Home /News /punjab /

Nabha: ਖਿਡਾਰੀਆਂ ਨੇ ਕੀਤੀ ਰੈਫਰੀ ਨਾਲ ਕੁੱਟਮਾਰ, ਹਸਪਤਾਲ 'ਚ ਜ਼ੇਰੇ ਇਲਾਜ

Nabha: ਖਿਡਾਰੀਆਂ ਨੇ ਕੀਤੀ ਰੈਫਰੀ ਨਾਲ ਕੁੱਟਮਾਰ, ਹਸਪਤਾਲ 'ਚ ਜ਼ੇਰੇ ਇਲਾਜ

Nabha: ਖਿਡਾਰੀਆਂ ਨੇ ਕੀਤੀ ਰੈਫਰੀ ਨਾਲ ਕੁੱਟਮਾਰ, ਹਸਪਤਾਲ 'ਚ ਦਾਖਲ

Nabha: ਖਿਡਾਰੀਆਂ ਨੇ ਕੀਤੀ ਰੈਫਰੀ ਨਾਲ ਕੁੱਟਮਾਰ, ਹਸਪਤਾਲ 'ਚ ਦਾਖਲ

ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੈ ਅਤੇ ਸਕੂਲ ਪ੍ਰਸ਼ਾਸਨ ਅਣਗਹਿਲੀ ਦੇ ਕਾਰਨ ਇਹ ਸਭ ਕੁਝ ਹੋਇਆ ਹੈ।

  • Share this:

Bhupinder Singh

ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਹਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਭਾਗ ਵੀ ਲਿਆ ਜਾ ਰਿਹਾ ਹੈ। ਖੇਡ ਗਰਾਊਂਡ ਵਿੱਚ ਹੀ ਖਿਡਾਰੀਆਂ ਵੱਲੋਂ ਰੈਫਰੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨਾਭਾ ਦੇ ਇਕ ਪ੍ਰਾਈਵੇਟ ਨਾਮੀ ਜੀ.ਬੀ.ਇੰਟਰਨੈਸ਼ਨਲ ਸਕੂਲ ਦੇ ਗਰਾਊਂਡ ਵਿੱਚ ਸਕੂਲ ਦੇ ਹੀ ਵਿਦਿਆਰਥੀਆਂ ਵੱਲੋਂ ਰੈਫਰੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ ਤੇ ਰੈਫਰੀ ਸਾਹਿਲ ਗੁਲਿਆਣੀ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।  ਇਸ ਸੰਬੰਧ ਵਿੱਚ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੈ ਅਤੇ ਸਕੂਲ ਪ੍ਰਸ਼ਾਸਨ ਅਣਗਹਿਲੀ ਦੇ ਕਾਰਨ ਇਹ ਸਭ ਕੁਝ ਹੋਇਆ ਹੈ।

ਜਾਣਕਾਰੀ ਅਨੁਸਾਰ ਨੈਸ਼ਨਲ ਪੱਧਰ ਫੁੱਟਬਾਲ ਦਾ ਖਿਡਾਰੀ ਸਾਹਿਲ ਗੁਲਿਆਣੀ ਜੋ ਕਿ ਇਕ ਪ੍ਰਾਈਵੇਟ ਜੀ.ਬੀ. ਇੰਟਰਨੈਸ਼ਨਲ ਸਕੂਲ ਵਿੱਚ ਫੁਟਬਾਲ ਮੈਚ ਦੀ ਰੈਫਰੀ ਕਰਨ ਗਿਆ ਸੀ ਅਤੇ ਰੈਫਰੀ ਦੇ ਦੌਰਾਨ ਦੋਵਾਂ ਖਿਡਾਰੀਆਂ ਦੀਆਂ ਟੀਮਾਂ ਵਿੱਚ ਆਪਸੀ ਕਹਾ ਸੁਣੀ ਹੋ ਗਈ ਅਤੇ ਖਿਡਾਰੀਆਂ ਨੂੰ ਸੁਲਝਾਉਣ ਦੀ ਕੀਮਤ ਸਾਹਿਲ ਗੁਲਿਆਨੀ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਦੇ ਬੈੱਡ ਉਤੇ ਪਾ ਦਿੱਤਾ ਗਿਆ ਕਿਉਂਕਿ  ਸਕੂਲ ਦੇ ਹੀ ਦੋ ਤਿੰਨ ਖਿਡਾਰੀਆਂ ਵੱਲੋਂ ਮੌਕੇ ਤੇ ਬਾਹਰਲੇ ਆਊਟਸਾਈਡਰ ਲੜਕਿਆਂ ਨੂੰ ਬੁਲਾ ਕੇ ਸਾਹਿਲ ਗੁਲਿਆਨੀ ਦੀ ਇੰਨੀ ਕੁੱਟਮਾਰ ਕੀਤੀ ਗਈ । ਇਸ ਘਟਨਾ ਤੋਂ ਬਾਅਦ ਜਿਸ ਸਕੂਲ ਦੇ ਨਾਲ ਮੈਚ ਸੀ ਉਸ ਸਕੂਲ ਦੇ ਖਿਡਾਰੀ ਸਨ ਉਹ ਵੀ ਸਹਿਮ ਦੇ ਮਾਹੌਲ ਵਿੱਚ ਹਨ। ਇਸ ਮੌਕੇ ਤੇ ਰੈਫਰੀ ਸਾਹਿਲ ਗੁਲਿਆਨੀ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਸ ਹੁਣ ਜਾਂਚ ਰਹੀ ਹੈ।


ਪੀੜਤ ਰੈਫਰੀ ਸਾਹਿਲ ਗੁਲਿਆਨੀ ਨੇ ਦੱਸਿਆ ਕਿ ਮੈਂ ਜੀ.ਬੀ.ਇੰਟਰਨੈਸ਼ਨਲ ਸਕੂਲ ਵਿੱਚ ਫੁਟਬਾਲ ਦੀ ਰੈਫਰੀ ਕਰਨ ਗਿਆ ਸੀ ਅਤੇ ਦੋਵੇਂ ਟੀਮਾਂ ਦੇ ਖਿਡਾਰੀਆਂ ਵਿੱਚ ਕਹਾ ਸੁਣੀ ਹੋ ਗਈ ਅਤੇ ਮੈਂ ਉਸ ਨੂੰ ਸੁਲਝਾਣ ਲੱਗ ਪਿਆ ਅਤੇ ਬਾਅਦ ਵਿਚ ਜੀ ਬੀ ਇੰਟਰਨੈਸ਼ਨਲ ਸਕੂਲ ਦੇ ਤਿੰਨ ਬੱਚਿਆਂ ਅਤੇ ਹੋਰ ਬਾਹਰਲੇ ਆਊਟਸਾਈਡਰਾਂ ਨੂੰ ਬੁਲਾ ਕੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਮੈਂ ਇਕ ਨੈਸ਼ਨਲ ਪੱਧਰ ਦਾ ਖਿਡਾਰੀ ਹਾਂ ਅਤੇ ਜੇਕਰ ਸਾਡੇ ਨਾਲ ਹੀ ਇਸ ਤਰ੍ਹਾਂ ਕੁੱਟਮਾਰ ਹੋਣ ਲੱਗੀ ਤਾਂ ਅਸੀਂ ਅੱਗੇ ਤੋਂ ਰੈਫਰੀ ਹੀ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

Published by:Ashish Sharma
First published:

Tags: Nabha, Patiala