Home /News /punjab /

ਪਟੀਸ਼ਨਰ ਨੇ ਵਾਪਸ ਲਈ ਸਲਾਹਕਾਰ ਕਮੇਟੀ ਦੇ ਖਿਲਾਫ ਹਾਈ ਕੋਰਟ 'ਚ ਦਾਇਰ ਪਟੀਸ਼ਨ ,ਕੋਰਟ ਨੇ ਕੀਤਾ ਪਟੀਸ਼ਨ ਦਾ ਨਿਪਟਾਰਾ

ਪਟੀਸ਼ਨਰ ਨੇ ਵਾਪਸ ਲਈ ਸਲਾਹਕਾਰ ਕਮੇਟੀ ਦੇ ਖਿਲਾਫ ਹਾਈ ਕੋਰਟ 'ਚ ਦਾਇਰ ਪਟੀਸ਼ਨ ,ਕੋਰਟ ਨੇ ਕੀਤਾ ਪਟੀਸ਼ਨ ਦਾ ਨਿਪਟਾਰਾ

ਪਟੀਸ਼ਨਰ ਨੇ ਵਾਪਸ ਲਈ ਸਲਾਹਕਾਰ ਕਮੇਟੀ ਦੇ ਖਿਲਾਫ ਹਾਈ ਕੋਰਟ 'ਚ ਦਾਇਰ ਪਟੀਸ਼ਨ

ਪਟੀਸ਼ਨਰ ਨੇ ਵਾਪਸ ਲਈ ਸਲਾਹਕਾਰ ਕਮੇਟੀ ਦੇ ਖਿਲਾਫ ਹਾਈ ਕੋਰਟ 'ਚ ਦਾਇਰ ਪਟੀਸ਼ਨ

ਵੀਰਵਾਰ ਨੂੰ ਪਟੀਸ਼ਨ ਨੂੰ ਲੈ ਕੇ ਸੁਣਵਾਈ ਸ਼ੁਰੂ ਹੋਈ ਤਾਂ ਸੂਬਾ ਸਰਕਾਰ ਦੇ ਵੱਲੋਂ ਵਕੀਲ ਗੁਰਮਿੰਦਰ ਸਿੰਘ ਨੇ ਚੱਢਾ ਦੀ ਨਿਯੁਕਤੀ ਦੇ ਹੁਕਮ ਦੇ ਉੱਪਰ ਚੇਅਰਮੈਨ ਅਹੁਦੇ ਦੇ ਨਿਯਮ ਅਤੇ ਸ਼ਰਤਾ ਬਾਰੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਰ ਚਾਹੇ ਤਾਂ ਇਸ ਨੂੰ ਚੁਣੌਤੀ ਦੇ ਸਕਦਾ ਹੈ ਅਤੇ ਇਸ ਲਈ ਨਵੇਂ ਸਿਰੇ ਤੋਂ ਹੋਰ ਕਾਨੂੰਨੀ ਪ੍ਰਕਿਿਰਆ ਅਪਨਾਉਣ ਦੀ ਉਸ ਨੂੰ ਛੋਟ ਹੈ। ਜਿਸ ਤੋਂ ਬਾਅਦ ਪਟੀਸ਼ਨਰ ਵਕੀਲ ਜਗਮੋਹਨ ਸਿੰਘ ਭੱਟੀ ਨੇ ਆਪਣੀ ਪਟੀਸ਼ਨ ਵਾਪਸ ਲੈਣ ਬਾਰੇ ਬੇਨਤੀ ਕੀਤੀ ਸੀ।ਭੱਟੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।

ਹੋਰ ਪੜ੍ਹੋ ...
  • Share this:

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਈ ਗਈ ਸਲਾਹਕਾਰ ਕਮੇਟੀ ਜਿਸ ਦਾ ਚੇਅਰਮੈਨ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਲਾਇਆ ਸੀ । ਇਸ ਸਲਾਹਕਾਰ ਕਮੇਟੀ ਦੇ ਖਿਲਾਫ ਹਾਈ ਕੋਰਟ ਵਿੱਚ ਦਾਇਰ ਜਨਹਿਤ ਪਟੀਸ਼ਨ ਵੀਰਵਾਰ ਨੂੰ ਪਟੀਸ਼ਨਰ ਨੇ ਵਾਪਸ ਲੈ ਲਈ ਗਈ ਹੈ। ਜਿਸ ਤੋਂ ਬਾਅਦ ਹਾਈ ਕੋਰਟ ਵੱਲੋਂ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।

ਦਰਅਸਲ ਵੀਰਵਾਰ ਨੂੰ ਪਟੀਸ਼ਨ ਨੂੰ ਲੈ ਕੇ ਸੁਣਵਾਈ ਸ਼ੁਰੂ ਹੋਈ ਤਾਂ ਸੂਬਾ ਸਰਕਾਰ ਦੇ ਵੱਲੋਂ ਵਕੀਲ ਗੁਰਮਿੰਦਰ ਸਿੰਘ ਨੇ ਚੱਢਾ ਦੀ ਨਿਯੁਕਤੀ ਦੇ ਹੁਕਮ ਦੇ ਉੱਪਰ ਚੇਅਰਮੈਨ ਅਹੁਦੇ ਦੇ ਨਿਯਮ ਅਤੇ ਸ਼ਰਤਾ ਬਾਰੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਰ ਚਾਹੇ ਤਾਂ ਇਸ ਨੂੰ ਚੁਣੌਤੀ ਦੇ ਸਕਦਾ ਹੈ ਅਤੇ ਇਸ ਲਈ ਨਵੇਂ ਸਿਰੇ ਤੋਂ ਹੋਰ ਕਾਨੂੰਨੀ ਪ੍ਰਕਿਿਰਆ ਅਪਨਾਉਣ ਦੀ ਉਸ ਨੂੰ ਛੋਟ ਹੈ। ਜਿਸ ਤੋਂ ਬਾਅਦ ਪਟੀਸ਼ਨਰ ਵਕੀਲ ਜਗਮੋਹਨ ਸਿੰਘ ਭੱਟੀ ਨੇ ਆਪਣੀ ਪਟੀਸ਼ਨ ਵਾਪਸ ਲੈਣ ਬਾਰੇ ਬੇਨਤੀ ਕੀਤੀ ਸੀ।ਭੱਟੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।

ਤੁਹਾਨੂੰ ਦਸ ਦਈਏ ਕਿ ਵਕੀਲ ਭੱਟੀ ਨੇ ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਗਾਉਣ ਦੇ ਖ਼ਿਲਾਫ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਪਹਿਲੀ ਅਗਰਸਤ ਨੂੰ ਇਸ ਮਾਮਲੇ ਨੂੰ ਲੈ ਕੇ ਇਸ ਪਟੀਸ਼ਨ ’ਤੇ ਕਾਰਵਾਈ ਬਾਰੇ ਹੁਕਮ ਕੀਤੇ ਸਨ।ਪਰ ਹੁਣ ਪਟੀਸ਼ਨਰ ਵਕੀਲ ਜਗਮੋਹਨ ਸਿੰਘ ਭੱਟੀ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਅਤੇ ਹਾਈ ਕੋਰਟ ਵੱਲੋਂ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।

Published by:Shiv Kumar
First published:

Tags: Petition, Punjab, Punjab And Haryana High Court, Raghav Chadha