Home /News /punjab /

ਪੰਜਾਬ 'ਚ ਜਲਦ ਵਧਣਗੇ ਟੋਲ ਪਲਾਜ਼ਾ ਦੇ ਰੇਟ,ਨੈਸ਼ਨਲ ਹਾਈਵੇਅ ਅਥਾਰਟੀ ਨੇ ਰੇਟ ਵਧਾਉਣ ਦੀ ਕੀਤੀ ਤਿਆਰੀ

ਪੰਜਾਬ 'ਚ ਜਲਦ ਵਧਣਗੇ ਟੋਲ ਪਲਾਜ਼ਾ ਦੇ ਰੇਟ,ਨੈਸ਼ਨਲ ਹਾਈਵੇਅ ਅਥਾਰਟੀ ਨੇ ਰੇਟ ਵਧਾਉਣ ਦੀ ਕੀਤੀ ਤਿਆਰੀ

ਪੰਜਾਬ 'ਚ ਸਫਰ ਕਰਨਾ ਹੋਵੇਗਾ ਮਹਿੰਗਾ, ਟੋਲ ਪਲਾਜ਼ਾ ਦੇ ਜਲਦ ਵਧਣਗੇ ਰੇਟ

ਪੰਜਾਬ 'ਚ ਸਫਰ ਕਰਨਾ ਹੋਵੇਗਾ ਮਹਿੰਗਾ, ਟੋਲ ਪਲਾਜ਼ਾ ਦੇ ਜਲਦ ਵਧਣਗੇ ਰੇਟ

ਪੰਜਾਬ 'ਚ ਬਹੁਤ ਸਾਰੀਆਂ ਇਤਿਹਾਸਕ ਅਤੇ ਸੁੰਦਰ ਥਾਵਾਂ ਹਨ। ਇਸ ਤੋਂ ਇਲਾਵਾ ਕਈ ਰਾਜਾਂ ਦੇ ਲੋਕ ਵੀ ਇੱਥੋਂ ਲੰਘਦੇ ਹਨ। ਅਜਿਹੇ 'ਚ ਪੰਜਾਬ ਦੇ ਨਾਲ-ਨਾਲ ਕਈ ਹੋਰ ਸੂਬਿਆਂ ਦੇ ਲੋਕ ਵੀ ਪ੍ਰਭਾਵਿਤ ਹੋਣਗੇ। ਨੈਸ਼ਨਲ ਹਾਈਵੇਅ 'ਤੇ ਟੋਲ ਬੂਥਾਂ 'ਤੇ ਜਿੱਥੇ ਪਹਿਲਾਂ ਛੋਟੇ ਵਾਹਨਾਂ ਲਈ 100 ਰੁਪਏ ਟੈਕਸ ਸੀ, ਹੁਣ ਇਹ 105 ਰੁਪਏ ਕਰ ਦਿੱਤਾ ਜਾਵੇਗਾ ਜਦੋਂ ਕਿ ਵੱਡੇ ਵਾਹਨਾਂ ਲਈ 210 ਰੁਪਏ ਦੀ ਬਜਾਏ 220 ਰੁਪਏ ਦੇਣੇ ਹੋਣਗੇ।

ਹੋਰ ਪੜ੍ਹੋ ...
  • Last Updated :
  • Share this:

