• Home
  • »
  • News
  • »
  • punjab
  • »
  • THE POLICEMAN SLAPPED THE CHILD IN FRONT OF MINISTER LAL CHAND KATARUCHAK

ਪੁਲਿਸ ਮੁਲਾਜ਼ਮ ਨੂੰ ਮੰਤਰੀ ਕਟਾਰੁਚੱਕ ਸਾਹਮਣੇ ਬੱਚੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ...

  • Share this:
    ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੁਚੱਕ ਅੱਜ ਗੁਰਦਾਸਪੁਰ ਦੀ ਧਾਰੀਵਾਲ ਮੰਡੀ ਵਿਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਸਨ।

    ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਨੇ ਇਕ ਬੱਚੇ ਨੂੰ ਥੱਪੜ ਮਾਰ ਦਿੱਤਾ। ਇਬ ਬੱਚਾ ਰਿਕਸ਼ੇ ਉਤੇ ਜਾ ਰਹੇ ਰਿਹਾ ਸੀ। ਪੁਲਿਸ ਮੁਲਾਜ਼ਮ ਨੇ ਰਸਤੇ ਵਿਚੋਂ ਉਸ ਨੂੰ ਹਟਾਉਣ ਲਈ ਥੱਪੜ ਜੜ ਦਿੱਤਾ।

    ਜਿਸ ਤੋਂ ਬਾਅਦ ਬੱਚਾ ਰੋਣ ਲੱਗ ਪਿਆ ਤੇ ਉਥੇ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਮੰਤਤੀ ਵੀ ਉਥੇ ਪਹੁੰਚ ਗਏ। ਉਨ੍ਹਾਂ ਨੇ ਬੱਚੇ ਨੂੰ ਗਲ ਨਾਲ ਲਾ ਕੇ ਚੁੱਪ ਕਰਵਾਇਆ।

    ਉਨ੍ਹਾਂ ਨੇ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ।

    ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਵੱਲੋਂ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਸ ਲਈ ਮੁਲਾਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ।
    Published by:Gurwinder Singh
    First published: