Home /News /punjab /

ਸਕਿਊਰਿਟੀ ਦਿੱਲੀ ਤੱਕ ਦੇ ਰੱਖੀ ਐ ਤੇ ਗੱਲਾਂ ਪੈਸੇ ਬਚਾਉਣ ਦੀਆਂ ਕਰਦੇ ਨੇ; ਚੀਮਾ ਦਾ ਆਪ ‘ਤੇ ਤੰਜ

ਸਕਿਊਰਿਟੀ ਦਿੱਲੀ ਤੱਕ ਦੇ ਰੱਖੀ ਐ ਤੇ ਗੱਲਾਂ ਪੈਸੇ ਬਚਾਉਣ ਦੀਆਂ ਕਰਦੇ ਨੇ; ਚੀਮਾ ਦਾ ਆਪ ‘ਤੇ ਤੰਜ

ਸਕਿਊਰਿਟੀ ਦਿੱਲੀ ਤੱਕ ਦੇ ਰੱਖੀ ਐ ਤੇ ਗੱਲਾਂ ਪੈਸੇ ਬਚਾਉਣ ਦੀਆਂ ਕਰਦੇ ਨੇ; ਚੀਮਾ ਦਾ ਆਪ ‘ਤੇ ਤੰਜ (file photo)

ਸਕਿਊਰਿਟੀ ਦਿੱਲੀ ਤੱਕ ਦੇ ਰੱਖੀ ਐ ਤੇ ਗੱਲਾਂ ਪੈਸੇ ਬਚਾਉਣ ਦੀਆਂ ਕਰਦੇ ਨੇ; ਚੀਮਾ ਦਾ ਆਪ ‘ਤੇ ਤੰਜ (file photo)

ਦਲਜੀਤ ਸਿੰਘ ਚੀਮਾ ਨੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਸਤੀ ਮਸ਼ਹੂਰੀ ਲਈ ਪੰਜਾਬ ਸਰਕਾਰ ਨੇ ਵੀਆਈਪੀ ਸੁਰਖਿਆ ਵਾਪਸ ਲਈ ਸੀ। ਉਨ੍ਹਾਂ ਕਿਹਾ ਕਿ ਦਿੱਲੀ ਤੱਕ ਪੰਜਾਬ ਪੁਲਿਸ ਦੀ ਸਕਿਊਰਿਟੀ ਦਿੱਤੀ ਹੋਈ ਹੈ ਅਤੇ ਮਾਨ ਸਰਕਾਰ ਪੈਸੇ ਬਚਾਉਣ ਦੀ ਗੱਲ ਕਰ ਰਹੀ ਹੈ।

  • Share this:

    ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ (Punjab Haryana HIgh Court) ਵਿੱਚ ਅੱਜ ਵੀਆਈਪੀ ਸੁਰੱਖਿਆ ਦੇ ਮਾਮਲੇ ਵਿੱਚ ਸੁਣਵਾਈ ਹੋਈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਉਹ ਮੁੜ ਵੀਆਈਪੀ ਲੋਕਾਂ ਦੀ ਸੁਰੱਖਿਆ (VIP Security Issue) ਦੀ ਸਮੀਖਿਆ ਕਰੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਹਾਈਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਚੀਮਾ ਨੇ ਆਮ ਆਦਮੀ ਪਾਰਟੀ ਉਤੇ ਤਿੱਖੇ ਨਿਸ਼ਾਨੇ ਲਾਏ ਹਨ। ਦਲਜੀਤ ਸਿੰਘ ਚੀਮਾ ਨੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਸਤੀ ਮਸ਼ਹੂਰੀ ਲਈ ਪੰਜਾਬ ਸਰਕਾਰ ਨੇ ਵੀਆਈਪੀ ਸੁਰਖਿਆ ਵਾਪਸ ਲਈ ਸੀ। ਉਨ੍ਹਾਂ ਕਿਹਾ ਕਿ ਦਿੱਲੀ ਤੱਕ ਪੰਜਾਬ ਪੁਲਿਸ ਦੀ ਸਕਿਊਰਿਟੀ ਦਿੱਤੀ ਹੋਈ ਹੈ ਅਤੇ ਮਾਨ ਸਰਕਾਰ ਪੈਸੇ ਬਚਾਉਣ ਦੀ ਗੱਲ ਕਰ ਰਹੀ ਹੈ।


    ਦਲਜੀਤ ਚੀਮਾ ਨੇ ਕਿਹਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵੀ ਸੁਰੱਖਿਆ ਵਾਪਸ ਲੈਣ ਕਾਰਨ ਹੀ ਹੋਇਆ ਸੀ। ਚੀਮਾ ਨੇ ਅੱਗੇ ਕਿਹਾ ਕਿ ਮੈਂ ਸਰਕਾਰ ਨੂੰ ਜਨਵਰੀ ਮਹੀਨੇ ਤੋਂ ਆਪਣੀ ਸੁਰੱਖਿਆ ਲਈ ਚਿੱਠੀਆਂ ਲਿਖ ਰਿਹਾ ਹਾਂ, ਹਰ ਮਹੀਨੇ ਉਨ੍ਹਾਂ ਨੂੰ ਯਾਦ ਕਰਵਾਉਂਦਾ ਹਾਂ ਪਰ ਪੰਜਾਬ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ  ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਸਕਿਊਰਿਟੀ ਘੱਟ ਕਰਨ ਦੀ ਗੱਲ ਲੀਕ ਕਿਵੇਂ ਹੋਈ, ਇਸ ਬਾਰੇ ਚੀਮਾ ਨੇ ਕਿਹਾ ਕਿ ਜਿਨ੍ਹਾਂ ਇਹ  ਲੀਕ ਕੀਤੀ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਅਸੀਂ ਸੁਰੱਖਿਆ ਕਾਰਨ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਹੈ।

    Published by:Ashish Sharma
    First published:

    Tags: Bhagwant Mann, Daljit Cheema, High court, Security alert, Shiromani Akali Dal