ਮੋਹਾਲੀ 'ਚ ਤੇਜ਼ ਰਫਤਾਰ ਗੱਡੀ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

News18 Punjabi | News18 Punjab
Updated: July 31, 2020, 2:18 PM IST
share image
ਮੋਹਾਲੀ 'ਚ ਤੇਜ਼ ਰਫਤਾਰ ਗੱਡੀ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
ਤੇਜ਼ ਰਫਤਾਰ ਗੱਡੀ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

  • Share this:
  • Facebook share img
  • Twitter share img
  • Linkedin share img
ਮਨੋਜ ਰਾਠੀ

ਮੋਹਾਲੀ ਦੇ ਪਿੰਡ ਬਾਰਕਪੁਰ ਕੋਲ ਤੇਜ਼ ਰਫਤਾਰ ਗੱਡੀ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਬਾਈਕ ਸਵਾਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਜੇਰੇ ਇਲਾਜ ਉਸਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ-ਸੋਹਾਣਾ ਕੋਲ ਪੈਂਦੇ ਪਿੰਡ ਬਾਰਕਪੁਰ ਚੌਂਕ ਉਤੇ ਤੇਜ ਰਫਤਾਰ ਗੱਡੀ ਨੇ ਪਿਛੇ ਤੋਂ ਆਕੇ ਬਾਈਕ ਸਵਾਰ ਨੂੰ ਟੱਕਰ ਮਾਰੀ। ਜ਼ਖਮੀ ਨੂੰ ਰਾਹਗੀਰਾਂ ਨੇ ਮੋਹਾਲੀ ਦੇ 6 ਫੇਜ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਤਿੰਦਰ ਸ਼ਰਮਾ ਉਰਫ ਸਮੀਰ (42) ਵਾਸੀ ਬਿਹਾਰ ਵਜੋਂ ਹੋਈ ਹੈ। ਸਤਿੰਦਰ ਪੇਂਟਰ ਦਾ ਕੰਮ ਕਰਦਾ ਸੀ ਅਤੇ ਏਰੋਸਿਟੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ।
ਪੁਲਿਸ ਅਨੁਸਾਰ ਬੁਧਵਾਰ ਰਾਤ ਨੂੰ ਸਤਿੰਦਰ ਬਾਈਕ ਉਤੇ ਜੀਰਕਪੁਰ ਤੋਂ ਏਰੋਸਿਟੀ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਬਾਰਕਪੁਰ ਕੋਲ ਪੁੱਜਿਆ ਤਾਂ ਉਸ ਨੂੰ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਇਕ ਰਾਹਗੀਰ ਨੇ ਟੱਕਰ ਮਾਰਨ ਵਾਲੀ ਗੱਡੀ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਦੇ ਦਿੱਤਾ। ਪੁਲਿਸ ਨੇ ਸਤਿੰਦਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ। ਸੋਹਾਣਾ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published by: Ashish Sharma
First published: July 31, 2020, 1:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading