
ਅੱਠ ਮਹੀਨੇ ਬਾਅਦ ਖੁੱਲ੍ਹਿਆ ਛੱਤਬੀੜ ਚਿੜੀਆਘਰ
ਅਰਸ਼ਦੀਪ ਅਰਸ਼ੀ
ਚੰਡੀਗੜ੍ਹ ਦੇ ਕੋਲ ਪੰਜਾਬ ਦਾ ਛੱਤਬੀੜ ਚਿੜੀਆਘਰ ਕੋਰੋਨਾਵਾਇਰਸ ਦੇ ਲੌਕਡਾਊਨ ਤੋਂ ਬਾਅਦ ਦਸ ਦਸੰਬਰ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਲੇਕਿਨ ਚਿੜੀਆਘਰ ਦੇ ਕੁਝ ਹਿੱਸੇ ਜਿਵੇਂ ਕਿ ਸਫਾਰੀ ਆਦਿ ਅਜੇ ਵੀ ਆਮ ਪਬਲਿਕ ਲਈ ਬੰਦ ਹਨ। ਹਾਲਾਂਕਿ ਪਹਿਲੇ ਦਿਨ ਲੋਕਾਂ ਦੀ ਗਿਣਤੀ ਆਮ ਨਾਲੋਂ ਘੱਟ ਨਜਰ ਆਈ ਲੇਕਿਨ ਗਿਣਤੀ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਚਿੜੀਆਘਰ ਦੇ ਦੁਬਾਰਾ ਖੁਲਣ ਦੇ ਪਹਿਲੇ ਦਿਨ 1100 ਯਾਤਰੀ ਆਏ
ਲੋਕਾਂ ਟਾਈਮ ਸਲਾਟ ਮੁਤਾਬਕ ਅਤੇ ਇੱਕ ਸਮੇਂ ‘ਤੇ ਘੱਟ ਲੋਕਾਂ ਨੂੰ ਜਾਣ ਦੀ ਇਜਾਜਤ ਹੋਵੇਗੀ। ਜਗ੍ਹਾ ਜਗ੍ਹਾ ਆਮ ਲੋਕਾਂ ਨੂੰ ਕੋਵਿਡ ਗਾਈਡਲਾਈਨਾਂ ਬਾਰੇ ਸੁਚੇਤ ਕਰਨ ਲਈ ਬੋਰਡ ਲਾਏ ਗਏ ਹਨ। ਟਿਕਟਾਂ ਵੀ ਆਨਲਾਈਨ ਜਾਂ ਆਨਲਾਈਨ ਪੇਮੈਂਟ ਰਾਹੀਂ ਹੀ ਦਿੱਤੀਆਂ ਜਾ ਰਹੀਆਂ ਹਨ। ਸੈਨੀਟਾਈਜਰ ਦਾ ਜਗ੍ਹਾ ਜਗ੍ਹਾ ਪ੍ਰਬੰਧ ਹੈ। ਮਾਸਕ ਲਾਉਣਾ ਜਰੂਰੀ ਹੈ ਅਤੇ ਮਾਸਕ ਉਪਲੱਬਧ ਵੀ ਕਰਾਏ ਗਏ ਹਨ। ਦੂਰੀ ਬਣਾਏ ਰੱਖਣ ਲਈ ਡੱਬੇ ਵੀ ਬਣਾਏ ਗਏ ਹਨ। ਜੁੱਤੇ ਸੈਨੀਟਾਈਜ ਕਰਨ ਦਾ ਵੀ ਖਾਸ ਪ੍ਰਬੰਧ ਐਂਟਰੀ ‘ਤੇ ਹੀ ਕੀਤਾ ਗਿਆ ਹੈ।
ਆਮ ਲੋਕ ਵੀ ਚਿੜੀਆਘਰ ਦੇ ਖੁੱਲ੍ਹਣ ਨੂੰ ਲੈ ਕੇ ਖੁਸ਼ ਹਨ
ਚਿੜੀਆਘਰ ਵਿੱਚ ਇਸ ਵੇਲੇ ਖਾਸ ਆਕਰਸ਼ਣ ਹਨ - ਅਮਰ, ਅਰਜੁਨ ਤੇ ਦਿਲਨੂਰ। ਚੀਤੇ ਦੇ ਇਹ ਬੱਚੇ ਲੌਕਡਾਊਨ ਤੋਂ ਪਹਿਲਾਂ ਹੀ ਪੈਦਾ ਹੋਏ ਸਨ ਜੋ ਹੁਣ ਕਾਫੀ ਵੱਡੇ ਹੋ ਚੁੱਕੇ ਹਨ ਤੇ ਹੁਣ ਪਹਿਲੀ ਵਾਰ ਦੇਖਣ ਨੂੰ ਮਿਲ ਰਹੇ ਹਨ। ਆਪਣੀ ਮਾਂ (ਸਫੇਦ ਟਾਈਗਰ) ਦੇ ਨਾਲ ਇਹ ਖੇਡਦੇ ਨਜਰ ਆਉਂਦੇ ਹਨ।
ਚਿੜੀਆਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਨਵਰ - ਬਾਰਾਂਸਿੰਘਾ, ਹਿਰਨ, ਚੀਤਲ ਹਿਰਨ, ਸ਼ੁਤਰਮੁਰਗ, ਈਮੂ, ਬਬੂਨ, ਮਗਰਮੱਛ ਵੀ ਖਿੱਚ ਦਾ ਕੇਂਦਰ ਹਨ। ਪੰਛੀਆਂ ਨੂੰ ਨੇੜੇ ਤੋਂ ਦੇਖਣ ਲਈ ਇੱਕ ਵੱਖਰਾ ਸੈਕਸ਼ਨ ਹੈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਪੰਛੀ, ਬੱਤਖਾਂ, ਹੰਸ, ਤੋਤੇ, ਹੈਰਨ ਖੇਡਦੇ, ਆਰਾਮ ਕਰਦੇ ਨਜਰ ਆਉਂਦੇ ਹਨ।
ਇਸ ਤੋਂ ਇਲਾਵਾ ਪਹਾੜੀ ਰਿੱਛ, ਤੇਂਦੂਏ ਤੇ ਜੈਗੁਆਰ ਵੀ ਆਪਣੇ ਵਿੱਚ ਮਸਤ ਦੇਖਣ ਨੂੰ ਮਿਲਦੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।