ਸ਼੍ਰੋਮਣੀ ਕਮੇਟੀ ਨੇ ਬਰਨਾਲਾ ਦੇ ਗਰਲਜ਼ ਕਾਲਜ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਵਾਪਸ

News18 Punjabi | News18 Punjab
Updated: October 9, 2020, 7:26 PM IST
share image
ਸ਼੍ਰੋਮਣੀ ਕਮੇਟੀ ਨੇ ਬਰਨਾਲਾ ਦੇ ਗਰਲਜ਼ ਕਾਲਜ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਵਾਪਸ
ਸ਼੍ਰੋਮਣੀ ਕਮੇਟੀ ਨੇ ਬਰਨਾਲਾ ਦੇ ਗਰਲਜ਼ ਕਾਲਜ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਵਾਪਸ

ਇਲਾਕੇ ਦੀ ਸੰਗਤ ਵਲੋਂ ਵੱਡੇ ਪੱਧਰ ’ਤੇ ਵਿਰੋਧ ਕੀਤਾ ਗਿਆ। ਜਿਸਤੋਂ ਬਾਅਦ ਐਸਜੀਪੀਸੀ ਨੂੰ ਆਪਣਾ ਕਾਲਜ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣਾ ਪਿਆ ਹੈ..

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਰਨਾਲਾ ਦੇ ਪਿੰਡ ਗਹਿਲ ਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਜਿਸਦਾ ਇਲਾਕੇ ਦੀ ਸੰਗਤ ਵਲੋਂ ਵੱਡੇ ਪੱਧਰ ’ਤੇ ਵਿਰੋਧ ਕੀਤਾ ਗਿਆ। ਜਿਸਤੋਂ ਬਾਅਦ ਐਸਜੀਪੀਸੀ ਨੂੰ ਆਪਣਾ ਕਾਲਜ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣਾ ਪਿਆ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਗਹਿਲ ਕਾਲਜ ਦੇ ਪਿ੍ਰੰਸੀਪਲ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਪੱਤਰ ਜਾਰੀ ਕਰਕੇ ਕਾਲਜ ਬੰਦ ਕਰਨ ਬਾਰੇ ਦੱਸਿਆ ਗਿਆ ਸੀ।

ਕਾਲਜ ਨੂੰ ਬੰਦ ਕਰਨ ਦਾ ਕਾਰਨ ਵਿਦਿਆਰਥਣਾਂ ਦੇ ਘੱਟ ਦਾਖ਼ਲੇ ਅਤੇ ਵਿੱਤੀ ਘਾਟਾ ਦੱਸਿਆ ਗਿਆ ਸੀ। ਜਿਸਤੋਂ ਬਾਅਦ ਕਾਲਜ ਮੈਨੇਜਮੈਂਟ, ਪਿੰਡ ਗਹਿਲ ਨਿਵਾਸੀਆਂ ਅਤੇ ਇਲਾਕੇ ਦੇ ਬਹੁ ਗਿਣਤੀ ਲੋਕਾਂ ਵਲੋਂ ਵੀ ਵਿਰੋਧ ਕੀਤਾ ਗਿਆ ਸੀ। ਸ਼ੋਸ਼ਲ ਮੀਡੀਆ ’ਤੇ ਵੀ ਐਸਜੀਪੀਸੀ ਦੀ ਕਾਫ਼ੀ ਜ਼ਿਆਦਾ ਕਿਰਕਰੀ ਹੋਈ ਸੀ। ਕਾਲਜ ਪਿ੍ਰੰਸੀਪਲ ਗੁਰਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਲੜਕੀਆਂ ਲਈ ਸਿੱਖਿਆ ਦੇ ਭਵਿੱਖ ਨੂੰ ਦੇਖਦਿਆਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ਅਨੁਸਾਰ ਇਸ ਕਾਲਜ ਨੂੰ ਚੱਲਦਾ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
Published by: Sukhwinder Singh
First published: October 9, 2020, 7:26 PM IST
ਹੋਰ ਪੜ੍ਹੋ
ਅਗਲੀ ਖ਼ਬਰ