ਕਿਸਾਨ ਅੰਦੋਲਨ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਨਿਆਂ ਦਿਵਾਉਣਾ ਕਮੇਟੀ ਦਾ ਮੁੱਢਲਾ ਫਰਜ਼ :  ਕੁਲਦੀਪ ਸਿੰਘ ਵੈਦ

News18 Punjabi | News18 Punjab
Updated: June 10, 2021, 8:02 PM IST
share image
ਕਿਸਾਨ ਅੰਦੋਲਨ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਨਿਆਂ ਦਿਵਾਉਣਾ ਕਮੇਟੀ ਦਾ ਮੁੱਢਲਾ ਫਰਜ਼ :  ਕੁਲਦੀਪ ਸਿੰਘ ਵੈਦ
ਕਿਸਾਨ ਅੰਦੋਲਨ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਨਿਆਂ ਦਿਵਾਉਣਾ ਕਮੇਟੀ ਦਾ ਮੁੱਢਲਾ ਫਰਜ਼ :  ਕੁਲਦੀਪ ਸਿੰਘ ਵੈਦ

ਵਿਧਾਨ ਸਭਾ ਦੀ ਵਿਸ਼ੇਸ਼ ਅੰਕਿਤ ਕਮੇਟੀ ਨੇ ਕਿਸਾਨ ਅੰਦੋਲਨ ਦੌਰਾਨ ਪ੍ਰਭਾਵਿਤ ਲੋਕਾਂ ਦੇ ਕੀਤੇ  ਬਿਆਨ ਦਰਜ ਜ਼ਿਲੇ ਦੇ 14 ਪ੍ਰਭਾਵਿਤ ਕਿਸਾਨਾਂ ਨੇ ਪਹੁੰਚ ਕੇ ਦੱਸੀਆਂ ਸਮੱਸਿਆਵਾਂ ਕਮੇਟੀ 5 ਮਹੀਨਿਆਂ ਵਿੱਚ ਕਰੇਗੀ ਰਿਪੋਰਟ ਦਾਖਲ

