ਅਸਾਮੀਆਂ ਭਰਨ ਲਈ ਹੋਈ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ਉਤੇ ਅਪਲੋਡ

News18 Punjabi | News18 Punjab
Updated: February 16, 2021, 5:38 PM IST
share image
ਅਸਾਮੀਆਂ ਭਰਨ ਲਈ ਹੋਈ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ਉਤੇ ਅਪਲੋਡ
ਅਸਾਮੀਆਂ ਭਰਨ ਲਈ ਹੋਈ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ਉਤੇ ਅਪਲੋਡ

  • Share this:
  • Facebook share img
  • Twitter share img
  • Linkedin share img
ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਅੱਜ 31 ਜਨਵਰੀ 2021 ਨੂੰ ਸਹਾਇਕ ਸੁਪਰਡੰਟ ਦੀਆਂ ਅਸਾਮੀਆਂ ਭਰਨ ਲਈ ਆਯੋਜਿਤ ਕੀਤੀ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ਉਤੇ ਅਪਲੋਡ ਕਰ ਦਿੱਤਾ ਹੈ।
ਉਕਤ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਉਨ੍ਹਾਂ ਲਿਖਤੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਦੇ ਅਗਲੇ ਪੜਾਅ ( ਸ਼ਰੀਰਿਕ ਯੋਗਤਾ ਟੈਸਟ ) ਲਈ ਹਰ ਪੱਖੋਂ ਤਿਆਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਸ਼ਰੀਰਿਕ ਯੋਗਤਾ ਟੈਸਟ ਸਬੰਧੀ ਜਲਦ ਹੀ ਤਰੀਕਾਂ ਦਾ ਐਲਾਨ ਬੋਰਡ ਦੀ ਵੈਬਸਾਈਟ ਉਤੇ ਉਤੇ ਪਾ ਦਿੱਤਾ ਜਾਵੇਗਾ।
ਸ਼੍ਰੀ ਬਹਿਰ ਨੇ ਕਿਹਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਆਰੰਭੀ ਗਈ ਭਰਤੀ ਦੀ ਇਸ ਮੁਹਿੰਮ ਦੇ ਤਹਿਤ ਜਲਦ ਹੀ ਜਿਲ੍ਹੇਦਾਰ, ਨਹਿਰੀ ਮਾਲ ਪਟਵਾਰੀ ਅਤੇ ਜੂਨੀਅਰ ਡਰਾਫਟਮੈਨ ਦੀ ਭਰਤੀ ਸਬੰਧੀ ਵੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਸਬੰਧੀ ਉਮੀਦਵਾਰ ਬੋਰਡ ਦੀ ਵੈਬਸਾਈਟ ਰੈਗੂਲਰ ਤੌਰ ਉਤੇ ਵਿਜ਼ਿਟ ਕਰਦੇ ਰਹਿਣ।
Published by: Gurwinder Singh
First published: February 16, 2021, 5:38 PM IST
ਹੋਰ ਪੜ੍ਹੋ
ਅਗਲੀ ਖ਼ਬਰ