Home /News /punjab /

Ajnala: ਥਾਣੇਦਾਰ ਨੇ ਹੀ ਕੀਤਾ ਸੀ ਆਪਣੇ ਪੁੱਤ ਦਾ ਕਤਲ, ਬਾਅਦ ਵਿਚ ਆਪ ਵੀ ਕਰ ਲਈ ਸੀ ਖੁਦਕੁਸ਼ੀ

Ajnala: ਥਾਣੇਦਾਰ ਨੇ ਹੀ ਕੀਤਾ ਸੀ ਆਪਣੇ ਪੁੱਤ ਦਾ ਕਤਲ, ਬਾਅਦ ਵਿਚ ਆਪ ਵੀ ਕਰ ਲਈ ਸੀ ਖੁਦਕੁਸ਼ੀ

ਥਾਣੇਦਾਰ ਨੇ ਹੀ ਕੀਤਾ ਸੀ ਆਪਣੇ ਪੁੱਤ ਦਾ ਕਤਲ, ਬਾਅਦ ਵਿਚ ਆਪ ਵੀ ਕਰ ਲਈ ਸੀ ਖੁਦਕੁਸ਼ੀ (ਫਾਇਲ ਫੋਟੋ)

ਥਾਣੇਦਾਰ ਨੇ ਹੀ ਕੀਤਾ ਸੀ ਆਪਣੇ ਪੁੱਤ ਦਾ ਕਤਲ, ਬਾਅਦ ਵਿਚ ਆਪ ਵੀ ਕਰ ਲਈ ਸੀ ਖੁਦਕੁਸ਼ੀ (ਫਾਇਲ ਫੋਟੋ)

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਥਾਣੇਦਾਰ ਨੇ ਆਪ ਹੀ ਆਪਣੇ ਪੁੱਤ ਨੂੰ ਗੋਲੀ ਮਾਰ ਦਿੱਤੀ ਸੀ। ਏਐਸਆਈ ਤੇ ਉਸ ਦਾ ਪੁੱਤ ਗੱਡੀ ਖਰੀਦਣ ਗਏ ਸਨ ਤੇ ਇਸ ਦੌਰਾਨ ਦੋਵਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਥਾਣੇਦਾਰ ਨੇ ਪੁੱਤ ਨੂੰ ਗੋਲੀ ਮਾਰ ਕੇ ਲਾਸ਼ ਉਥੇ ਹੀ ਸੁੱਟ ਦਿੱਤੀ।

 • Share this:
  ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਵਿਚ ਏਐਸਆਈ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਥਾਣੇਦਾਰ ਨੇ ਆਪਣੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਖੁਦ ਨੂੰ ਗੋਲੀ ਮਾਰ ਲਈ ਪਰ ਹੁਣ ਜਾਂਚ ਵਿਚ ਪਤਾ ਲੱਗਾ ਹੈ ਕਿ ਥਾਣੇਦਾਰ ਨੇ ਖੁਦ ਹੀ ਆਪਣੇ ਪੁੱਤ ਨੂੰ ਮਾਰਿਆ ਸੀ।


  ਦੱਸ ਦਈਏ ਕਿ ਬਲਾਕ ਹਰਸ਼ਾ ਛੀਨਾ ਦੇ ਨੇੜਲੇ ਪਿੰਡ ਛੀਨਾ ਕਰਮ ਸਿੰਘ ਹਲਕਾ ਰਾਜਾਸਾਂਸੀ ਦੇ ਨੌਜਵਾਨ ਗਗਨਦੀਪ ਸਿੰਘ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ, ਜਿਸ ਦੀ ਲਾਸ਼ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸੇਖਵਾਂ ਦੇ ਪਿੰਡ ਮੂਲਿਆਂਵਾਲ ਤੋਂ ਬਰਾਮਦ ਹੋਈ ਸੀ, ਜਦ ਕਿ ਇਸ ਤੋਂ ਬਾਅਦ ਉਸ ਦੇ ਪਿਤਾ ਥਾਣੇਦਾਰ ਜਸਬੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।


  ਪਹਿਲਾ ਦੱਸਿਆ ਜਾ ਰਿਹਾ ਸੀ ਕਿ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਆਪਣੀ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ, ਪਰ ਹੁਣ ਇਸ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ।

  ਜਾਂਚ ਵਿਚ ਸਾਹਮਣੇ ਆਇਆ ਹੈ ਕਿ ਥਾਣੇਦਾਰ ਨੇ ਆਪ ਹੀ ਆਪਣੇ ਪੁੱਤ ਨੂੰ ਗੋਲੀ ਮਾਰ ਦਿੱਤੀ ਸੀ।

  ਜਾਣਕਾਰੀ ਮੁਤਾਬਕ ਏਐਸਆਈ ਤੇ ਉਸ ਦਾ ਪੁੱਤ ਗੱਡੀ ਖਰੀਦਣ ਗਏ ਸਨ ਤੇ ਇਸ ਦੌਰਾਨ ਦੋਵਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਥਾਣੇਦਾਰ ਨੇ ਪੁੱਤ ਨੂੰ ਗੋਲੀ ਮਾਰ ਕੇ ਲਾਸ਼ ਉਥੇ ਹੀ ਸੁੱਟ ਦਿੱਤੀ। ਅਗਲੇ ਦਿਨ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
  Published by:Gurwinder Singh
  First published:

  Tags: Crime, Crime news, Murder, Son

  ਅਗਲੀ ਖਬਰ