ਗਣਤੰਤਰ ਦਿਵਸ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਦਰਸਾਏਗੀ ਪੰਜਾਬ ਦੀ ਝਾਂਕੀ

News18 Punjabi | News18 Punjab
Updated: January 23, 2021, 5:41 PM IST
share image
ਗਣਤੰਤਰ ਦਿਵਸ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਦਰਸਾਏਗੀ ਪੰਜਾਬ ਦੀ ਝਾਂਕੀ
ਗਣਤੰਤਰ ਦਿਵਸ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਦਰਸਾਏਗੀ ਪੰਜਾਬ ਦੀ ਝਾਂਕੀ

ਗਣਤੰਤਰ ਦਿਵਸ ਦੇ ਮੌਕੇ 'ਤੇ ਪੰਜਾਬ ਦੀ ਝਾਂਕੀ ਵਿਚ ਨੌਵੀਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਰਵਉੱਚ ਬਲੀਦਾਨ, ਸਦੀਵੀ ਮਨੁੱਖੀ ਨੈਤਿਕ-ਕਦਰਾਂ-ਕੀਮਤਾਂ, ਧਾਰਮਿਕ ਸਹਿ-ਮੌਜੂਦਗੀ ਅਤੇ ਧਾਰਮਿਕਤਾ ਦੀ ਖ਼ਾਤਰ ਦਿੱਤੀ ਕੁਰਬਾਨੀ ਨੂੰ ਦਰਸਾਇਆ ਜਾਵੇਗਾ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ- ਇਸ ਵਾਰ ਗਣਤੰਤਰ ਦਿਵਸ ਦੇ ਮੌਕੇ 'ਤੇ ਪੰਜਾਬ ਦੀ ਝਾਂਕੀ ਵਿਚ ਨੌਵੀਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਰਵਉੱਚ ਬਲੀਦਾਨ, ਸਦੀਵੀ ਮਨੁੱਖੀ ਨੈਤਿਕ-ਕਦਰਾਂ-ਕੀਮਤਾਂ, ਧਾਰਮਿਕ ਸਹਿ-ਮੌਜੂਦਗੀ ਅਤੇ ਧਾਰਮਿਕਤਾ ਦੀ ਖ਼ਾਤਰ ਦਿੱਤੀ ਕੁਰਬਾਨੀ ਨੂੰ ਦਰਸਾਇਆ ਜਾਵੇਗਾ।

ਫੁਲ ਡਰੈਸ ਰਿਹਰਸਲ ਤੋਂ ਪਹਿਲਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਮੁਗ਼ਲਾਂ ਖਿਲਾਫ ਲੜਾਈ ਦੌਰਾਨ ਬਹਾਦਰੀ ਦਿਖਾਉਣ ਤੇ ਨੌਵੇਂ ਪਾਤਸ਼ਾਹ ਨੂੰ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਪਿਤਾ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਤੇਗ ਬਹਾਦਰ (ਤਲਵਾਰ ਦੇ ਧਨੀ) ਦਾ ਨਾਮ ਦਿੱਤਾ ਸੀ। ਮਹਾਨ ਦਾਰਸ਼ਨਿਕ, ਅਧਿਆਤਮਕ ਨੇਤਾ ਅਤੇ ਕਵੀ ਸ੍ਰੀ ਗੁਰੂ ਤੇਗ ਬਹਾਦਰ, ਜਿਨ੍ਹ੍ਹਾਂ ਨੂੰ 'ਹਿੰਦ ਦੀ ਚਾਦਰ' ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਨੇ 15 ਰਾਗਾਂ ਵਿਚ ਗੁਰਬਾਣੀ ਦੀ ਰਚਨਾ ਕੀਤੀ ਜਿਸ ਵਿਚ 57 ਬਾਣੀ ਸ਼ਾਮਲ ਹੈ, ਜਿਸ ਨੂੰ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਵਿਚ ਸ਼ਾਮਲ ਕੀਤਾ ਸੀ।

ਨੌਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਪ੍ਰਤੀ ਪਿਆਰ, ਸ਼ਾਂਤੀ, ਬਰਾਬਰੀ ਅਤੇ ਭਾਈਚਾਰੇ ਦੇ ਸਦੀਵੀ ਸੰਦੇਸ਼ ਦਾ ਪ੍ਰਚਾਰ ਕਰਨ ਲਈ ਦੂਰ-ਦੁਰਾਡੇ ਥਾਵਾਂ ਦੀ ਯਾਤਰਾ ਕੀਤੀ। ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਕਠੋਰ ਧਾਰਮਿਕ ਨੀਤੀ ਅਤੇ ਜ਼ੁਲਮ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਪੰਡਤਾਂ ਦੀ ਗਾਥਾ ਸੁਣ ਕੇ ਮੁਗਲ ਸਮਰਾਟ ਨੂੰ ਚੁਣੌਤੀ ਦਿੱਤੀ। ਨੌਵੇਂ ਪਾਤਸ਼ਾਹ ਨੂੰ 11 ਨਵੰਬਰ, 1675 ਨੂੰ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਤੇ ਮੁਗਲ ਬਾਦਸ਼ਾਹ ਦੇ ਆਦੇਸ਼ਾਂ ਤੇ ਚਾਂਦਨੀ ਚੌਕ, ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ।
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਦਰਸਾਉਂਦੀ ਸਾਰੀ ਝਾਂਕੀ ਅਧਿਆਤਮਿਕਤਾ ਦੇ ਚਾਰੇ ਪਾਸੇ ਫੈਲੇਗੀ। ਟਰੈਕਟਰ ਦੇ ਫਰੰਟ 'ਤੇ ਪਵਿੱਤਰ ਪਾਲਕੀ ਸਜਾਈ ਜਾਵੇਗੀ। ਟ੍ਰੇਲਰ ਦੇ ਹਿੱਸੇ ਦੇ ਸ਼ੁਰੂ ਵਿਚ ਪ੍ਰਭਾਤ ਫੇਰੀ ਦਿਖਾਈ ਜਾਵੇਗੀ ਅਤੇ ਸੰਗਤ ਕੀਰਤਨ ਦੇਖਣ ਨੂੰ ਮਿਲੇਗੀ। ਟ੍ਰੇਲਰ ਦਾ ਅਖੀਰਲਾ ਹਿੱਸੇ ਵਿਚ ਗੁਰੂਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨੂੰ ਦਿਖਾਇਆ ਹੈ, ਜੋ ਸਥਾਪਿਤ ਕੀਤਾ ਗਿਆ ਹੈ ਜਿਥੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਅਤੇ ਉਨ੍ਹਾਂ ਦੇ ਬੇਟੇ ਭਾਈ ਨਾਗਾਹੀਆ ਜੀ ਨੇ ਗੁਰੂ ਸਾਹਿਬ ਦੇ ਬਗੈਰ ਸ਼ੀਸ਼ ਦੀ ਦੇਹ ਨੂੰ ਪਵਿੱਤਰ ਕਰਨ ਲਈ ਆਪਣਾ ਘਰ ਸਾੜ ਦਿੱਤਾ ਸੀ। ਇਸ ਤੋਂ ਪਹਿਲਾਂ 1967 ਅਤੇ 1982 ਵਿਚ ਪੰਜਾਬ ਦੀ ਝਾਂਕੀ ਤੀਜੇ ਸਥਾਨ ਉਤੇ ਰਹੀ ਸੀ।
Published by: Ashish Sharma
First published: January 23, 2021, 5:41 PM IST
ਹੋਰ ਪੜ੍ਹੋ
ਅਗਲੀ ਖ਼ਬਰ