Home /News /punjab /

ਲੋਕਾਂ ਦੇ ਇੱਕਜੁੱਟ ਸੰਘਰਸ਼ ਦੀ ਜਿੱਤ ਹੈ ਮਨਜੀਤ ਧਨੇਰ ਦੀ ਸਜਾ ਮੁਆਫ਼ੀ - ਆਪ

ਲੋਕਾਂ ਦੇ ਇੱਕਜੁੱਟ ਸੰਘਰਸ਼ ਦੀ ਜਿੱਤ ਹੈ ਮਨਜੀਤ ਧਨੇਰ ਦੀ ਸਜਾ ਮੁਆਫ਼ੀ - ਆਪ

ਲੋਕਾਂ ਦੇ ਇੱਕਜੁੱਟ ਸੰਘਰਸ਼ ਦੀ ਜਿੱਤ ਹੈ ਮਨਜੀਤ ਧਨੇਰ ਦੀ ਸਜਾ ਮੁਆਫ਼ੀ - ਆਪ

ਲੋਕਾਂ ਦੇ ਇੱਕਜੁੱਟ ਸੰਘਰਸ਼ ਦੀ ਜਿੱਤ ਹੈ ਮਨਜੀਤ ਧਨੇਰ ਦੀ ਸਜਾ ਮੁਆਫ਼ੀ - ਆਪ

ਚੀਮਾ ਨੇ ਮਨਜੀਤ ਸਿੰਘ ਧਨੇਰ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਵਾਲੇ ਸਾਰੇ ਲੋਕਾਂ, ਕਿਸਾਨ ਸੰਗਠਨਾਂ ਅਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਕਸੁਰਤਾ ਅਤੇ ਇੱਕਜੁੱਟਤਾ ਨਾਲ ਬੇਇਨਸਾਫ਼ੀਆਂ ਵਿਰੁੱਧ ਸੰਘਰਸ਼ ਕੀਤਾ ਜਾਵੇ ਤਾਂ ਆਖ਼ਰ ਸੱਚ ਅਤੇ ਲੋਕਾਂ ਦੀ ਜਿੱਤ ਹੁੰਦੀ ਹੈ।

ਹੋਰ ਪੜ੍ਹੋ ...
 • Share this:
  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜਾ ਮੁਆਫ਼ੀ ਨੂੰ ਲੋਕਾਂ ਦੇ ਇੱਕਜੁੱਟ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। 'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਵਿਧਾਇਕ ਮੀਤ ਹੇਅਰ, ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸੂਬਾ ਜਨਰਲ ਸਕੱਤਰ ਮਾਸਟਰ ਪ੍ਰੇਮ ਕੁਮਾਰ ਨੇ ਕਿਹਾ ਕਿ ਲੋਕਾਂ ਦੇ ਸੰਘਰਸ਼ ਅਤੇ ਸੱਚ ਦੀ ਜਿੱਤ ਹੋਈ ਹੈ।

  ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਚ ਅਤੇ ਇਨਸਾਫ਼ ਲਈ ਸੂਬੇ ਦੋ ਲੋਕਾਂ ਅਤੇ ਖ਼ਾਸਕਰ ਕਿਸਾਨਾਂ ਦਾ ਇਮਤਿਹਾਨ ਲੈਣ ਦੀ ਥਾਂ ਸੂਬਾ ਸਰਕਾਰ ਨੂੰ ਇਹ ਫ਼ੈਸਲਾ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। ਚੀਮਾ ਨੇ ਮਨਜੀਤ ਸਿੰਘ ਧਨੇਰ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਵਾਲੇ ਸਾਰੇ ਲੋਕਾਂ, ਕਿਸਾਨ ਸੰਗਠਨਾਂ ਅਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਕਸੁਰਤਾ ਅਤੇ ਇੱਕਜੁੱਟਤਾ ਨਾਲ ਬੇਇਨਸਾਫ਼ੀਆਂ ਵਿਰੁੱਧ ਸੰਘਰਸ਼ ਕੀਤਾ ਜਾਵੇ ਤਾਂ ਆਖ਼ਰ ਸੱਚ ਅਤੇ ਲੋਕਾਂ ਦੀ ਜਿੱਤ ਹੁੰਦੀ ਹੈ।

  ਮੀਤ ਹੇਅਰ ਕੁਲਵੰਤ ਸਿੰਘ ਪੰਡੋਰੀ ਅਤੇ ਮਾਸਟਰ ਪ੍ਰੇਮ ਨੇ ਕਿਹਾ ਕਿ ਜੋ ਲੋਕ ਦੂਸਰੇ ਲੋਕਾਂ ਦੇ ਹਿੱਤਾਂ ਲਈ ਬੇਝਿਜਕ ਅਤੇ ਨਿਡਰ ਹੋ ਕੇ ਲੜਾਈ ਲੜਦੇ ਹਨ, ਲੋਕ ਵੀ ਉਨ੍ਹਾਂ ਲਈ ਡਟ ਕੇ ਖੜਦੇ ਹਨ, ਮਨਜੀਤ ਸਿੰਘ ਧਨੇਰ ਦਾ ਮਾਮਲਾ ਇਸ ਦੀ ਤਾਜ਼ਾ ਮਿਸਾਲ ਹੈ।
  First published:

  Tags: AAP Punjab

  ਅਗਲੀ ਖਬਰ