Home /News /punjab /

MP ਸਿਮਰਨਜੀਤ ਮਾਨ ਦੇ ਪਰਿਵਾਰ ਤੋਂ 125 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ: ਧਾਲੀਵਾਲ

MP ਸਿਮਰਨਜੀਤ ਮਾਨ ਦੇ ਪਰਿਵਾਰ ਤੋਂ 125 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ: ਧਾਲੀਵਾਲ

MP ਸਿਮਰਨਜੀਤ ਮਾਨ ਦੇ ਪਰਿਵਾਰ ਤੋਂ 125 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ: ਧਾਲੀਵਾਲ

MP ਸਿਮਰਨਜੀਤ ਮਾਨ ਦੇ ਪਰਿਵਾਰ ਤੋਂ 125 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ: ਧਾਲੀਵਾਲ

ਮੁਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਛੋਟੀ ਮਾੜੀ ਨੰਗਲ ਵਿੱਚ ਪੰਚਾਇਤ ਵਿਭਾਗ ਵੱਲੋਂ 2828 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵਤ ਮਾਨ ਨੇ ਖੁਦ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਬਜ਼ੇ ਵਿਚ ਲਈ ਗਈ ਜ਼ਮੀਨ ਦਾ ਨਿਰੀਖਣ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।

ਹੋਰ ਪੜ੍ਹੋ ...
  • Share this:

    ਮੁੱਖ ਮੰਤਰੀ ਭਗਵੰਤ ਮਾਨ ਖੁਦ ਨਜਾਇਜ਼ ਕਬਜ਼ੇ ਕਰਵਾਉਣ ਲਈ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਪਹੁੰਚੇ। ਮੁਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਛੋਟੀ ਮਾੜੀ ਨੰਗਲ ਵਿੱਚ ਪੰਚਾਇਤ ਵਿਭਾਗ ਵੱਲੋਂ 2828 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ।

    ਇਸ ਦੌਰਾਨ ਮੁੱਖ ਮੰਤਰੀ ਭਗਵਤ ਮਾਨ ਨੇ ਖੁਦ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਬਜ਼ੇ ਵਿਚ ਲਈ ਗਈ ਜ਼ਮੀਨ ਦਾ ਨਿਰੀਖਣ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।

    ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਰਸੂਖਵਾਨਾਂ ਦੇ ਨਾਂ ਨਸ਼ਰ ਕੀਤੇ।

    ਉਨ੍ਹਾਂ ਕਿਹਾ ਕਿ ਇਨ੍ਹਾਂ ਅਣਅਧਿਕਾਰਤ ਕਾਬਜ਼ਕਾਰਾਂ ਵਿਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨਜੀਤ ਸਿੰਘ ਮਾਨ ਨੇ 125 ਏਕੜ ਉੱਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਦੀਪ ਸਿੰਘ ਨੇ ਪੰਜ ਏਕੜ ਉੱਤੇ ਕਾਬਜ਼ ਸੀ।

    ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਸੰਸਦ ਮੈਂਬਰ ਦੀ ਧੀ ਅਤੇ ਜਵਾਈ ਨੇ ਵੀ ਅਣਅਧਿਕਾਰਤ ਤੌਰ ਉੱਤੇ ਮਹਿੰਗੇ ਭਾਅ ਵਾਲੀ 28 ਏਕੜ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਸੀ।

    ਮੁੱਖ ਮੰਤਰੀ ਨੇ ਕਿਹਾ ਕਿ 1100 ਏਕੜ ਜ਼ਮੀਨ ਉੱਤੇ ‘ਫੌਜਾ ਸਿੰਘ ਇਨਫਰਾਸਟੱਕਚਰ ਪ੍ਰਾਈਵੇਟ ਲਿਮਟਿਡ’ ਨੇ ਕਬਜ਼ਾ ਕੀਤਾ ਹੋਇਆ ਸੀ। ਬਾਕੀ ਕਾਬਜ਼ਕਾਰਾਂ ਵਿਚ ਈਮਾਨ ਸਿੰਘ (125 ਏਕੜ), ਅੰਕੁਰ ਧਵਨ (103 ਏਕੜ), ਜਤਿੰਦਰ ਸਿੰਘ ਦੂਆ ਤੇ ਪੁਖਰਾਜ ਸਿੰਘ ਦੂਆ (40 ਏਕੜ), ਪ੍ਰਭਦੀਪ ਸਿੰਘ ਸੰਧੂ, ਗੋਬਿੰਦ ਸਿੰਘ ਸੰਧੂ ਅਤੇ ਨਾਨਕੀ ਕੌਰ (28 ਏਕੜ), ਰਿਪੁਦਮਨ ਸਿੰਘ (25 ਏਕੜ), ਨਵਦੀਪ ਕੌਰ (15 ਏਕੜ), ਦੀਪਕ ਬਾਂਸਲ (12 ਏਕੜ), ਕੇਐੱਫ ਫਾਰਮਜ਼ (11 ਏਕੜ), ਤੇਜਵੀਰ ਸਿੰਘ ਢਿੱਲੋਂ (8 ਏਕੜ), ਇੰਦਰਜੀਤ ਸਿੰਘ ਢਿੱਲੋਂ (8 ਏਕੜ), ਦੀਪਇੰਦਰ ਪਾਲ ਚਾਹਲ (8 ਏਕੜ), ਸੰਦੀਪ ਬਾਂਸਲ (6 ਏਕੜ), ਹਰਮਨਦੀਪ ਸਿੰਘ ਧਾਲੀਵਾਲ (5 ਏਕੜ), ਮਨਦੀਪ ਸਿੰਘ ਧਨੋਆ (5 ਏਕੜ) ਅਤੇ ਰੀਟਾ ਸ਼ਰਮਾ (4 ਏਕੜ) ਸ਼ਾਮਲ ਹਨ।

    ਪੰਜਾਬ ਸਰਕਾਰ ਵੱਲੋਂ ਪਹਿਲੀ ਮਈ ਤੋਂ ਪੰਜਾਬ ’ਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 9053 ਏਕੜ ਜ਼ਮੀਨ ਤੋਂ ਕਬਜ਼ੇ ਹਟਾਏ ਜਾ ਚੁੱਕੇ ਹਨ।

    Published by:Gurwinder Singh
    First published:

    Tags: Bhagwant Mann, Kuldeep Dhaliwal, Punjab government