  • Share this:
  • Facebook share img
  • Twitter share img
  • Linkedin share img
ਬਠਿੰਡਾ-  ਮੁਲਕ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਸਾਰੇ ਪ੍ਰਭਾਵਿਤ ਲੋਕਾਂ ਨੂੰ ਨਿਆਂ ਦਿਵਾਉਣਾ ਵਿਧਾਨ ਸਭਾ ਦੁਆਰਾ ਗਠਿਤ ਕੀਤੀ ਗਈ 5 ਮੈਂਬਰੀ ਵਿਸ਼ੇਸ਼ ਅੰਕਿਤ ਕਮੇਟੀ ਦਾ ਮੁੱਢਲਾ ਫ਼ਰਜ਼ ਹੈ। ਇਹ ਜਾਣਕਾਰੀ ਵਿਧਾਨ ਸਭਾ ਦੀ ਵਿਸ਼ੇਸ਼ ਅੰਕਿਤ ਕਮੇਟੀ ਦੇ ਸਭਾਪਤੀ ਸ. ਕੁਲਦੀਪ ਸਿੰਘ ਵੈਦ ਨੇ ਇੱਥੇ ਫੀਲਡ ਹੋਸਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਇਸ ਦੌਰਾਨ ਇਸ 5 ਮੈਂਬਰੀ ਕਮੇਟੀ ਵਿੱਚੋਂ ਕੁਲਦੀਪ ਸਿੰਘ ਵੈਦ ਸਮੇਤ ਹਾਜ਼ਰ 2 ਮੈਂਬਰਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸ਼੍ਰੀਮਤੀ ਸਰਬਜੀਤ ਕੌਰ ਮਾਣੂੰਕੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜ਼ਿਲੇ ਨਾਲ ਸਬੰਧਿਤ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਜ਼ਿਲੇ ਨਾਲ ਸਬੰਧਿਤ 14 ਵੱਖ-ਵੱਖ ਕਿਸਾਨਾਂ ਦੇ ਬਿਆਨ ਦਰਜ ਕੀਤੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਵਿਧਾਇਕਾਂ ਤੇ ਆਧਾਰਿਤ ਇਸ 5 ਮੈਂਬਰੀ ਕਮੇਟੀ (ਜਿਸ ਵਿੱਚ ਸ.ਕੁਲਦੀਪ ਸਿੰਘ ਵੈਦ, ਸ਼੍ਰੀ ਫਤਿਹ ਜੰਗ ਸਿੰਘ ਬਾਜਵਾ, ਕੁਲਬੀਰ ਸਿੰਘ ਜੀਰਾ, ਸ਼੍ਰੀਮਤੀ ਸਰਬਜੀਤ ਕੌਰ ਮਾਣੂੰਕੇ ਅਤੇ ਸ਼੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ)ਸ਼ਾਮਿਲ ਹਨ। ਇਸ ਕਮੇਟੀ ਵੱਲੋਂ ਹੁਣ ਤੱਕ ਲੁਧਿਆਣਾ ਅਤੇ ਮੋਗਾ ਵਿਖੇ ਵਿਸ਼ੇਸ਼ ਮੀਟਿੰਗਾਂ ਕਰਕੇ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਲਗਭਗ 35 ਕਿਸਾਨਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।
ਸ਼੍ਰੀ ਵੇਦ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਇਹ ਸਪੱਸ਼ਟ ਕੀਤਾ ਕਿ ਇਸ ਕਮੇਟੀ ਵੱਲੋਂ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਆਮ ਕਿਸਾਨਾਂ ਤੋਂ ਇਲਾਵਾ ਲੱਖਾ ਸਿਧਾਣਾ ਦੇ ਭਰਾ, ਅਦਾਕਾਰ ਦੀਪ ਸਿੱਧੂ ਅਤੇ ਨੌਂਦੀਪ ਕੌਰ ਦੇ ਵੀ ਬਿਆਨ ਲਏ ਜਾਣਗੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਕਮੇਟੀ ਦਾ ਮੁੱਖ ਮਕਸਦ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਨਿਆਂ ਦਿਵਾਉਣਾ ਹੈ। ਉਨਾਂ ਕਿਹਾ ਕਿ ਇਸ ਕਮੇਟੀ ਵੱਲੋਂ ਅਗਲੀਆਂ ਮੀਟਿੰਗਾਂ ਮਾਲਵੇ ਦੇ ਮਾਨਸਾ, ਦੁਆਬੇ ਦੇ ਜਲੰਧਰ ਜਾਂ ਨਵਾਂ ਸ਼ਹਿਰ ਅਤੇ ਮਾਝੇ ਦੇ ਗੁਰਦਾਸਪੁਰ ਜਾਂ ਅੰਮ੍ਰਿਤਸਰ ਵਿਖੇ ਕਰਕੇ ਇਨਾਂ ਖੇਤਰਾਂ ਦੇ ਪ੍ਰਭਾਵਿਤ ਕਿਸਾਨਾਂ ਦੇ ਬਿਆਨ ਲਏ ਜਾਣਗੇ। ਉਨਾਂ ਹੋਰ ਸਵਾਲ ਦੇ ਜਵਾਬ ਵਿੱਚ ਸਪੱਸ਼ਟ ਕੀਤਾ ਕਿ 5 ਮਹੀਨਿਆਂ ਵਿੱਚ ਕਮੇਟੀ ਰਿਪੋਰਟ ਤਿਆਰ ਕਰਕੇ ਵਿਧਾਨ ਸਭਾ ਵਿੱਚ ਜਮਾਂ ਕਰਵਾਏਗੀ।
Published by: Ashish Sharma
First published: June 10, 2021, 8:02 PM IST
ਹੋਰ ਪੜ੍ਹੋ
ਅਗਲੀ ਖ਼ਬਰ