ਪੰਜਾਬ 'ਚ ਨੈਸ਼ਨਲ ਹਾਈਵੇਅ ਅਥਾਰਟੀ ਨੇ ਆਪਣੇ ਸਾਰੇ ਟੋਲ ਦੇ ਰੇਟ ਵਧਾਉਣ ਦੀ ਤਿਆਰੀ ਕਰ ਲਈ ਹੈ। ਰੇਟ ਵਿੱਚ 5 ਤੋਂ 10 ਰੁਪਏ ਦਾ ਵਾਧਾ ਕੀਤਾ ਜਾਵੇਗਾ।ਮਿਲੀ ਜਾਣਕਾਰੀ ਦੇ ਮੁਤਾਬਕ ਨਵੀਆਂ ਦਰਾਂ 31 ਮਾਰਚ ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ।ਪੰਜਾਬ 'ਚ ਬਹੁਤ ਸਾਰੀਆਂ ਇਤਿਹਾਸਕ ਅਤੇ ਸੁੰਦਰ ਥਾਵਾਂ ਹਨ। ਇਸ ਤੋਂ ਇਲਾਵਾ ਕਈ ਰਾਜਾਂ ਦੇ ਲੋਕ ਵੀ ਇੱਥੋਂ ਲੰਘਦੇ ਹਨ। ਅਜਿਹੇ 'ਚ ਪੰਜਾਬ ਦੇ ਨਾਲ-ਨਾਲ ਕਈ ਹੋਰ ਸੂਬਿਆਂ ਦੇ ਲੋਕ ਵੀ ਪ੍ਰਭਾਵਿਤ ਹੋਣਗੇ। ਨੈਸ਼ਨਲ ਹਾਈਵੇਅ 'ਤੇ ਟੋਲ ਬੂਥਾਂ 'ਤੇ ਜਿੱਥੇ ਪਹਿਲਾਂ ਛੋਟੇ ਵਾਹਨਾਂ ਲਈ 100 ਰੁਪਏ ਟੈਕਸ ਸੀ, ਹੁਣ ਇਹ 105 ਰੁਪਏ ਕਰ ਦਿੱਤਾ ਜਾਵੇਗਾ ਜਦੋਂ ਕਿ ਵੱਡੇ ਵਾਹਨਾਂ ਲਈ 210 ਰੁਪਏ ਦੀ ਬਜਾਏ 220 ਰੁਪਏ ਦੇਣੇ ਹੋਣਗੇ।

ਜ਼ਿਕਰਯੋਗ ਹੈ ਕਿ ਲੁਧਿਆਣਾ-ਜਗਰਾਉਂ ਰੋਡ 'ਤੇ ਬਣੇ ਚੌਕੀਮਾਨ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਰੋਡ 'ਤੇ 5, ਬਠਿੰਡਾ-ਅੰਮ੍ਰਿਤਸਰ ਰੋਡ 'ਤੇ 3, ਬਠਿੰਡਾ-ਮਲੋਟ ਰੋਡ 'ਤੇ 1 ਟੋਲ ਪਲਾਜ਼ਾ, ਡੇਰਾਬੱਸੀ ਟੋਲ ਪਲਾਜ਼ਾ , ਜੀਕਰਪੁਰ ਟੋਲ ਪਲਾਜ਼ੇ  ਸਮੇਤ ਪੰਜਾਬ ਦੇ ਹੋਰ ਟੋਲ ਪਲਾਜ਼ਿਆਂ 'ਤੇ ਵਧਿਆ ਟੈਕਸ ਅਦਾ ਕਰਨਾ ਪਵੇਗਾ। ਜਿੱਥੇ ਪਹਿਲਾਂ ਤੁਹਾਨੂੰ ਕਾਰ ਅਤੇ ਜੀਪ ਲਈ 115 ਰੁਪਏ ਦੇਣੇ ਪੈਂਦੇ ਸਨ, ਹੁਣ ਤੁਹਾਨੂੰ ਇਸਦੇ ਲਈ 120 ਰੁਪਏ ਦੇਣੇ ਪੈਣਗੇ।

ਹਲਕੇ ਵਪਾਰਕ ਵਾਹਨਾਂ ਲਈ 185 ਰੁਪਏ ਦੀ ਬਜਾਏ 195 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਹੁਣ ਬੱਸ ਅਤੇ ਟਰੱਕ ਲਈ 405 ਰੁਪਏ ਵਸੂਲੇ ਜਾਣਗੇ, ਜੋ ਪਹਿਲਾਂ 385 ਰੁਪਏ ਲੈਂਦੇ ਸਨ। ਵਪਾਰਕ ਵਾਹਨਾਂ ਲਈ ਹੁਣ 420 ਰੁਪਏ ਦੀ ਬਜਾਏ 440 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਭਾਰੀ ਉਸਾਰੀ ਵਾਲੀ ਮਸ਼ੀਨਰੀ ਨੂੰ ਹੁਣ 605 ਰੁਪਏ ਦੀ ਬਜਾਏ 635 ਰੁਪਏ ਦੇਣੇ ਪੈਣਗੇ। ਵੱਡੀਆਂ ਗੱਡੀਆਂ ਲਈ ਹੁਣ 735 ਰੁਪਏ ਦੀ ਬਜਾਏ 770 ਰੁਪਏ ਦੇਣੇ ਪੈਣਗੇ।

Published by:Shiv Kumar
First published:

Tags: NHAI, Punjab, Punjab news, Toll Plaza