Home /News /punjab /

ਪਿੰਡ 'ਚ ਮਕਾਨ ਦੀ ਛੱਤ ਡਿੱਗੀ, ਨੇਤਰਹੀਨ ਬਜ਼ੁਰਗ ਗੰਭੀਰ ਜ਼ਖ਼ਮੀ 

ਪਿੰਡ 'ਚ ਮਕਾਨ ਦੀ ਛੱਤ ਡਿੱਗੀ, ਨੇਤਰਹੀਨ ਬਜ਼ੁਰਗ ਗੰਭੀਰ ਜ਼ਖ਼ਮੀ 

ਪਿੰਡ 'ਚ ਮਕਾਨ ਦੀ ਛੱਤ ਡਿੱਗੀ, ਨੇਤਰਹੀਨ ਬਜ਼ੁਰਗ ਗੰਭੀਰ ਜ਼ਖ਼ਮੀ 

ਪਿੰਡ 'ਚ ਮਕਾਨ ਦੀ ਛੱਤ ਡਿੱਗੀ, ਨੇਤਰਹੀਨ ਬਜ਼ੁਰਗ ਗੰਭੀਰ ਜ਼ਖ਼ਮੀ 

  • Share this:
ਪੁਰਸ਼ੋਤਮ ਕੌਸ਼ਿਕ

ਸਮਾਣਾ ਉੱਪ ਮੰਡਲ ਦੇ ਪਿੰਡ ਬੰਮਣਾ 'ਚ ਸਵੇਰੇ ਚਾਰ ਵਜੇ ਦੇ ਕਰੀਬ ਜੋਗੀਆਂ ਵਾਲੇ ਦਰਵਾਜ਼ੇ ਨੇੜੇ ਨੇਤਰਹੀਨ ਬਜ਼ੁਰਗ ਨਿਰੰਜਨ ਸਿੰਘ ਦੇ ਘਰ ਦੀ ਛੱਤ ਡਿੱਗੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਅਤੇ ਨਿੱਜੀ ਡਾਕਟਰ ਦੇ ਕੋਲ ਉਸ ਦੇ ਇਲਾਜ ਲਈ ਲੈ ਗਏ। ਉਸ ਤੋਂ ਬਾਅਦ ਸਾਡੀ ਟੀਮ ਵੱਲੋਂ ਦੌਰਾ ਕਰਨ ਤੇ ਦੇਖਿਆ ਗਿਆ। ਇਸ ਬਸਤੀ ਦੇ ਰਵਿਦਾਸ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਸਰਕਾਰ ਵੱਲੋਂ ਜਿਹੜੇ ਸੱਤਾ ਲਈ ਆਰਥਿਕ ਮਦਦ ਕੀਤੀ ਜਾਂਦੀ ਹੈ, ਉਹ ਨਹੀਂ ਕੀਤੀ ਗਈ।

ਨਿਰੰਜਨ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਅਸੀਂ ਬੜੀ ਮੁਸ਼ਕਿਲ ਤੇ ਆਪਣੇ ਪਿਤਾ ਨੂੰ ਬਚਾਇਆ ਹੈ। ਮਾਨਸੂਨ ਦਾ ਮੌਸਮ ਆਉਣ ਵਾਲਾ ਹੈ ਇਹ ਗਰੀਬ ਲੋਕਾਂ ਦੇ ਘਰਾਂ ਦੀ ਛੱਤਾਂ ਦੀ ਹਾਲਤ ਖਸਤਾ ਹੈ। ਨਿਰੰਜਨ ਸਿੰਘ ਦੇ ਘਰ ਦੀ ਛੱਤ ਡਾਟ ਵਾਲੀ ਸੀ ਜਿਸ ਦਾ ਲੈਂਟਰ ਅਚਾਨਕ ਡਿੱਗਿਆ ਅਤੇ  ਇਹ ਹਾਦਸਾ ਵਾਪਰਿਆ। ਪਿੰਡ ਦੇ ਸਰਪੰਚ ਹਰਦੀਪ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਅਜੇ ਇਸ ਤਰ੍ਹਾਂ ਦੇ ਘਰਾਂ ਲਈ ਕੋਈ ਮਦਦ ਪੰਚਾਇਤ ਨੂੰ ਨਹੀਂ ਮਿਲੀ ਹੈ।  ਤਹਿਸੀਲਦਾਰ ਸਮਾਣਾ ਸੰਦੀਪ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਦਰਖਾਸਤ ਦਿੱਤੀ ਜਾਵੇਗੀ। ਉਸ ਦੇ ਬਾਅਦ ਸਰਕਾਰ ਨੂੰ ਮਦਦ ਲਈ ਲਿਖਿਆ ਜਾਵੇਗਾ।
Published by:Ashish Sharma
First published:

Tags: Patiala, Samana

ਅਗਲੀ ਖਬਰ