• Home
  • »
  • News
  • »
  • punjab
  • »
  • THE VICTORY IS ALMOST OVER NOW THERE IS NO EXCUSE NOT TO GO HOME ONLY SKM STAMP REMAINS SAID FARMERS LEADERS

ਜਿੱਤ ਪਿੱਛੋਂ ਵਾਪਸੀ ਦੀ ਤਿਆਰੀ! ਹਰਮੀਤ ਕਾਦੀਆਂ ਨੇ ਕਿਹਾ-ਹੁਣ ਕੋਈ ਬਹਾਨਾ ਨਹੀਂ ਬਚਿਆ, ਬਸ SKM ਦੀ ਮੋਹਰ ਬਾਕੀ

ਜਿੱਤ ਪਿੱਛੋਂ ਵਾਪਸੀ ਦੀ ਤਿਆਰੀ! ਹਰਮੀਤ ਕਾਦੀਆਂ ਨੇ ਕਿਹਾ-ਹੁਣ ਕੋਈ ਬਹਾਨਾ ਨਹੀਂ ਬਚਿਆ, ਬਸ SKM ਦੀ ਮੋਹਰ ਬਾਕੀ

ਜਿੱਤ ਪਿੱਛੋਂ ਵਾਪਸੀ ਦੀ ਤਿਆਰੀ! ਹਰਮੀਤ ਕਾਦੀਆਂ ਨੇ ਕਿਹਾ-ਹੁਣ ਕੋਈ ਬਹਾਨਾ ਨਹੀਂ ਬਚਿਆ, ਬਸ SKM ਦੀ ਮੋਹਰ ਬਾਕੀ

  • Share this:
    ਤਿੰਨੇ ਖੇਤੀ ਕਾਨੂੰਨ ਅੱਜ ਦੋਵਾਂ ਸਦਨਾਂ ਵਿਚ ਰੱਦ ਕਰ ਦਿੱਤੇ ਗਏ ਹਨ। ਐਮਐਸਪੀ ਉਤੇ ਵੀ ਕਮੇਟੀ ਬਣਾਉਣ ਲ਼ਈ ਸਰਕਾਰ ਰਾਜ਼ੀ ਹੋ ਗਈ ਹੈ। ਇਸ ਪਿੱਛੋਂ ਦਿੱਲੀ ਵਿਚ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਦੀ ਵਾਪਸੀ ਦੀ ਤਿਆਰੀ ਦੀ ਚਰਚਾ ਹੈ। 32 ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ ਹੈ। ਜਿਸ ਪਿੱਛੋਂ ਪਰਸੋਂ ਸੰਯੁਕਤ ਕਿਸਾਨ ਮੋਰਚੇ ਦੀ ਅਮਰਜੈਂਸੀ ਮੀਟਿੰਗ ਬੁਲਾ ਲਈ ਹੈ।

    ਇਸ ਉਤੇ ਕਿਸਾਨ ਆਗੂ  ਹਰਮੀਤ ਕਾਦੀਆਂ ਨੇ ਕਿਹਾ ਹੈ ਕਿ ਸਾਡੀ ਜਿੱਤ ਲਗਭਗ ਹੋ ਚੁੱਕੀ ਹੈ, ਜਿਹੜੀਆਂ ਮੰਗਾਂ ਲੈ ਕੇ ਆਏ ਸੀ, ਤਕਰੀਬਨ ਸਰਕਾਰ ਨੇ ਮੰਨ ਲਈਆਂ ਹਨ। ਸਿਰਫ ਮੁਆਵਜ਼ੇ ਦਾ ਮਾਮਲਾ ਅਤੇ ਕਿਸਾਨਾਂ ਖਿਲਾਫ ਦਾਇਰ ਕੇਸ ਬਾਕੀ ਹੈ।

    ਹੁਣ ਘਰ ਨਾ ਜਾਣ ਦਾ ਕੋਈ ਬਹਾਨਾ ਨਹੀਂ ਬਚਿਆ, ਸਿਰਫ SKM ਦੀ ਮੋਹਰ ਬਾਕੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਮਰਜੈਂਸੀ ਮੀਟਿੰਗ ਬੁਲਾਈ ਗਈ ਹੈ। ਸਰਕਾਰ ਨੂੰ ਇਕ ਦਿਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਜੇਕਰ ਸਰਕਾਰ ਬਾਕੀ ਬਚੀਆਂ ਮੰਗਾਂ ਬਾਰੇ ਕੋਈ ਫੈਸਲਾ ਲੈ ਲੈਂਦੀ ਹੈ ਤਾਂ ਇਥੇ ਰੁਕਣ ਦੀ ਕੋਈ ਤੁਕ ਨਹੀਂ।

    ਉਨ੍ਹਾਂ ਕਿਹਾ ਕਿ ਹੁਣ ਤੱਕ ਸੰਯੁਕਤ ਮੋਰਚਾ ਹੀ ਆਖਰੀ ਫੈਸਲਾ ਲੈਂਦਾ ਰਿਹਾ ਹੈ। ਹੁਣ ਵੀ ਵਾਪਸੀ ਬਾਰੇ ਫੈਸਲਾ ਐਸਕੇਐਮ ਨੇ ਹੀ ਕਰਨਾ ਹੈ।
    Published by:Gurwinder Singh
    First published: