Home /News /punjab /

ਚੰਡੀਗੜ੍ਹ ਨੂੰ ਲੈ ਕੇ ਕੇਂਦਰ ਚਾਲਾਂ ਚੱਲਣੀਆਂ ਕਰੇ ਬੰਦ, ਇਹ ਸਿਰਫ ਪੰਜਾਬ ਦਾ ਹੈ: ਮਲੂਕਾ

ਚੰਡੀਗੜ੍ਹ ਨੂੰ ਲੈ ਕੇ ਕੇਂਦਰ ਚਾਲਾਂ ਚੱਲਣੀਆਂ ਕਰੇ ਬੰਦ, ਇਹ ਸਿਰਫ ਪੰਜਾਬ ਦਾ ਹੈ: ਮਲੂਕਾ

ਚੰਡੀਗੜ੍ਹ ਨੂੰ ਲੈ ਕੇ ਕੇਂਦਰ ਚਾਲਾਂ ਚੱਲਣੀਆਂ ਕਰੇ ਬੰਦ, ਇਹ ਸਿਰਫ ਪੰਜਾਬ ਦਾ ਹੈ: ਮਲੂਕਾ

ਚੰਡੀਗੜ੍ਹ ਨੂੰ ਲੈ ਕੇ ਕੇਂਦਰ ਚਾਲਾਂ ਚੱਲਣੀਆਂ ਕਰੇ ਬੰਦ, ਇਹ ਸਿਰਫ ਪੰਜਾਬ ਦਾ ਹੈ: ਮਲੂਕਾ

 • Share this:
   Munish Garg

  ਤਲਵੰਡੀ ਸਾਬੋ: 'ਕੇਂਦਰ ਵਿਚ ਸਮੇਂ-ਸਮੇਂ ਰਹੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ। ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੋਵੇ, ਦਰਿਆਈ ਪਾਣੀਆਂ ਜਾਂ ਰਾਜਧਾਨੀ ਚੰਡੀਗੜ੍ਹ ਦਾ, ਪਰ ਹੁਣ ਕੇਂਦਰ ਨੂੰ ਚੰਡੀਗੜ੍ਹ ਦੇ ਮੁੱਦੇ ਉਤੇ ਪੰਜਾਬ ਨਾਲ ਚਾਲਾਂ ਨਹੀਂ ਚੱਲਣੀਆਂ ਚਾਹੀਦੀਆਂ ਕਿਉਂਕਿ ਨਿਰਮਾਣ ਦੇ ਸਮੇਂ ਤੋਂ ਹੀ ਚੰਡੀਗੜ੍ਹ ਪੰਜਾਬ ਦਾ ਸੀ ਅਤੇ ਹਮੇਸ਼ਾਂ ਰਹੇਗਾ।'

  ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਪੰਜਾਬ ਨੇ ਇੱਥੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਇੱਥੇ ਇੱਕ ਸਮਾਗਮ ਵਿਚ ਸ਼ਿਰਕਤ ਕਰਨ ਆਏ ਮਲੂਕਾ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਹੀ ਵਿਤਕਰੇਬਾਜ਼ੀ ਵਾਲੀ ਨੀਤੀ ਅਪਣਾਈ ਰੱਖੀ ਹੈ ਅਤੇ ਪੰਜਾਬ ਦੇ ਬਣਦੇ ਹੱਕ ਤੱਕ ਸੂਬੇ ਨੂੰ ਨਹੀਂ ਦਿੱਤੇ।

  ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਕਈ ਸੁਲਝੇ ਹੋਏ ਕੇਂਦਰੀ ਲੀਡਰ ਜਨਤਕ ਤੌਰ ਉਤੇ ਐਲਾਨ ਕਰਦੇ ਰਹੇ ਹਨ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਵੀ ਕੇਂਦਰ ਇਹ ਮੰਨ ਚੁੱਕਿਆ ਹੈ, ਫਿਰ ਹੁਣ ਅਚਾਨਕ ਚੰਡੀਗੜ੍ਹ ਨੂੰ ਕੇਂਦਰ ਅਧੀਨ ਲਿਆਉਣ ਦੀਆਂ ਕੋਸ਼ਿਸਾਂ ਕਿਉਂ ਹੋ ਰਹੀਆਂ ਹਨ। ਇਹ ਸਮਝ ਤੋਂ ਪਰ੍ਹੇ ਹੈ ਜਾਂ ਫਿਰ ਕਿਸੇ ਵੱਡੀ ਸਾਜਿਸ਼ ਦਾ ਸੰਕੇਤ ਹੈ।

  ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕਿਸੇ ਕੀਮਤ ਉਤੇ ਚੰਡੀਗੜ੍ਹ ਤੋਂ ਆਪਣਾ ਹੱਕ ਨਹੀਂ ਛੱਡਣਗੇ। ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਚਰਚਾਵਾਂ ਸਬੰਧੀ ਸਵਾਲ ਦੇ ਉੱਤਰ ਵਿੱਚ ਮਲੂਕਾ ਨੇ ਕਿਹਾ ਕਿ ਰਾਜਨੀਤੀ ਇੱਕ ਅਲੱਗ ਚੀਜ਼ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਜੇ ਹੁੰਦੀਆਂ ਹਨ ਤਾਂ ਸੰਗਤ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਵੇਗੀ ਅਤੇ ਜੇ ਸਰਕਾਰ ਚੋਣਾਂ ਕਰਵਾਉਣੀਆਂ ਚਾਹੇ ਤਾਂ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜਨ ਲਈ ਤਿਆਰ ਬਰ ਤਿਆਰ ਹੈ। ਇਸ ਮੋਕੇ ਉਹਨਾਂ ਨਾਲ ਮੋਹਨ ਸਿੰਘ ਬੰਗੀ ਸ਼੍ਰੋਮਣੀ ਕਮੇਟੀ ਮੈਂਬਰ ਵੀ ਮੌਜੂਦ ਸਨ।
  Published by:Gurwinder Singh
  First published:

  Tags: Shiromani Akali Dal

  ਅਗਲੀ ਖਬਰ