• Home
  • »
  • News
  • »
  • punjab
  • »
  • THE PRTC EMPLOYEE CLIMBED ON THE WATER TANK WITH HIS DEMANDS

ਆਪਣੀਆਂ ਮੰਗਾਂ ਨੂੰ ਲੈਕੇ ਪੀਆਰਟੀਸੀ ਮੁਲਾਜ਼ਮ ਚੜ੍ਹਿਆ ਪਾਣੀ ਦੀ ਟੈਂਕੀ 'ਤੇ

ਆਪਣੀਆਂ ਮੰਗਾਂ ਨੂੰ ਲੈਕੇ ਪੀਆਰਟੀਸੀ ਮੁਲਾਜ਼ਮ ਚੜ੍ਹਿਆ ਪਾਣੀ ਦੀ ਟੈਂਕੀ 'ਤੇ

  • Share this:
ਬਰਨਾਲਾ ਪ੍ਰਸ਼ਾਸਨ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦ ਪੀਆਰਟੀਸੀ ਡਿੱਪੂ ਵਿਖੇ ਇਕ ਹੈਂਡੀਕੈਪ ਪੀੜਤ ਪੀਆਰਟੀਸੀ ਮੁਲਾਜ਼ਮ ਕੁਲਦੀਪ ਸਿੰਘ ਆਪਣੀ ਹੱਕੀ ਮੰਗਾਂ ਲਈ ਪੀਆਰਟੀਸੀ ਡਿੱਪੂ ਵਿੱਚ ਬਣੀ ਪਾਣੀ ਦੀ ਟੈਂਕੀ ਤੇ ਚੜ੍ਹ ਗਿਆ।

ਪਾਣੀ ਦੀ ਟੈਂਕੀ ਤੇ ਚੜ੍ਹੇ ਪੀਐੱਫਸੀ ਮੁਲਾਜ਼ਮ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਉਹ ਪੀਆਰਟੀਸੀ ਡਿੱਪੂ ਵਿੱਚ ਇਮਾਨਦਾਰੀ ਨਾਲ ਡਿਊਟੀ ਕਰਦਾ ਸੀ ਪਰ ਕੁਝ ਵਿਅਕਤੀਆਂ ਵੱਲੋਂ ਮਸ਼ੀਨਾਂ ਚੋਰੀ ਕਰਕੇ ਘਪਲੇਬਾਜ਼ੀ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸਾਢੇ ਤਿੰਨ ਲੱਖ ਦਾ ਘਪਲਾ ਸਾਹਮਣੇ ਆਇਆ ਸੀ ਪਰ ਮਿਲੀਭੁਗਤ ਕਾਰਨ ਉਸ ਨੂੰ ਇਸ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਸ ਨੂੰ ਲੈ ਕੇ ਉਸ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਇਸ ਬਾਰੇ ਜਾਣੂ ਕਰਾਇਆ ਸੀ।  ਜ਼ਿੱਦ ਦੇ ਚਲਦਿਆਂ ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬਰਨਾਲਾ ਪੁੱਜਣ ਤੇ ਪੰਦਰਾਂ ਦਿਨਾਂ ਦੇ ਅੰਦਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਵੀਹ ਦਿਨ ਗੁਜ਼ਰ ਜਾਣ ਤੋਂ ਬਾਅਦ ਵੀ ਕੋਈ ਵੀ ਪੜਤਾਲ ਪੇਸ਼ ਨਹੀਂ ਕੀਤੀ ਜਿਸ ਨੂੰ ਲੈ ਕੇ ਪੀਡ਼ਤ ਹੈਂਡੀਕੈਪ  ਪੀਆਰਟੀਸੀ ਮੁਲਾਜ਼ਮਾਂ ਕੁਲਦੀਪ ਸਿੰਘ ਪਾਣੀ ਟੈਂਕੀ ਤੇ ਚੜ੍ਹ ਕੇ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ। ਪੀੜਤ ਕੁਲਦੀਪ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਇਸੇ ਤਰ੍ਹਾਂ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਰੋਸ ਪ੍ਰਗਟ ਕਰੇਗਾ।ਇਸ ਮਾਮਲੇ ਸਬੰਧੀ ਪੀਆਰਟੀਸੀ ਡਿੱਪੂ ਬਰਨਾਲਾ ਦੇ ਜੀ ਐਮ ਐਮ ਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵੀ ਦੋਸ਼ ਲਾਏ ਜਾ ਰਹੇ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।ਪਾਣੀ ਦੀ ਟੈਂਕੀ ਤੇ ਚੜੇ ਪੀਐਫਸੀ ਮੁਲਜ਼ਮ ਕੁਲਦੀਪ ਸਿੰਘ ਨੂੰ ਹੇਠਾਂ ਲਾਹੁਣ ਲਈ ਪੁਲੀਸ ਅਤੇ ਸਿਵਿਲ ਪ੍ਰਸ਼ਾਸਨ ਸਮੇਤ ਪੀਆਰਟੀਸੀ ਮਿਲਾਨ ਵੀ ਪੱਬਾਂ ਭਾਰ ਦਿਖਾਈ ਦਿੱਤੀ।
Published by:Ashish Sharma
First published: