ਪੰਜਾਬ ਸਰਕਾਰ ਨੇ ਸ਼ਰਾਬ ਫ਼ੈਕਟਰੀਆਂ ਦੀ ਨਿਗਰਾਨੀ ਲਈ ਆਧਿਆਪਕਾਂ ਦੀਆਂ ਡਿਊਟੀਆਂ ਲਗਾਈਆ ਹਨ। ਆਧਿਆਪਕਾਂ ਦੇ ਫਰੰਟ ਨੇ ਪੰਜਾਬ ਸਰਕਾਰ ਅਤੇ ਗੁਰਦਾਸਪੁਰ ਪ੍ਰਸ਼ਾਸਨ ਦਾ ਘਟੀਆ ਤੇ ਸ਼ਰਮਨਾਕ ਕਾਰਾ ਦੱਸਿਆ ਹੈ। ਗੁਰਦਾਸਪੁਰ ਪ੍ਰਸ਼ਾਸਨ ਵੱਲੋ ਵੀ ਕਈ ਅਧਿਆਪਕਾਂ ਦੀਆ ਡਿਊਟੀਆਂ ਸ਼ਰਾਬ ਫੈਕਟਰੀਆ ਵਿਚ ਅਲਕੋਹਲ ਦੀ ਸਪਲਾਈ ਉਤੇ ਨਿਗਰਾਨੀ ਰੱਖਣ ਲਈ ਲਗਾ ਦਿੱਤੀ ਹੈ।
ਗੁਰਦਾਸਪੁਰ ਚ ਸ਼ਰਾਬ ਫੈਕਟਰੀਆਂ ਦੀ ਨਿਗਰਾਨੀ ਲਈ ਅਧਿਆਪਕ ਦੀਆਂ ਡਿਊਟੀਆਂ ਤੇ ਵਿਵਾਦ ਭਖ ਗਿਆ ਹੈ। ਅਧਿਆਪਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਿੱਖਿਆ ਤੇ ਸਮਾਜ ਵਿਰੋਧੀ ਸਰਕਾਰ ਦਾ ਇਹ ਘਟੀਆ ਕਾਰਾ ਦੱਸਿਆ ਹੈ।
ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਸਰਕਾਰ ਦੇ ਇਸ ਕੰਮ ਨੂੰ ਸ਼ਰਮਨਾਕ ਕਾਰਾ ਦੱਸਿਆ ਹੈ ਅਤੇ ਕਿਹਾ ਕਿ ਅਧਿਆਪਕਾਂ ਦੇ ਰੁਤਬੇ ਅਤੇ ਮਾਨ ਸਨਮਾਣ ਨੂੰ ਢਾਹ ਲਗਾਉਣ ਦੀ ਸਾਜਿਸ਼ ਕਰਾਰ ਦਿੱਤਾ ਹੈ। ਡੀ ਟੀ ਐਫ ਇਹਨਾਂ ਡਿਊਟੀਆ ਉਤੇ ਫੌਰੀ ਰੋਕ ਲਗਾਉਣ ਦੀ ਮੰਗ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, Gurdaspur, Liquor stores, Protest, Teachers