ਵਿਦੇਸ਼ ਵਿਚ ਰੁਲਦੇ ਦੋ ਪੰਜਾਬੀਆਂ ਦਾ ਰੂਹ ਝੰਜੋੜਨ ਵਾਲਾ ਵੀਡੀਓ ਵਾਇਰਲ

News18 Punjabi | News18 Punjab
Updated: September 7, 2020, 7:24 PM IST
share image
ਵਿਦੇਸ਼ ਵਿਚ ਰੁਲਦੇ ਦੋ ਪੰਜਾਬੀਆਂ ਦਾ ਰੂਹ ਝੰਜੋੜਨ ਵਾਲਾ ਵੀਡੀਓ ਵਾਇਰਲ
ਵਿਦੇਸ਼ ਵਿਚ ਰੁਲਦੇ ਦੋ ਪੰਜਾਬੀਆਂ ਦਾ ਰੂਹ ਝੰਜੋੜਨ ਵਾਲਾ ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਦੁਬਈ ’ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਇੱਕ ਨੌਜਵਾਨ ਰਈਸ ਨੇ ਦੋ ਪੰਜਾਬੀਆਂ ਦੀ ਤਰਸਯੋਗ ਹਾਲਤ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਮਦਦ ਦੀ ਮੰਗ ਕੀਤੀ ਹੈ।

ਵੀਡੀਓ ਵਿੱਚ ਉਸ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਠੀਕਰੀਵਾਲ (ਕਾਦੀਆਂ) ਅਤੇ ਚਰਨਜੀਤ ਸਿੰਘ ਵਾਸੀ ਜ਼ਿਲ੍ਹਾ ਕਪੂਰਥਲਾ ਪਿਛਲੇ ਇੱਕ ਹਫਤੇ ਤੋਂ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਇਹ ਨੌਜਵਾਨ ਆਪਣੇ ਪਿੰਡ ਫੋਨ ਤਾਂ ਕਰਦਾ ਸੀ ਪਰ ਕਦੇ ਆਪਣੇ ਹਾਲਾਤਾਂ ਬਾਰੇ ਨਾ ਦੱਸਿਆ।
ਇਨ੍ਹਾਂ ਕੋਲ ਲੋੜੀਂਦੇ ਕਾਗ਼ਜ਼ਾਤ ਨਹੀਂ ਹਨ, ਜਿਸ ਦੇ ਆਧਾਰ ਤੇ ਇਨ੍ਹਾਂ ਦੀ ਸਹੀ ਪਛਾਣ ਕਰਵਾ ਕੇ ਇਨ੍ਹਾਂ ਨੂੰ ਭਾਰਤ ਭੇਜਿਆ ਜਾ ਸਕੇ। ਵੀਡੀਓ ਵਿੱਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪੈਰਾਂ ’ਤੇ ਇੱਕ ਵਾਹਨ ਚੜ੍ਹਨ ਕਾਰਨ ਉਹ ਜ਼ਖ਼ਮੀ ਹੈ।

ਉਸ ਦੀ ਮਾਤਾ ਗੁਰਦੀਪ ਕੌਰ ਅਤੇ ਚਾਚਾ ਮੰਗਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨਾਲ ਏਜੰਟ ਨੇ ਧੋਖਾ ਕੀਤਾ ਹੈ। ਉਸ ਨੂੰ ਦੋ ਸਾਲ ਦਾ ਵੀਜ਼ਾ ਮਿਲਣ ਦਾ ਕਹਿ ਕੇ ਤਿੰਨ ਮਹੀਨੇ ਦੇ ਟੂਰਿਸਟ ਵੀਜ਼ੇ ’ਤੇ ਭੇਜਿਆ ਗਿਆ ਸੀ। ਉਨ੍ਹਾਂ ਏਜੰਟ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Published by: Gurwinder Singh
First published: September 7, 2020, 7:20 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading