Home /News /punjab /

ਅੰਮ੍ਰਿਤਸਰ: ਪੁਲਿਸ ਅਧਿਕਾਰੀ ਦੀ ਗੱਡੀ ਥੱਲੇ ਬੰਬ ਲਾਉਣ ਵਾਲੇ ਦੋਵੇਂ ਮੁਲਜ਼ਮ ਗ੍ਰਿਫਤਾਰ

ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ’ਚ ਪੁਲਿਸ ਦੇ ਸੀਆਈਏ ਸਟਾਫ਼ ਦੇ ਇਕ ਸਬ-ਇੰਸਪੈਕਟਰ ਦੇ ਵਾਹਨ ਹੇਠਾਂ ਧਮਾਕਾਖੇਜ਼ ਸਮੱਗਰੀ ਫਿੱਟ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਮੁਲਜ਼ਮ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਸਨ। ਇਸ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਹੋਰ ਪੜ੍ਹੋ ...
 • Share this:

  ਸੂਤਰਾਂ ਮੁਤਾਬਕ ਪੁਲਿਸ ਦਿੱਲੀ ਤੋਂ ਉਡਾਣ ਰਾਹੀਂ ਅੰਮ੍ਰਿਤਸਰ ਲੈ ਕੇ ਪਹੁੰਚੀ ਹੈ। ਦੋਵੇਂ ਮੁਲਜ਼ਮ ਜਿਲ੍ਹਾ ਤਰਨਤਾਰਨ ਦੇ ਪੱਟੀ ਨਾਲ ਸਬੰਧਤ ਹਨ। ਦੱਸ ਦਈਏ ਕਿ ਧਮਾਕੇ ਵਾਲੀ ਸਮੱਗਰੀ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਬੋਲੇਰੋ ਜੀਪ ਹੇਠਾਂ ਰੱਖੀ ਮਿਲੀ ਸੀ। ਇਸ ਦਾ ਪਤਾ ਸਭ ਤੋਂ ਪਹਿਲਾਂ ਕਾਰ ਧੋਣ ਵਾਲੇ ਵਿਅਕਤੀਆਂ ਨੂੰ ਲੱਗਿਆ ਸੀ।

  ਸਬ-ਇੰਸਪੈਕਟਰ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਕਾਰ ਧੋਣ ਵਾਲਿਆਂ ਨੇ ਇਸ ਦੀ ਜਾਣਕਾਰੀ ਉਸ ਨੂੰ ਦਿੱਤੀ ਅਤੇ ਦੱਸਿਆ ਕਿ ਕਾਰ ਦੇ ਹੇਠਾਂ ਕੁਝ ਸ਼ੱਕੀ ਸਮੱਗਰੀ ਰੱਖੀ ਹੋਈ ਹੈ। ਉਸ ਨੇ ਦੱਸਿਆ ਕਿ ਇਹ ਧਮਾਕਾਖੇਜ਼ ਸਮੱਗਰੀ ਆਈਈਡੀ ਹੈ ਜਿਸ ਨੂੰ ਕੁਝ ਅਣਪਛਾਤੇ ਵਿਅਕਤੀ ਕਾਰ ਹੇਠਾਂ ਰੱਖ ਕੇ ਗਏ ਹਨ।

  ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਤਾਂ ਪਤਾ ਲੱਗਾ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਜਿਨ੍ਹਾਂ ਵਿੱਚ ਇੱਕ ਪਗੜੀਧਾਰੀ ਸੀ, ਨੇ ਜੀਪ ਹੇਠਾਂ ਇਹ ਧਮਾਕਾਖੇਜ਼ ਸਮੱਗਰੀ ਰੱਖੀ ਹੈ।
  ਅਣਪਛਾਤਿਆਂ ਵੱਲੋਂ ਇਹ ਧਮਾਕਾਖੇਜ਼ ਸਮੱਗਰੀ ਕਾਰ ਦੇ ਹੇਠਾਂ ਫਿੱਟ ਕੀਤੀ ਗਈ ਸੀ ਪਰ ਇਹ ਡਿੱਗ ਪਈ ਅਤੇ ਕਾਰ ਧੋਣ ਵਾਲੇ ਦੀ ਨਜ਼ਰ ਵਿੱਚ ਆ ਗਈ।
  Published by:Gurwinder Singh
  First published:

  Tags: Crime news, Punjab Police, Viral news

  ਅਗਲੀ ਖਬਰ