ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਪਿੱਛੇ ਦੀ ਸੱਚਾਈ...

 ਕੀ ਪੰਜਾਬ ਦੇ ਪ੍ਰਦੂਸ਼ਣ ਕਾਰਨ ਦਿੱਲੀ ਦੀ ਆਬੋ ਹਵਾ ਖਰਾਬ ਹੋਣ ਦੇ ਇਲਜ਼ਾਮਾਂ ਚ ਕੋਈ ਸੱਚਾਈ ਹੈ ? ਇਹ ਸਵਾਲ ਇਸ ਲਈ ਕਿਉਂਕਿ ਅਕਸਰ ਦਿੱਲੀ ਸਰਕਾਰ ਪੰਜਾਬ ਦੇ ਕਿਸਾਨਾ

ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਪਿੱਛੇ ਦੀ ਸੱਚਾਈ...

ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਪਿੱਛੇ ਦੀ ਸੱਚਾਈ...

  • Share this:
ਕੀ ਪੰਜਾਬ ਦੇ ਪ੍ਰਦੂਸ਼ਣ ਕਾਰਨ ਦਿੱਲੀ ਦੀ ਆਬੋ ਹਵਾ ਖਰਾਬ ਹੋਣ ਦੇ ਇਲਜ਼ਾਮਾਂ ਵਿਚ ਕੋਈ ਸੱਚਾਈ ਹੈ ? ਇਹ ਸਵਾਲ ਇਸ ਲਈ ਕਿਉਂਕਿ ਅਕਸਰ ਦਿੱਲੀ ਸਰਕਾਰ, ਪੰਜਾਬ ਦੇ ਕਿਸਾਨਾਂ ਵੱਲੋਂ ਸਾੜੀ ਪਰਾਲੀ ਦੇ ਧੂੰਏਂ ਨੂੰ ਪ੍ਰਦੂਸ਼ਣ ਦੀ ਅਸਲ ਵਜਾ ਦੱਸਦੀ ਰਹੀ ਹੈ, ਪਰ ਅੱਜ ਤੁਹਾਨੂੰ ਦੱਸਦੇ ਹਾਂ ਇੱਕ ਅਜਿਹੀ ਸਚਾਈ ਜਿਸ ਨਾਲ ਦਿੱਲੀ ਦੇ ਇਲਜ਼ਾਮਾਂ ਦਾ ਸੱਚ ਸਭ ਦੇ ਸਾਹਮਣੇ ਆਏਗਾ।

ਦਿੱਲੀ ਸਰਕਾਰ ਲਗਾਤਾਰ ਆਪਣੇ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਦੇ ਕਿਸਾਨ ਸਰ ਭੰਨਦੀ ਆਈ ਹੈ। ਇਲਜ਼ਾਮ ਹਨ ਕਿ ਜਦ ਪੰਜਾਬ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਉਸ ਧੁੰਏਂ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਫੈਲਦਾ ਹੈ। ਪੰਜਾਬ ਵੱਲੋਂ ਲਗਾਤਾਰ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਜਾਂਦਾ ਰਿਹਾ। ਪਰ ਹਰ ਪਾਸੇ ਤੋਂ ਮਾਰਿਆ ਜਾ ਰਿਹਾ ਕਿਸਾਨ ਸਿਵਾਏ ਚੁੱਪਚਾਪ ਇਲਜ਼ਾਮ ਝੱਲਣ ਤੇ ਵੱਡੇ ਉਲਾਮੇ ਸਹਿਣ ਦੇ ਕੁੱਝ ਨਹੀਂ ਬੋਲ ਸਕਦਾ। ਅੱਜ ਨਿਊਜ਼ 18 ਇਨ੍ਹਾਂ ਸਾਰੇ ਇਲਜ਼ਾਮਾਂ ਦੀ ਪੜਚੋਲ ਕਰ ਤੁਹਾਨੂੰ ਸਚਾਈ ਤੋਂ ਜਾਣੂ ਕਰਵਾਏਗਾ।

ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੀ ਹਵਾ ਬਹੁਤ ਸਾਫ ਸੁਥਰੀ ਹੈ ਯਾਨੀ ਇਨਸਾਨ ਦੇ ਸਾਹ ਲੈਣ ਲਈ ਬੇਹੱਦ ਬੇਹਤਰ, ਪਰ ਦਿੱਲੀ ਦੀ ਹਵਾ ਵਿਚ ਅੱਜ ਵੀ ਸਾਹ ਲੈਣਾ ਔਖਾ ਹੈ, ਪਰ ਆਖਰ ਅੱਜ ਵੀ ਦਿੱਲੀ ਦੀ ਹਵਾ ਪ੍ਰਦੂਸ਼ਿਤ ਕਿਉ ਹੈ। ਅੱਜ ਤਾਂ ਪੰਜਾਬ ਦੇ ਕਿਸਾਨ ਪਰਾਲੀ ਵੀ ਨਹੀਂ ਸਾੜ ਰਹੇ , ਅੱਜ ਤਾਂ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਜਾ ਰਿਹਾ , ਫਿਰ ਆਖਰ ਕਿਉਂ ਦਿੱਲੀ ਅੱਜ ਵੀ ਪ੍ਰਦੂਸ਼ਿਤ ਹਵਾ ਨਾਲ ਗੰਧਲੀ ਪਈ ਹੈ । ਇਸ ਬਾਰੇ ਵੀ ਗੱਲ ਕਰਾਂਗੇ ,
ਪਹਿਲਾਂ ਤੁਹਾਨੂੰ ਅੰਕੜਿਆਂ ਰਾਹੀਂ ਅਸਲ ਤਸਵੀਰ ਦਿਖਾਉਂਦੇ ਹਾਂ।

ਕੇਂਦਰੀ ਇਨਵਾਇਰਮੈਂਟ ਮੰਤਰਾਲੇ ਮੁਤਾਬਿਕ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਹਵਾ ਦੀ ਗੁਣਵੱਤਾ ਦਾ ਪੱਧਰ...

18 ਜਨਵਰੀ 2020  ਅੰਮ੍ਰਿਤਸਰ - 162, ਬਠਿੰਡਾ - 128, ਚੰਡੀਗੜ੍ਹ - 110, ਲੁਧਿਆਣਾ - 104, ਜਦਕਿ ਲੁਧਿਆਣਾ ਵਿਚ ਵੱਡੀ ਸੰਖਿਆ ਇੰਡਸਟਰੀ ਵੀ ਲੱਗੀ ਹੈ। ਦਿੱਲੀ - 235 ਯਾਨੀ ਅੱਜ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਹਵਾ ਸਾਫ ਸੁਥਰੀ ਹੈ , ਪਰ ਦਿੱਲੀ ਵਿਚ ਪੰਜਾਬ ਤੋਂ ਕਰੀਬ ਦੁੱਗਣਾ ਪ੍ਰਦੂਸ਼ਤ ਹੈ ਤੇ ਅੱਜ ਵੀ ਸਾਹ ਲੈਣ ਯੋਗ ਨਹੀਂ। ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਦਿਨ ਦੀ ਰਿਪੋਰਟ ਨਾਲ ਅਜਿਹਾ ਦਾਅਵਾ ਕਰਨਾ ਠੀਕ ਨਹੀਂ , ਹੁਣ ਤੁਹਾਨੂੰ ਪਿਛਲੇ ਕੁੱਝ ਦਿਨਾ ਦੇ ਪੰਜਾਬ ਤੇ ਦਿੱਲੀ ਵਿਚ ਪ੍ਰਦੂਸ਼ਣ ਦੇ ਔਸਤ ਅੰਕੜੇ ਦਿਖਾਉਂਦੇ ਹਾਂ...

12 ਜਨਵਰੀ 2020 ਪੰਜਾਬ - 144, ਦਿੱਲੀ - 348
11 ਜਨਵਰੀ 2020 ਪੰਜਾਬ -159, ਦਿੱਲੀ - 288
10 ਜਨਵਰੀ 2020 ਪੰਜਾਬ - 132, ਦਿੱਲੀ - 255
9 ਜਨਵਰੀ 2020 ਪੰਜਾਬ -90, ਦਿੱਲੀ - 203
8 ਜਨਵਰੀ 2020 ਪੰਜਾਬ - 60, ਦਿੱਲੀ - 266

ਸਰਕਾਰੀ ਅੰਕੜਿਆਂ ਮੁਤਾਬਕ ਅੱਜ ਪੰਜਾਬ ਦੀ ਹਵਾ ਪੂਰੀ ਤਰੋ ਤਾਜ਼ਾ ਤੇ ਸਾਫ ਸੁਥਰੀ ਹੈ , ਪਰ ਦਿੱਲੀ ਦੇ ਹਾਲ ਜਿਹੋ ਜਿਹੇ ਅਕਸਰ ਰਹਿੰਦੇ ਹਨ ਉਹੀ ਬਣੇ ਹੋਏ ਹਨ .....

