• Home
 • »
 • News
 • »
 • punjab
 • »
 • THE RAJPURA YOUTH MADE A LIVING BY HANGING HIMSELF WITH A ROPE

Rajpura: ਨੌਜਵਾਨ ਨੇ ਰੱਸੀ ਨਾਲ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ

ਰਾਜਪੁਰਾ ਨੌਜਵਾਨ ਨੇ  ਰੱਸੀ ਨਾਲ ਫਾਹਾ ਲੈ ਕੇ  ਆਪਣੀ ਜੀਵਨ ਲੀਲਾ ਕੀਤੀ

 ਸੰਕੇਤਿਕ ਫੋਟੋ

ਸੰਕੇਤਿਕ ਫੋਟੋ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ - ਪੁਲਿਸ ਚੌਕੀ ਬੱਸ ਸਟੈਂਡ ਅਧੀਨ ਪੈਂਦੀ ਭਾਰਤ ਕਲੋਨੀ ਵਿਖੇ ਇਕ ਕਿਰਾਏ ਦੇ ਮਕਾਨ ਵਿੱਚ  ਐੱਲ ਐੱਨ ਟੀ  ਕੰਪਨੀ ਵਿੱਚ  ਕੰਮ ਕਰਦੇ  ਡੀਜ਼ਲ ਮਕੈਨਿਕ ਨੇ  ਕਮਰੇ ਵਿੱਚ  ਰੱਸੀ ਨਾਲ ਫਾਹਾ ਲੈ ਕੇ  ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਇਸ ਬਾਰੇ ਸੂਚਨਾ ਮਕਾਨ ਮਾਲਕ ਬਣੇ  ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ  ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ। ਉਨ੍ਹਾਂ ਦੇ ਵਾਰਸਾਂ ਨੂੰ  ਸੂਚਨਾ ਦਿੱਤੀ ਗਈ  ਅਤੇ ਪੋਸਟਮਾਟਰਮ ਕਰਵਾਉਣ ਲਈ  ਲਾਸ਼ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਰਾਜਪੁਰਾ ਪੁਲਿਸ ਵੱਲੋਂ  ਲਾਸ਼ ਦਾ ਪੋਸਟਮਾਰਟਮ ਕਰਵਾ ਕੇ  ਵਾਰਸਾਂ ਹਵਾਲੇ ਕਰ ਦਿੱਤੀ।

  ਦੱਸਣਯੋਗ ਹੈ ਕਿ  ਮ੍ਰਿਤਕ ਦਾ ਵਿਆਹ ਹੋਏ ਨੂੰ  ਸਿਰਫ਼ ਛੇ ਮਹੀਨੇ ਹੀ ਹੋਏ ਸਨ।  ਮ੍ਰਿਤਕ ਦੀ ਪਛਾਣ ਅਮਿਤ ਚੌਧਰੀ  29ਸਾਲਾਂ  ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਪਿੰਡ  ਲਲੜੀ   ਨੇ ਦੱਸਿਆ ਕਿ ਉਹ  ਹਿਮਾਚਲ  ਰਾਜਪੁਰਾ ਵਿਖੇ  ਐੱਲ ਐੱਨ ਟੀ  ਕੰਪਨੀ ਵਿੱਚ  ਕੰਮ ਕਰਦਾ ਸੀ,  ਜੋ ਕਿ ਰਾਜਪੁਰਾ  ਪੁਲ ਦੀ ਉਸਾਰੀ ਦਾ ਕੰਮ ਕਰ ਰਹੀ ਹੈ । ਇਸ ਕੰਪਨੀ ਵਿੱਚ  ਕਰੀਬ ਚਾਰ ਸਾਲ ਤੋਂ  ਵੱਖ ਵੱਖ ਥਾਵਾਂ ਤੇ  ਕੰਮ ਕਰ ਚੁੱਕਾ ਸੀ। ਹੁਣ ਰਾਜਪੁਰਾ ਵਿਖੇ ਦੋ ਮਹੀਨਿਆਂ  ਕੰਮ ਕਰ ਰਿਹਾ ਸੀ । ਮ੍ਰਿਤਕ  ਤਿੰਨ ਭੈਣਾਂ ਦਾ  ਇਕਲੌਤਾ ਭਰਾ ਸੀ  ਅਤੇ ਆਪਣੇ ਮਾਤਾ ਪਿਤਾ  ਇਕਲੌਤਾ ਪੁੱਤਰ ਸੀ  ਇਹ ਕਾਫ਼ੀ ਗ਼ਰੀਬ ਪਰਿਵਾਰ ਸੀ।

  ਡਾ ਅਸ਼ਵਨੀ ਕੁਮਾਰ  ਸ਼ਿੱਬੋ ਹਸਪਤਾਲ ਰਾਜਪੁਰਾ ਨੇ ਦੱਸਿਆ  ਬੱਸ ਸਟੈਂਡ ਪੁਲਿਸ ਚੌਕੀ ਵੱਲੋ  ਸੂਚਨਾ ਮਿਲੀ ਸੀ  ਇੱਕ ਨੌਜਵਾਨ  ਪੋਸਟਮਾਰਟਮ ਕਰਨਾ ਹੈ  ਤਾਂ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ  ਲਾਸ਼ ਵਾਰਸਾਂ ਹਵਾਲੇ ਕੀਤਾ।

  ਹਰਭਜਨ ਸਿੰਘ  ਹੈੱਡਕਾਂਸਟੇਬਲ  ਬੱਸ ਸਟੈਂਡ ਪੁਲਸ ਚੌਕੀ ਰਾਜਪੁਰਾ  ਨੇ ਦੱਸਿਆ  ਸਾਨੂੰ ਸੂਚਨਾ ਮਿਲੀ ਸੀ  ਭਾਰਤ ਕਲੋਨੀ ਵਿੱਚ  ਇਕ ਨੌਜਵਾਨ ਨੇ  ਰੱਸੀ ਨਾਲ  ਫਾਹ ਲੈ ਕੇ  ਆਪਣੀ ਜੀਵਨ ਲੀਲਾ  ਖ਼ਤਮ ਕਰ ਲਈ  ਹੈ  ਪੁਲੀਸ ਨੇ ਮੌਕੇ ਤੇ ਪਹੁੰਚੇ ਕੇ  ਮ੍ਰਿਤਕ ਦੀ ਪਛਾਣ ਕੀਤੀ  ਜਿਸ ਦਾ ਨਾਮ  ਅਮਿਤ ਚੌਧਰੀ  ਵਜੋਂ ਹਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ । ਰਾਜਪੁਰਾ ਪੁਲੀਸ ਵੱਲੋਂ  ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ  174 ਦੀ ਕਾਰਵਾਈ ਗਈ ਹੈ।
  Published by:Ashish Sharma
  First published: