ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਦੇ ਹੋਏ ਬਿਜਲੀ ਖਪਤਕਾਰਾਂ ਦੀਆਂ 300 ਯੂਨਿਟ ਪ੍ਰਤੀ ਮਹੀਨਾ ਤੱਕ ਬਿੱਲ ਮੁਆਫ ਕਰ ਦਿੱਤੇ ਹਨ। ਹੁਣ 2 ਮਹੀਨਿਆਂ ਬਾਅਦ ਲੋਕਾਂ ਨੂੰ ਜ਼ੀਰੋ ਬਿੱਲ ਆ ਰਹੇ ਹਨ।
ਇਸ ਮੌਕੇ ਲੋਕਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਗੜ੍ਹਸ਼ੰਕਰ ਦੀ ਦੱਸੀ ਜਾ ਰਹੀ ਹੈ।
ਇਸ ਵਿਚ ਕੁਝ ਔਰਤਾਂ ਆਪਣੇ ਹੱਥਾਂ ਵਿਚ ਬਿਜਲੀ ਬਿੱਲ ਫੜੀ ਜਸ਼ਨ ਮਨਾ ਰਹੀਆਂ ਹਨ। ਉਹ ਬੋਲੀਆਂ ਪਾ ਰਹੀਆਂ ਹਨ-ਨੱਚੋ-ਨੱਚੋ-ਨੱਚੋ, ਬਿੱਲ ਜ਼ੀਰੋ-ਜ਼ੀਰੋ ਆਇਆ ਹੈ।
ਇਸ ਮੌਕੇ ਉਹ ਪੰਜਾਬ ਸਰਕਾਰ ਤੇ ਸਥਾਨਕ ਆਗੂਆਂ ਦਾ ਧੰਨਵਾਦ ਵੀ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ 5 ਤੋਂ 7 ਹਜ਼ਾਰ ਤੱਕ ਬਿੱਲ ਆਉਂਦਾ ਸੀ ਜੋ ਉਨ੍ਹਾਂ ਲਈ ਭਰਨਾ ਔਖਾ ਹੋ ਜਾਂਦਾ ਸੀ। ਪਰ ਹੁਣ ਪਹਿਲੀ ਵਾਰੀ ਉਨ੍ਹਾਂ ਨੂੰ ਜ਼ੀਰੋ ਬਿੱਲ ਆਇਆ ਹੈ ਤੇ ਉਨ੍ਹਾਂ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ।
ਪੰਜਾਬ 'ਚ ਇਸ ਵਾਰ 50 ਲੱਖ ਤੋਂ ਵੱਧ ਖਪਤਕਾਰਾਂ ਦੇ ਬਿੱਲ ਜ਼ੀਰੋ 'ਤੇ ਆਏ ਹਨ। ਪੰਜਾਬ ਵਿੱਚ ਕਰੀਬ 72 ਲੱਖ ਘਰੇਲੂ ਖਪਤਕਾਰ ਹਨ ਤੇ ਕਰੀਬ 70 ਫੀਸਦੀ ਲੋਕਾਂ ਦਾ ਬਿੱਲ ਜ਼ੀਰੋ 'ਤੇ ਆਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Electricity, Electricity Bill