ਪੰਜਾਬ ਤੇ ਦਿੱਲੀ ਦੀ ਹਵਾ ਦਾ ਫ਼ਰਕ ਤੁਹਾਡੇ ਸਾਹਮਣੇ ਹੈ, ਅੰਕੜੇ ਦਸਦੇ ਨੇ ਕਿ ਅੱਜ ਜਦੋਂ ਪੰਜਾਬ ਦੀ ਹਵਾ ਬੇਹੱਦ ਸਾਫ ਸੁਥਰੀ ਹੈ ਤਾਂ ਉਸ ਸਮੇਂ ਵੀ ਦਿੱਲੀ ਦੀ ਆਬੋ ਹਵਾ ਇਨਸਾਨ ਦੇ ਸਾਹ ਲੈਣ ਯੋਗ ਨਹੀਂ ਹੈ, ਇਸ ਤੋਂ ਇੱਕ ਗੱਲ ਸਾਫ ਹੋ ਜਾਂਦੀ ਹੈ, ਕਿ ਕਿਸੇ ਵੀ ਮੁੱਦੇ ਤੋਂ ਪੱਲਾ ਝਾੜਨ ਲਈ ਜ਼ਿੰਮੇਵਾਰੀ ਦੂਜੇ ਸਿਰ ਮੜਨਾ ਮਸਲੇ ਦਾ ਹੱਲ ਨਹੀਂ।
ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਅੱਜ ਦੇ ਅੰਕੜਿਆਂ ਨਾਲ ਪੰਜਾਬ ਨੂੰ ਦਿੱਲੀ ਦੇ ਇਲਜ਼ਾਮਾਂ ਤੋਂ ਮੁਕਤ ਕਰਵਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ। ਇਸ ਲਈ ਤੁਹਾਨੂੰ ਕੁੱਝ ਸਮਾਂ ਪਿੱਛੇ ਲੈ ਚਲਦੇ ਹਾਂ , ਗੱਲ ਨਵੰਬਰ ਮਹੀਨੇ ਦੀ ਕਰਾਂਗੇ , ਸਬੰਧਤ ਵਿਭਾਗ ਮੁਤਾਬਕ ਪੰਜਾਬ ਦਾ ਕਿਸਾਨ ਜਦੋਂ ਝੋਨੇ ਦੀ ਪਰਾਲੀ ਨੂੰ ਸਾੜਦਾ ਹੈ ਤਾਂ ਇਹ ਕਰੀਬ 15 ਦਿਨ ਦਾ ਸਮਾਂ ਬਣਦਾ ਹੈ , ਸੋ ਤੁਹਾਨੂੰ ਇੱਕ ਨਵੰਬਰ ਤੋਂ 15 ਨਵੰਬਰ ਦੀ ਔਸਤਨ ਤਸਵੀਰ ਵੀ ਦਿਖਾਉਂਦੇ ਹਾਂ

1 ਨਵੰਬਰ 2019 ਪੰਜਾਬ - 295,  ਦਿੱਲੀ - 484
3 ਨਵੰਬਰ 2019 ਪੰਜਾਬ, 351ਦਿੱਲੀ - 494

5 ਨਵੰਬਰ 2019 ਪੰਜਾਬ- 213, ਦਿੱਲੀ- 324
7 ਨਵੰਬਰ 2019 ਪੰਜਾਬ- 131, ਦਿੱਲੀ - 309
9 ਨਵੰਬਰ 2019 ਪੰਜਾਬ - 88, ਦਿੱਲੀ - 283
11 ਨਵੰਬਰ 2019 ਪੰਜਾਬ- 241, ਦਿੱਲੀ- 360
13 ਨਵੰਬਰ 2019 ਪੰਜਾਬ- 279, ਦਿੱਲੀ - 456
15 ਨਵੰਬਰ 2019 ਪੰਜਾਬ - 277, ਦਿੱਲੀ - 458
ਇਹ ਅੰਕੜੇ ਦੇਖ ਤੁਸੀਂ ਵੀ ਕਾਫੀ ਹੱਦ ਤੱਕ ਸਮਝ ਚੁੱਕੇ ਹੋਵੋਗੇ। ਅੰਕੜਿਆਂ ਮੁਤਾਬਕ ਜਿਸ ਵੇਲੇ ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਤਾਂ ਉਸ ਸਮੇਂ ਵੀ ਪੰਜਾਬ ਦਾ ਪ੍ਰਦੂਸ਼ਣ ਦਿੱਲੀ ਮੁਕਾਬਲੇ ਅੱਧਾ ਸੀ , ਫਿਰ ਅਜਿਹਾ ਕਿਵੇਂ ਸੰਭਵ ਹੈ ਕਿ ਪੰਜਾਬ ਦਾ ਧੂੰਆਂ ਇਥੇ ਘੱਟ ਤੇ ਦਿੱਲੀ ਵਿਚ ਜ਼ਿਆਦਾ ਪ੍ਰਦੂਸ਼ਣ ਫੈਲਾ ਰਿਹਾ ਹੋਵੇ ।
Published by:Gurwinder Singh
First published: