• Home
  • »
  • News
  • »
  • punjab
  • »
  • THE THREE WORDS VEER BAL DIWAS ARE NOT ACCEPTABLE HARJINDER SINGH DHAMI

'ਵੀਰ ਬਾਲ ਦਿਵਸ' ਤਿੰਨੇ ਸ਼ਬਦ ਹੀ ਨਹੀਂ ਪ੍ਰਵਾਨ, ਬਰਗਾੜੀ ਮਾਮਲੇ 'ਚ ਕੈਪਟਨ ਨੇ ਸਿਆਸਤ ਕੀਤੀ ਤਾਂ ਪਈ ਗੁਰੂ ਦੀ ਮਾਰ: ਹਰਜਿੰਦਰ ਸਿੰਘ ਧਾਮੀ

ਬਰਗਾੜੀ ਮਾਮਲੇ 'ਚ ਕੈਪਟਨ ਨੇ ਸਿਆਸਤ ਕੀਤੀ ਤਾਂ ਪਈ ਗੁਰੂ ਦਾ ਮਾਰ: ਹਰਜਿੰਦਰ ਸਿੰਘ ਧਾਮੀ

ਬਰਗਾੜੀ ਮਾਮਲੇ 'ਚ ਕੈਪਟਨ ਨੇ ਸਿਆਸਤ ਕੀਤੀ ਤਾਂ ਪਈ ਗੁਰੂ ਦਾ ਮਾਰ: ਹਰਜਿੰਦਰ ਸਿੰਘ ਧਾਮੀ

  • Share this:
    ਅਸ਼ਫਾਕ ਢੁੱਡੀ
    ਸ੍ਰੀ ਮੁਕਤਸਰ ਸਾਹਿਬ: ਚਾਲੀ ਮੁਕਤਿਆਂ ਦੀ ਸ਼ਹਾਦਤ ਦੀ ਯਾਦ ਵਿਚ ਮੇਲਾ ਮਾਘੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਨਤਮਸਤਕ ਹੋਣ ਪਹੁੰਚੇ।

    ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਪਵਿੱਤਰ ਦਿਹਾੜਾ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਅਸੀਂ ਵੀ ਗੁਰੂ ਸਿਧਾਂਤਾਂ ਦੇ ਉੱਤੇ ਪਹਿਰਾ ਦੇਈਏ, ਆਪਣੇ ਮਨ ਅੰਦਰ ਝਾਤ ਮਾਰੀਏ ਕਿ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਸਾਹਿਬ ਨੂੰ ਬੇਦਾਵਾ ਤਾਂ ਨਹੀਂ ਲਿਖ ਕੇ ਬੈਠੇ ਹੋਏ।

    ਬੀਤੇ ਦਿਨ ਗੁਜਰਾਤ ਦੇ ਇਕ ਸਕੂਲ ਵਿੱਚ ਦੋ ਬੱਚਿਆਂ ਤੋਂ ਛੋਟੇ ਸਾਹਿਬਜ਼ਾਦਿਆਂ ਦਾ ਰੋਲ ਕਰਵਾਉਣ ਦੀ ਘਟਨਾ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਮੰਦਭਾਗੀ ਘਟਨਾ ਹੈ,  ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੋਟਿਸ ਭੇਜਿਆ ਸੀ, ਜਿਸ ਸਕੂਲ ਦੇ ਵਿਚ ਅਜਿਹਾ ਹੋਇਆ, ਉਨ੍ਹਾਂ ਨੇ ਮੁਆਫ਼ੀ ਮੰਗ ਲਈ ਹੈ।

    ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਸਮਰਪਤ 'ਵੀਰ ਬਾਲ ਦਿਵਸ' ਮਨਾਉਣ ਉਤੇ ਉਨ੍ਹਾਂ ਨੇ ਕਿਹਾ ਕਿ ਵੀਰ ਬਾਲ ਦਿਵਸ, ਇਹ ਤਿੰਨੋਂ ਸ਼ਬਦ ਹੀ ਗੁਰਮਤਿ ਦੇ ਅਨੁਕੂਲ ਨਹੀਂ ਹਨ,
    ਇਹ ਸ਼ਬਦ ਸਿੱਖ ਇਤਿਹਾਸ ਵਿੱਚ ਵਰਤੇ ਜਾਂਦੇ ਸ਼ਬਦਾਂ ਨਾਲ ਮੇਲ ਨਹੀਂ ਖਾਂਦੇ।

    ਪ੍ਰਧਾਨ ਧਾਮੀ ਹੋਰਾਂ ਨੇ ਕਿਹਾ ਕਿ ਉਨ੍ਹਾਂ ਇਕ ਪੱਤਰ ਕੇਂਦਰ ਸਰਕਾਰ ਨੂੰ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਇਸ ਸਬੰਧ ਵਿਚ ਇਕ ਕਮੇਟੀ ਬਣਾਈ ਜਾਵੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ  ਵਿੱਚ ਬਣਨ ਵਾਲੀ ਇਹ ਕਮੇਟੀ ਜੋ ਨਾਮ ਦਾ ਸੁਝਾਅ ਦੇਵੇਗੀ, ਉਹ ਨਾਮ ਇਸ ਦਿਨ ਦਾ ਰੱਖਿਆ ਜਾਵੇ।

    ਬਰਗਾੜੀ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਇੱਕ ਮੰਦਭਾਗੀ ਘਟਨਾ ਹੈ ਪਰ ਇਸ ਸਬੰਧ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲੈਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਮਾਮਲੇ ਵਿੱਚ ਸਿਆਸਤ ਕੀਤੀ ਅਤੇ ਉਨ੍ਹਾਂ ਨੂੰ ਗੁਰੂ ਦੀ ਮਾਰ ਪਈ ਕਿ ਉਨ੍ਹਾਂ ਨਾਲ ਇੱਕ ਵੀ ਕਾਂਗਰਸ ਦਾ ਐਮਐਲਏ ਨਹੀਂ ਗਿਆ।
    Published by:Gurwinder Singh
    First published: