Home /News /punjab /

ਪੰਜਾਬ ਸਰਕਾਰ ਦੇ ਨਾਲ ਟਰੱਕ ਆਪਰੇਟਰਾਂ ਨੇ ਕੀਤਾ ਸਮਝੌਤਾ,ਸੰਭੂ ਬਾਰਡਰ ਪ੍ਰਦਰਸ਼ਨ ਹੋਵੇਗਾ ਖਤਮ

ਪੰਜਾਬ ਸਰਕਾਰ ਦੇ ਨਾਲ ਟਰੱਕ ਆਪਰੇਟਰਾਂ ਨੇ ਕੀਤਾ ਸਮਝੌਤਾ,ਸੰਭੂ ਬਾਰਡਰ ਪ੍ਰਦਰਸ਼ਨ ਹੋਵੇਗਾ ਖਤਮ

ਇੱਕ ਮਹੀਨੇ ਤੱਕ ਪਹਿਲਾਂ ਵਾਂਗ ਕੰਮ ਕਰਨਗੇ ਟਰੱਕ ਆਪਰੇਟਰ

ਇੱਕ ਮਹੀਨੇ ਤੱਕ ਪਹਿਲਾਂ ਵਾਂਗ ਕੰਮ ਕਰਨਗੇ ਟਰੱਕ ਆਪਰੇਟਰ

ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਟਰੱਕ ਆਪਰੇਟਰਾਂ ਅਤੇ ਸਰਕਾਰ ਦੇ ਵਿਚਾਲੇ ਸਮਝੌਤਾ ਹੋ ਗਿਆ ਹੈ। ਸਰਕਾਰ ਨਾਲ ਹੋਏ ਸਮਝੌਤੇ ਮੁਤਾਬਕ ਇੱਕ ਮਹੀਨੇ ਤੱਕ ਟਰੱਕ ਯੂਨੀਅਨਾਂ ਪਹਿਲਾਂ ਵਾਂਗ ਕੰਮ ਕਰਨਗੀਆਂ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਚੇਤੰਨ ਸਿੰਘ ਜੌੜਾ ਮਾਜਰਾ ਵਲੋਂ ਪੰਜਾਬ ਭਵਨ ਚੰਡੀਗੜ੍ਹ ਵਿਚ ਟਰੱਕ ਅਪਰੇਟਰਾਂ ਨਾਲ ਮੀਟਿੰਗ ਕੀਤੀ ਗਈ।

ਹੋਰ ਪੜ੍ਹੋ ...
  • Share this:

ਲੰਮੇ ਸਮੇਂ ਤੋਂ ਟਰੱਕ ਆਪਰੇਟਰਾਂ ਅਤੇ ਸਰਕਾਰ ਦੇ ਵਿਚਾਲੇ ਚੱਲ ਰਹੀ ਗੱਲਬਾਤ ਆਖਰ ਸਿਰੇ ਚੜ੍ਹ ਗਈ ਹੈ।ਸਰਕਾਰ ਨਾਲ ਹੋਏ ਸਮਝੌਤੇ ਮੁਤਾਬਕ ਇੱਕ ਮਹੀਨੇ ਤੱਕ ਟਰੱਕ ਯੂਨੀਅਨਾਂ ਪਹਿਲਾਂ ਵਾਂਗ ਕੰਮ ਕਰਨਗੀਆਂ।ਮੀਟਿੰਗ ਵਿਚ ਉਦਯੋਗਪਤੀਆਂ, ਟਰੱਕ ਆਪਰੇਟਰਾਂ ਅਤੇ ਅਫਸਰਾਂ ਦੀ ਕਮੇਟੀ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।

ਦਰਅਸਲ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਟਰੱਕ ਆਪਰੇਟਰਾਂ ਅਤੇ ਸਰਕਾਰ ਦੇ ਵਿਚਾਲੇ ਸਮਝੌਤਾ ਹੋ ਗਿਆ ਹੈ। ਸਰਕਾਰ ਨਾਲ ਹੋਏ ਸਮਝੌਤੇ ਮੁਤਾਬਕ ਇੱਕ ਮਹੀਨੇ ਤੱਕ ਟਰੱਕ ਯੂਨੀਅਨਾਂ ਪਹਿਲਾਂ ਵਾਂਗ ਕੰਮ ਕਰਨਗੀਆਂ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਚੇਤੰਨ ਸਿੰਘ ਜੌੜਾ ਮਾਜਰਾ ਵਲੋਂ ਪੰਜਾਬ ਭਵਨ ਚੰਡੀਗੜ੍ਹ ਵਿਚ ਟਰੱਕ ਅਪਰੇਟਰਾਂ ਨਾਲ ਮੀਟਿੰਗ ਕੀਤੀ ਗਈ।

ਪੰਜਾਬ ਸਰਕਾਰ ਦੇ ਨਾਲ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਉਦਯੋਗਪਤੀਆਂ, ਟਰੱਕ ਆਪਰੇਟਰਾਂ ਅਤੇ ਅਫਸਰਾਂ ਦੀ ਕਮੇਟੀ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਇਹ ਕਮੇਟੀ ਸਾਰੀ ਜਾਂਚ ਕਰਨ ਤੋਂ ਬਾਅਦ ਇੱਕ ਮਹੀਨੇ ਦੇ ਵਿਚਾਲੇ ਸਰਕਾਰ ਨੂੰ ਰਿਪੋਰਟ ਪੇਸ਼ ਕਰੇਗੀ। ਸਰਕਾਰ ਨਾਲ ਸਮਝੌਤਾ ਹੋਣ ਤੋਂ ਬਾਅਦ ਟਰੱਕ ਯੂਨੀਅਨਾਂ ਦਾ ਸ਼ੰਭੂ ਬਾਰਡਰ ’ਤੇ ਲੱਗਾ ਧਰਨਾ ਵੀ ਖ਼ਤਮ ਹੋ ਜਾਵੇਗਾ।

Published by:Shiv Kumar
First published:

Tags: Agreement, Protest, Punjab government, Truck operator