
ਲੁਟੇਰਿਆਂ ਨੇ ਮੈਡੀਕਲ ਸਟੋਰ ਤੋਂ ਲੁੱਟੀ ਨਕਦੀ, ਘਟਨਾ ਸੀਸੀਟੀਵੀ 'ਚ ਕੈਦ
ਨਵਾਂਸ਼ਹਿਰ (ਸ਼ੈਲੇਸ਼ ਕੁਮਾਰ )
ਜ਼ਿਲ੍ਹਾਂ ਨਵਾਂਸ਼ਹਿਰ ਦੇ ਥਾਣਾ ਸਦਰ ਬੰਗਾ ਦੇ ਅਧੀਨ ਪੈਂਦੇ ਪਿੰਡ ਕਮਾਮ ਵਿਚ ਦੇਰ ਰਾਤ 8 ਕੁ ਵਜੇ ਦੇ ਕਰੀਬ ਇੱਕ ਮੈਡੀਕਲ ਸਟੋਰ 'ਤੇ ਇਕ ਪੱਤਰਕਾਰ ਉੱਤੇ ਲੁਟੇਰਿਆਂ ਵੱਲੋਂ ਕੀਤੀ ਫਾਇਰਿੰਗ ਪੁਲਿਸ ਨੇ ਕੈਮਰੇ ਦੀ ਫੁਟੇਜ ਅਤੇ ਚੱਲੇ ਹੋਏ ਦੋ ਕਾਰਤੂਸ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਥਾਣਾ ਸਦਰ ਬੰਗਾ ਦੇ ਅਧੀਨ ਪੈਂਦੇ ਪਿੰਡ ਕਮਾਮ ਵਿਚ ਦੇਰ ਰਾਤ 8 ਕੁ ਵਜੇ ਦੇ ਕਰੀਬ ਇੱਕ ਮੈਡੀਕਲ ਸਟੋਰ ਉੱਤੇ ਇੱਕ ਸਕੁਟੀ ਤੇ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ 19 ਹਜਾਰ ਰੁਪਏ ਦੀ ਨਕਦੀ ਲੁੱਟ ਕੀਤੀ, ਉਸਤੋਂ ਬਾਅਦ ਲੁਟੇਰਿਆਂ ਵੱਲੋਂ ਦੁਕਾਨਦਾਰ ਜਗਤਾਰ ਸਿੰਘ ਉਰਫ (ਤਾਰੀ ਲੋਦੀਪੁਰੀਆ) ਦੀ ਦੁਕਾਨ ਤੋਂ ਬਾਹਰ ਖੜੀ ਕਾਰ ਦੀ ਚਾਬੀ ਲਈ ਤੇ ਕਾਰ ਲੈ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਜਿਸ ਤੇ ਦੁਕਾਨਦਾਰ ਨੇ ਬਾਹਰ ਜਾਕੇ ਕਾਰ ਤੇ ਦਾਤਰ ਨਾਲ ਵਾਰ ਕੀਤਾ ਤੇ ਲੁਟੇਰਿਆਂ ਨੇ ਪਿਸਤੌਲ ਕੱਢ ਕੇ ਦੁਕਾਨਦਾਰ ਉੱਤੇ ਦੋ ਫਾਇਰ ਵੀ ਕੀਤੇ, ਜਿਸਦੀ ਸਾਰੀ ਫੁਟੇਜ ਦੁਕਾਨ ਵਿੱਚ ਲੱਗੇ ਸੀ, ਸੀ, ਟੀ, ਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਕੈਮਰੇ ਦੀ ਫੁਟੇਜ ਅਤੇ ਚੱਲੇ ਹੋਏ ਦੋ ਕਾਰਤੂਸ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ>
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।