• Home
 • »
 • News
 • »
 • punjab
 • »
 • THE SUDDEN DEATH OF A YOUNG SOLDIER WHO CAME HOME ON HOLIDAY

ਖੰਨਾ: ਛੁੱਟੀ 'ਤੇ ਘਰ ਆਏ ਨੌਜਵਾਨ ਫੌਜੀ ਦੀ ਅਚਨਚੇਤ ਮੌਤ

ਗੁਰਜੀਤ ਸਿੰਘ ਦੀ ਚੀਨ ਦੇ ਬਾਰਡਰ 'ਤੇ ਡਿਊਟੀ ਸੀ, ਉਹ 16 ਨਵੰਬਰ ਨੂੰ ਬਾਅਦ ਦੁਪਹਿਰ ਛੁੱਟੀ ਕੱਟਣ ਪਿੰਡ ਆਇਆ ਸੀ

 • Share this:
  ਗੁਰਦੀਪ ਸਿੰਘ

  ਖੰਨਾ ਦੇ ਨੇੜਲੇ ਪਿੰਡ ਗੋਬਿੰਦਪੁਰਾ ਦੇ ਛੁੱਟੀ ਆਏ ਫੌਜੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਅਨੁਸਾਰ ਗੁਰਜੀਤ ਸਿੰਘ (32) ਪੁੱਤਰ ਨਛੱਤਰ ਸਿੰਘ ਜਿਸ ਦੀ ਚੀਨ ਦੇ ਬਾਰਡਰ 'ਤੇ ਡਿਊਟੀ ਸੀ, ਉਹ 16 ਨਵੰਬਰ ਨੂੰ ਬਾਅਦ ਦੁਪਹਿਰ ਛੁੱਟੀ ਕੱਟਣ ਪਿੰਡ ਆਇਆ ਸੀ ਤੇ ਉਹ ਸ਼ਾਮ ਨੂੰ ਘਰੋਂ ਵਾਲ ਕਟਵਾਉਣ ਦਾ ਕਹਿ ਕੇ ਪਾਇਲ ਨੂੰ ਗਿਆ ਸੀ। ਇਸ ਦੌਰਾਨ ਉਸਦੀ ਸਿਹਤ ਅਚਾਨਕ ਵਿਗੜ ਗਈ ਤੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਪਹਿਲਾਂ ਪਾਇਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਇਲਾਜ ਨਾ ਮਿਲਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ, ਮ੍ਰਿਤਕ ਨੂੰ ਲਿਜਾਣ ਲਈ ਅੰਬੂਲੈਂਸ ਤਕ ਨਹੀਂ ਮਿਲੀ ਫੇਰ ਉਸ ਨੂੰ ਪ੍ਰਾਈਵੇਟ ਕਾਰ ਵਿੱਚ ਦੋਰਾਹਾ ਲੈਕੇ ਗਏ, ਜਿੱਥੋਂ ਡਾਕਟਰਾਂ ਵਲੋਂ ਉਸਨੂੰ ਸਿੱਧੂ ਮ੍ਰਿਤ ਘੋਸ਼ਿਤ ਕਰ ਦਿੱਤਾ।

  ਪਾਇਲ ਸ਼ਿਵਲ ਹਸਪਤਾਲ ਦੇ ਏਸਐਸਓ ਡਾ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਗੁਰਜੀਤ ਸਿੰਘ ਨੂੰ ਉਸਦੇ ਪਿਤਾ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਕੇ ਆਏ ਸੀ ਜਿਸ ਨੂੰ ਅਗੇ ਰੈਫ਼ਰ ਕਰ ਦਿਤਾ ਗਿਆ ਸੀ।
  Published by:Ashish Sharma
  First published: