ਜਦ ਡਾਕਟਰ ਲਾੜੇ ਦੇ ਪਿਤਾ ਨੇ ਚੁੱਕਿਆ ਕਿਸਾਨੀ ਝੰਡਾ, ਵਿਆਹ 'ਚ ਗੁੰਜਣ ਲੱਗੇ ਇਨਕਲਾਬ-ਜਿੰਦਾਬਾਦ ਦੇ ਨਾਅਰੇ

News18 Punjabi | News18 Punjab
Updated: January 19, 2021, 10:17 AM IST
share image
ਜਦ ਡਾਕਟਰ ਲਾੜੇ ਦੇ ਪਿਤਾ ਨੇ ਚੁੱਕਿਆ ਕਿਸਾਨੀ ਝੰਡਾ, ਵਿਆਹ 'ਚ ਗੁੰਜਣ ਲੱਗੇ ਇਨਕਲਾਬ-ਜਿੰਦਾਬਾਦ ਦੇ ਨਾਅਰੇ
ਜਦ ਡਾਕਟਰ ਲਾੜੇ ਦੇ ਵਿਆਹ 'ਚ ਚੁੱਕਿਆ ਕਿਸਾਨੀ ਝੰਡਾ, ਗੁੰਜੇ ਇਨਕਲਾਬ-ਜਿੰਦਾਬਾਦ ਦੇ ਨਾਅਰੇ

ਪਰਿਵਾਰ ਸਾਰਾ ਕਦਮ ਤਾਲ ਮਿਲਾਕੇ ਚੱਲ ਰਿਹਾ ਸੀ। ਫੌਜੀ ਬੈਂਡ(ਬਾਜਾ) ਵੱਜ ਰਿਹਾ ਸੀ। ਦੂਜੇ ਪਾਸਿਉਂ ਬੇਟੀ ਡਾਕਟਰ ਨੂਪੁਰ ਸੈਣੀ ਦਾ ਪਿਤਾ ਦਵਿੰਦਰ ਸਿੰਘ ਵੀ ਸਾਹਮਣਿਉਂ ਪੰਜਾਬ ਕਿਸਾਨ ਸਭਾ ਦਾ ਲਾਲ ਝੰਡਾ ਹੱਥ ਵਿੱਚ ਚੁੱਕੀ ਖੁਸ਼ੀ ਖੁਸ਼ੀ ਬਰਾਤੀ ਸੱਜਣਾਂ ਦਾ ਇੰਤਜਾਰ ਕਰ ਰਿਹਾ ਸੀ। ਬਹੁਤ ਅਦਬ ਮਾਣ ਸਤਿਕਾਰ ਨਾਲ ਦੋਨੋਂ ਪ੍ਰੀਵਾਰਾਂ ਨੇ ਬੈਂਡ ਦੀ ਧੁਨ ਮੱਧਮ ਪੈਣ ਸਾਰ ਕਦਮ ਅੱਗੇ ਵਧਾਏ , ਝੰਡੇ ਹਵਾ ਵਿੱਚ ਲਹਿਰਾਏ ਅਤੇ ਇੱਕ ਦੂਜੇ ਨੂੰ ਸੋਂਪ ਦਿੱਤੇ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਹਵਾ ਦਾ ਰੁਖ ਬਦਲਣ ਲੱਗਾ ਹੈ। ਸੋਚਾਂ ਨੇ ਨਵੀਂ ਉਡਾਰੀ ਮਾਰੀ ਹੈ। ਕਿਸਾਨ ਜਥੇਬੰਦੀਆਂ ਦੇ ਝੰਡੇ ਲਹਿਰਾਕੇ ਬਰਾਤਾਂ ਦੀ ਰਵਾਨਗੀ ਹੋਣ ਲੱਗੀ ਹੈ। ਅਜਿਹਾ ਹੀ ਇੱਕ ਵਿਆਹ ਸਮਾਗਮ ਪਾਵਰਕਾਮ ਵਿੱਚੋਂ ਸੇਵਾ ਮੁਕਤ ਇੰਜ. ਅੰਗਰੇਜ ਸਿੰਘ ਦੇ ਬੇਟੇ ਡਾ. ਮਨਵੀਰ ਸਿੱਧੂ ਵੇਖਣ ਦਾ ਕੱਲ੍ਹ ਲੰਬੇ ਸਮੇਂ ਬਾਅਦ ਵੇਖਣ ਦਾ ਬਹੁਤ ਚਿਰ ਬਾਅਦ ਮੌਕਾ ਮਿਲਿਆ। ਬਰਾਤ ਜਿਉਂ ਹੀ ਪੈਲੇਸ ਵਿੱਚ ਦਾਖਲ ਹੋਈ ਤਾਂ ਇੰਜ. ਅੰਗਰੇਜ ਸਿੰਘ ਨੇ ਲਹਿਰਾਉਂਦਾ ਬੀਕੇਯੂ ਏਕਤਾ ਡਕੌਂਦਾ ਦਾ ਝੰਡਾ ਚੁੱਕਿਆ ਹੋਇਆ ਸੀ।

ਪਰਿਵਾਰ ਸਾਰਾ ਕਦਮ ਤਾਲ ਮਿਲਾਕੇ ਚੱਲ ਰਿਹਾ ਸੀ। ਫੌਜੀ ਬੈਂਡ(ਬਾਜਾ) ਵੱਜ ਰਿਹਾ ਸੀ। ਦੂਜੇ ਪਾਸਿਉਂ ਬੇਟੀ ਡਾਕਟਰ ਨੂਪੁਰ ਸੈਣੀ ਦਾ ਪਿਤਾ ਦਵਿੰਦਰ ਸਿੰਘ ਵੀ ਸਾਹਮਣਿਉਂ ਪੰਜਾਬ ਕਿਸਾਨ ਸਭਾ ਦਾ ਲਾਲ ਝੰਡਾ ਹੱਥ ਵਿੱਚ ਚੁੱਕੀ ਖੁਸ਼ੀ ਖੁਸ਼ੀ ਬਰਾਤੀ ਸੱਜਣਾਂ ਦਾ ਇੰਤਜਾਰ ਕਰ ਰਿਹਾ ਸੀ। ਬਹੁਤ ਅਦਬ ਮਾਣ ਸਤਿਕਾਰ ਨਾਲ ਦੋਨੋਂ ਪ੍ਰੀਵਾਰਾਂ ਨੇ ਬੈਂਡ ਦੀ ਧੁਨ ਮੱਧਮ ਪੈਣ ਸਾਰ ਕਦਮ ਅੱਗੇ ਵਧਾਏ , ਝੰਡੇ ਹਵਾ ਵਿੱਚ ਲਹਿਰਾਏ ਅਤੇ ਇੱਕ ਦੂਜੇ ਨੂੰ ਸੋਂਪ ਦਿੱਤੇ। ਤਾੜੀਆਂ ਦੀ ਗੜਗੜਾਹਟ ‘‘ਇਨਕਲਾਬ-ਜਿੰਦਾਬਦ, ਕਿਸਾਨ ਏਕਤਾ-ਜਿੰਦਾਬਦ, ਖੇਤੀ ਵਿਰੋਧੀ ਕਾਲੇ ਕਾਨੂੰਨ –ਰੱਦ ਕਰੋ, ਅਡਾਨੀਆਂ-ਅੰਬਾਨੀਆਂ ਦੀ ਦਲਾਲ ਭਾਰਤੀ ਹਕੂਮਤ –ਮੁਰਦਾਬਾਦ’’ ਅਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ ਪੈਂਦੀ ਰਹੀ। ਸ਼ਾਮਿਲ ਦੇਵੇਂ ਪਰਿਵਾਰਾਂ ਦੇ ਮੈਂਬਰਾਂ ਨੇ ਪੂਰੀ ਗਰਮਜੋਸ਼ੀ ਨਾਲ ਜਵਾਬ ਦਿੱਤਾ। ਫੁੱਲਾਂ ਨਾਲ ਸਜੇ ਵੈੱਡਲੋਕ ਪੈਲਸ ਵਿੱਚ ਇੱਕ ਵਾਰ ਤਾਂ ਭੁਲੇਖਾ ਕਿਸੇ ਕਾਨਫਰੰਸ ਹਾਲ ਦਾ ਪੈ ਰਿਹਾ ਸੀ। ਅਜਿਹਾ ਸਾਰਾ ਕੁੱਝ ਐਵੇਂ ਨਹੀਂ ਵਾਪਰਨ ਲੱਗਿਆ। ਜੂਨ ਮਹੀਨੇ ਮੋਦੀ ਹਕੂਮਤ ਨੇ ਜਦ ਸਾਰਾ ਮੁਲਕ ਕੋਵਿਡ-19 ਦੀ ਦਹਿਸ਼ਤ ਦੇ ਸਾਏ ਹੇਠ ਘਰਾਂ ਵਿੱਚ ਕੈਦ ਕੀਤਾ ਹੋਇਆ ਸੀ ਤਾਂ ਦੂਜੇ ਪਾਸੇ ਮੋਦੀ ਹਕੂਮਤ ਇਸ ਮੌਕੇ ਨੂੰ ਸੁਹਾਵਣਾ ਮੌਕਾ ਸਮਝਦੀ ਹੋਈ ਠੇਕਾ, ਮੰਡੀ ਅਤੇ ਜਖੀਰੇਬਾਜੀ ਦਾ ਕਾਨੂੰਨ ਲਿਆਕੇ ਖੇਤੀ/ਪੇਂਡੂ ਸੱਭਿਅਤਾ ਨੂੰ ਤਬਾਹ ਕਰਨ ਲਈ ਤਹੂ ਸੀ। ਮੋਦੀ ਹਕੂਮਤ ਅਜਿਹਾ ਸਾਰਾ ਕੁੱਝ ਧਾੜਵੀਆਂ ਦੇ ਹਿੱਤਾਂ ਲਈ ਵਿਸ਼ਵ ਵਪਾਰ ਸੰਸਥਾ,ਕੌਮਾਂਤਰੀ ਮੁਦਾਰ ਫੰਡ ਜਿਹੀਆਂ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰ ਰਹੀ ਹੈ।
ਇਸ ਵੱਡੇ ਖਤਰੇ ਦੇ ਸਨਮੁੱਖ ਲੰਬੇ ਦੀ ਕਿਸਾਨ ਜਥੇਬੰਦੀਆਂ ਦੀ ਲੰਬੇ ਦਾਅ ਦੀ ਤਿਆਰੀ ਤੋਂ ਬਾਅਦ ਹਾਲਤਾਂ ਨੇ ਮੋੜਾ ਕੱਟਿਆ। ਬੁੱਧੀਜੀਵੀਆਂ, ਰੰਗਕਰਮੀਆਂ, ਗੀਤਕਾਰਾਂ , ਕਲਮਕਾਰਾਂ ਨੇ ਆਪਣੇ ਮੁਹਾਣ ਬਦਲੇ ਹਨ। ਮੌਜੂਦਾ ਕਿਸਾਨ ਲਹਿਰ ਨੇ ਇਤਿਹਾਸ ਵਿੱਚ ਨਿਵੇਕਲੀ ਥਾਂ ਹਾਸਲ ਕਰ ਲਈ ਹੈ।
Published by: Sukhwinder Singh
First published: January 19, 2021, 10:17 AM IST
ਹੋਰ ਪੜ੍ਹੋ
ਅਗਲੀ ਖ਼ਬਰ