Home /News /punjab /

ਪਿੰਡ ਵਾਸੀਆ ਨੇ ਸੁਸਾਇਟੀ ਦੇ ਸੈਕਟਰੀ ਤੇ ਘਪਲੇਬਾਜ਼ੀ ਦੇ ਲਗਾਏ ਦੋਸ਼

ਪਿੰਡ ਵਾਸੀਆ ਨੇ ਸੁਸਾਇਟੀ ਦੇ ਸੈਕਟਰੀ ਤੇ ਘਪਲੇਬਾਜ਼ੀ ਦੇ ਲਗਾਏ ਦੋਸ਼

ਪਿੰਡ ਵਾਸੀਆ ਨੇ ਸੁਸਾਇਟੀ ਦੇ ਸੈਕਟਰੀ ਤੇ ਘਪਲੇਬਾਜ਼ੀ ਦੇ ਲਗਾਏ ਦੋਸ਼। ਸੈਕਟਰੀ ਨੇ ਦੋਸ਼ਾਂ ਨੂੰ ਨਕਾਰਿਆ ਸੈਕਟਰੀ ਨੇ ਕਿਹਾ ਸੁਸਾਇਟੀ ਦੇ ਉੱਚ ਅਧਿਕਾਰੀ ਇਸ ਦੀ ਜਾਂਚ ਕਰਨ।

ਪਿੰਡ ਵਾਸੀਆ ਨੇ ਸੁਸਾਇਟੀ ਦੇ ਸੈਕਟਰੀ ਤੇ ਘਪਲੇਬਾਜ਼ੀ ਦੇ ਲਗਾਏ ਦੋਸ਼। ਸੈਕਟਰੀ ਨੇ ਦੋਸ਼ਾਂ ਨੂੰ ਨਕਾਰਿਆ ਸੈਕਟਰੀ ਨੇ ਕਿਹਾ ਸੁਸਾਇਟੀ ਦੇ ਉੱਚ ਅਧਿਕਾਰੀ ਇਸ ਦੀ ਜਾਂਚ ਕਰਨ।

ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸੁਰਸਿੰਘ ਦੀ ਕੋਆਪ੍ਰੇਟਿਵ ਸੁਸਾਇਟੀ ਵਿਵਾਦਾ 'ਚ ਘਿਰੀ

  • Share this:

    ਸਿਧਾਰਥ ਅਰੋੜਾ

    ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਸੁਰਸਿੰਘ ਵਿੱਖੇ ਕੋਆਪ੍ਰੇਟਿਵ ਸੋਸਾਇਟੀ ਵਿਵਾਦਾ 'ਚ ਘਿਰੀ ਹੈ। ਸੁਸਾਇਟੀ ਦੇ ਸਰਕਾਰੀ ਖੇਤੀ ਸੰਦਾਂ ਨੂੰ ਦੂਜੇ ਪਿੰਡਾਂ ਵਿੱਚ ਚਲਾਏ ਜਾਣ ਦੇ ਰੋਸ ਅਤੇ ਕਿਰਾਇਆ ਹੱੜਪਣ ਦੇ ਦੋਸ਼ ਪਿੰਡ ਵਾਸੀਆਂ ਨੇ ਸੁਸਾਇਟੀ ਦੇ ਸੈਕਟਰੀ ਤੇ ਲਗਏ ਹਨ। ਪਿੰਡ ਵਾਸੀਆ ਕਿਹਾ ਕਿ ਸੋਸਾਇਟੀ ਦੇ ਸੈਕਟਰੀ ਨੇ ਸੋਸਾਇਟੀ ਦੇ ਖੇਤੀ ਸੰਦਾਂ ਨੂੰ ਦੂਜੇ ਪਿੰਡਾਂ ਵਿਚ ਚਲਾਇਆ ਹੈ।  ਮਸ਼ੀਨਾਂ ਦਾ ਕਰਾਇਆ ਸੈਕਟਰੀ ਵੱਲੋਂ ਹੜੱਪਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਵੱਲੋਂ ਸੋਸਾਇਟੀ ਨੂੰ ਤਾਲਾ ਲਾ ਦਿੱਤਾ ਗਿਆ ਸੀ। ਇਸ ਸਾਰੇ ਮਸਲੇ ਨੂੰ ਭਖਦਾ ਦੇਖ ਸੁਸਾਇਟੀ ਦੇ ਏਆਰ ਅਤੇ ਉਨ੍ਹਾਂ ਦੇ ਨਾਲ ਸੁਸਾਇਟੀ ਦੇ ਕਈ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਸੋਸਾਇਟੀ ਦਾ ਸਾਰਾ ਰਿਕਾਰਡ ਅਤੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਆਪਣੇ ਕਬਜ਼ੇ ਵਿਚ ਕਰ ਲਿਆ ਹੈ। ਦੁਜੇ ਪਾਸੇ ਸੁਸਾਇਟੀ ਦੇ ਸੈਕਟਰੀ ਨੇ ਆਪਣੇ ਉੱਪਰ ਲੱਗੇ ਸਾਰੇ ਆਰੋਪਾਂ ਨੂੰ ਨਕਾਰਿਆ ਹੈ। ਸੈਕਟਰੀ ਨੇ ਕਿਹਾ ਪਿੰਡ ਵਾਸੀ ਜੋ ਦੋਸ਼ ਲਗਾ ਰਹੇ ਹਨ, ਜੋਕਿ ਬਿਲਕੁਲ ਗ਼ਲਤ ਹੈ ਅਤੇ ਸੁਸਾਇਟੀ ਦੇ ਉੱਚ ਅਧਿਕਾਰੀ ਇਸ ਦੀ ਜਾਂਚ ਕਰਨ।

    ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਸੋਸਾਇਟੀ ਵਿਚ ਹੋ ਘਪਲੇਬਾਜ਼ੀ ਹੋ ਰਹੀ ਹੈ। ਜਿਸ ਨੂੰ ਲੈ ਕੇ ਉਹ ਕਈ ਮਹੀਨਿਆਂ ਤੋਂ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸੋਸਾਇਟੀ ਦੇ ਉੱਚ ਅਧਿਕਾਰੀ ਇੱਥੇ ਪਹੁੰਚੇ ਹਨ। ਉਨ੍ਹਾਂ ਵੱਲੋਂ ਵੀ ਸਾਨੂੰ ਕੋਈ ਵਿਸ਼ਵਾਸ ਨਹੀਂ ਦਿਵਾਇਆ ਗਿਆ। ਸੁਖਬੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਸੁਰਸਿੰਘ ਸੋਸਾਇਟੀ ਦੀ ਜਾਂਚ ਕੀਤੀ ਜਾਵੇ।

    ਉਧਰ ਜਦ ਇਸ ਸਾਰੇ ਮਸਲੇ ਸਬੰਧੀ ਸੋਸਾਇਟੀ ਦੇ ਸੈਕਟਰੀ ਸਤਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਪਿੰਡ ਵਾਸੀ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨ੍ਹਾਂ ਦੇ ਮਹਿਕਮੇ ਦੀ ਸਾਰੀ ਟੀਮ ਅਤੇ ਏਅਰ ਇੱਥੇ ਪਹੁੰਚੇ ਹਨ। ਜੋ ਰਿਕਾਰਡ ਉਨ੍ਹਾਂ ਵੱਲੋਂ ਸੋਸਾਇਟੀ ਦਾ ਮੰਗਿਆ ਗਿਆ ਹੈ ਉਹ ਸਾਰਾ ਦਿਤਾ ਗਿਆ ਹੈ। ਸੁਸਾਇਟੀ ਦੇ ਵਿੱਚ ਕੋਈ ਵੀ ਘਪਲੇਬਾਜ਼ੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜੌ ਵਿਅਕਤੀ ਮੇਰੇ ਤੇ ਦੋਸ਼ ਲਗਾ ਰਹੇ ਨੇ ਸਬੂਤ ਪੇਸ਼ ਕਰਨ।

    ਇਨਕੁਆਰੀ ਕਰਨ ਪਹੁੰਚੇ ਜ਼ਿਲ੍ਹਾ ਤਰਨ ਤਾਰਨ ਤੋਂ ਏਆਰ ਗੌਤਮ ਧਾਰੋਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਉੱਚ ਅਧਿਕਾਰੀਆਂ ਵੱਲੋਂ ਇਥੇ ਡਿਊਟੀ ਲਾਈ ਗਈ ਸੀ ਕਿ ਸੁਰਸਿੰਘ ਦੀ ਸੁਸਾਇਟੀ ਨੂੰ ਲੈ ਕੇ ਪਿੰਡ ਵਾਸੀਆ ਅਤੇ ਮੈਂਬਰਾਂ ਵਿੱਚ ਕੋਈ ਮਸਲਾ ਚੱਲਿਆ ਜਿਸ ਨੂੰ ਲੈ ਕੇ ਉਹ ਇੱਥੇ ਪਹੁੰਚੇ ਹਨ। ਅਤੇ ਉਨ੍ਹਾਂ ਨੇ ਸਾਰੇ ਰਿਕਾਰਡ ਛਾਣਬੀਣ ਕਰ ਲਏ ਹਨ। ਅਤੇ ਕੁਝ ਰਿਕਾਰਡ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਲਏ ਹਨ। ਜੋ ਉਹ ਉੱਚ ਅਧਿਕਾਰੀਆਂ ਤਕ ਪਹੁੰਚ ਦਾ ਕਰ ਦੇਣਗੇ ਅਤੇ ਜੋ ਵੀ ਉੱਚ ਅਧਿਕਾਰੀਆਂ ਦੇ ਹੁਕਮ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

    Published by:Sukhwinder Singh
    First published:

    Tags: Tarn taran