੂਦਾ ਹਾਲਾਤ ਅਜਿਹੇ ਹਨ ਕਿ ਇਸ ਸਕੀਮ ਦੇ ਪਾਸ ਹੋਣ ਦੇ 5 ਸਾਲ ਬਾਅਦ ਵੀ ਇਲਾਕੇ ਦੀ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ ਜਿਸ ਤੇ ਸਿਆਸਤ ਹੋਣੀ ਵੀ ਲਾਜ਼ਮੀ ਹੈ, ਇਸੀ ਤਹਿਤ ਲਾਇਨੋਪਾਰ ਇਲਾਕੇ ਦੀ ਗੋਦਾਮ ਰੋਡ ਨੇੜਿਲਿਆ ਗਲ਼ੀਆਂ ਦਾ ਜਾਇਜ਼ਾ ਲੈਣ ਪਹੁੰਚੇ ਅਕਾਲੀ ਦਲ ਕੌਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਜਾਦੂ ਦਾ ਕਹਿਣਾ ਸੀ ਕੀ ਇਲਾਕੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਅਕਾਲੀ ਦਲ ਸਰਕਾਰ ਮੌਕੇ 100 ਪ੍ਰਤੀਸ਼ਤ ਸੀਵਰੇਜ ਅਤੇ ਵਾਟਰ ਸਪਲਾਈ ਦਾ ਪ੍ਰੋਜੈਕਟ ਪਾਸ ਕਰਵਾਇਆ ਗਿਆ ਸੀ ਪਰ ਹੁਣ ਹਾਲਾਤ ਅਜਿਹੇ ਨੇ ਕਿ ਜਿਸ ਇਲਾਕੇ ਨੂੰ ਸੀਵਰੇਜ ਦੀ ਸਭ ਤੋਂ ਵੱਧ ਲੋੜ ਹੈ ਉਸ ਇਲਾਕੇ ਵਿੱਚ ਸੀਵਰੇਜ ਨਹੀਂ ਪਾਇਆ ਜਾ ਰਿਹਾ।

ਓਥੇ ਹੀ ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਅਸੀਂ ਤਾ ਲੰਮੇ ਅਰਸੇ ਤੋਂ ਨਰਕ ਭਰੀ ਜਿੰਦਗੀ ਜੀ ਰਹੇ ਹਾਂ, ਇਹਨਾਂ ਹਾਲਾਤ ਕਾਰਨ ਸਾਡੇ ਇਲਾਕੇ ਵਿੱਚ ਨਾ ਤਾ ਕੋਈ ਰਿਸ਼ਤੇਦਾਰ ਆਉਂਦਾ ਹੈ ਅਤੇ ਨਾ ਹੀ ਇਸ ਇਲਾਕੇ ਵਿੱਚ ਕੋਈ ਰਿਸ਼ਤਾ ਕਰਨ ਨੂੰ ਤਿਆਰ ਹੈ, ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕੀ ਸਾਡੇ ਵਿਧਾਇਕ ਵੋਟਾਂ ਨੇੜੇ ਹੀ ਨਜ਼ਰ ਆਉਂਦੇ ਹਨ ਨਹੀਂ ਤਾ ਇਲਾਕੇ ਦੀ ਸਾਰ ਲੈਣਾ ਵੀ ਉਹ ਜਰੂਰੀ ਨਹੀਂ ਸਮਝਦੇ।
Published by: Ramanpreet Kaur
First published: July 24, 2021, 1:04 PM IST
ਹੋਰ ਪੜ੍ਹੋ
ਅਗਲੀ ਖ਼ਬਰ