• Home
 • »
 • News
 • »
 • punjab
 • »
 • THE VILLAGERS LOCKED THE SCHOOL IN PROTEST AGAINST THE NON CANCELLATION OF THE TEACHER S DEPUTATION

ਅਧਿਆਪਕ ਦਾ ਡੈਪੂਟੇਸ਼ਨ ਰੱਦ ਨਾ ਕਰਨ ਦੇ ਰੋਸ 'ਚ ਪਿੰਡ ਵਾਸੀਆਂ ਨੇ ਸਕੂਲ ਨੂੰ ਲਗਾਇਆ ਜਿੰਦਰਾ

ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਸਕੂਲ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ।

ਪਿੰਡ ਸੰਗਤ ਖੁਰਦ ਵਿਖੇ ਸਕੂਲ ਨੂੰ ਜਿੰਦਾ ਲਾ ਕੇ ਰੋਸ ਪ੍ਰਦਰਸ਼ਨ ਕਰਦੇ ਪਿੰਡ ਵਾਸੀ

 • Share this:
   Munish Garg

  ਤਲਵੰਡੀ ਸਾਬੋ -  ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਸੰਗਤ ਖੁਰਦ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਡੈਪੂਟੇਸ਼ਨ ਤੇ ਹੋਰ ਪਿੰਡ ਦੇ ਸਕੂਲ ਵਿੱਚ ਭੇਜੇ ਅਧਿਆਪਕ ਨੂੰ ਸਿੱਖਿਆ ਵਿਭਾਗ ਵੱਲੋਂ ਵਾਪਸ ਨਾ ਭੇਜੇ ਜਾਣ ਤੇ ਅੱਜ ਪਿੰਡ ਵਾਸੀਆਂ ਨੇ ਰੋਸ ਵਜੋਂ ਸਕੂਲ ਨੂੰ ਜਿੰਦਾ ਲਗਾ ਦਿੱਤਾ। ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਸਕੂਲ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ।

  ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਸੰਗਤ ਖੁਰਦ ਵਿੱਚ ਬੱਚਿਆਂ ਦੀ ਗਿਣਤੀ ਘੱਟ ਹੋਣ ਕਰਕੇ ਇੱਕ ਅਧਿਆਪਕ ਪਿਛਲੇ 3 ਸਾਲਾਂ ਤੋਂ ਹੋਰ ਪਿੰਡ ਦੇ ਸਕੂਲ ਵਿੱਚ ਡੈਪੂਟੇਸ਼ਨ ਤੇ ਭੇਜਿਆਂ ਹੋਇਆ ਹੈ,ਪਰ ਹੁਣ ਸਕੂਲ ਵਿੱਚ ਇਸ ਸੈਸ਼ਨ ਦੌਰਾਨ ਬੱਚਿਆਂ ਦੀ ਗਿਣਤੀ ਕਾਫੀ ਵੱਧ ਗਈ ਜਿਸ ਕਰਕੇ ਸਕੂਲ ਵਿੱਚ ਅਧਿਆਪਕ ਘੱਟ ਹਨ।  ਪਿੰਡ ਵਾਸੀਆਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਦੇ ਕੇ ਅਧਿਆਪਕ ਦਾ ਡੈਪੂਟੇਸ਼ਨ ਰੱਦ ਕਰਕੇ ਵਾਪਸ ਸਕੂਲ ਵਿੱਚ ਭੇਜਣ ਦੀ ਮੰਗ ਕੀਤੀ ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਉਸ ਵੱਲ ਕੋਈ ਧਿਆਨ ਨਹੀ ਦਿੱਤਾ। ਅੱਜ ਭਾਕਿਯੂ (ਸਿੱਧੁਪੁਰ) ਦੇ ਬਲਾਕ ਪ੍ਰਧਾਨ ਮਹਿਮਾ ਸਿੰਘ ਦੀ ਅਗਵਾਈ ਵਿੱਚ ਅੱਕੇ ਪਿੰਡ ਵਾਸੀਆਂ ਨੇ ਸਵੇਰ ਸਮੇਂ ਸਕੂਲ ਨੂੰ ਜਿੰਦਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਜੰਮ ਕੇ ਨਾਰੇਬਾਜੀ ਕਰਦਿਆਂ ਕਿਹਾ ਕਿ ਜੇ ਅਧਿਆਪਕ ਦਾ ਡੈਪੂਟੇਸ਼ਨ ਰੱਦ ਕਰਕੇ ਵਾਪਸੀ ਨਾ ਕੀਤੀ ਤਾਂ ਸੋਮਵਾਰ ਨੂੰ ਹਾਈਵੇ ਜਾਮ ਕੀਤਾ ਜਾਵੇਗਾ।

  ਇਸ ਮੌਕੇ ਪ੍ਰਗਟ ਸਿੰਘ, ਗੁਰਲਾਲ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ ਗੁਰੂਸਰ, ਗੁਰਚਰਨ ਸਿੰਘ, ਦਰਸ਼ਨ ਸਿੰਘ, ਜਸਵੀਰ ਸਿੰਘ, ਕਾਕਾ ਸਿੰਘ ਵੀ ਮੌਜੂਦ ਸਨ।ਉਧਰ ਪਿੰਡ ਵਾਸੀਆਂ ਦੇ ਰੋਸ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸਿੱਖਿਆਂ ਵਿਭਾਗ ਦੇ ਉਚ ਅਧਿਕਾਰੀਆਂ ਨੇ ਉਕਤ ਅਧਿਆਪਕ ਦਾ ਡੈਪੂਟੇਸ਼ਨ ਰੱਦ ਕਰਕੇ ਉਸਨੂੰ ਸਕੂਲ ਵਿੱਚ ਵਾਪਸ ਭੇਜ ਦਿੱਤਾ ਹੈ, ਜਿਸ ਤੋ ਬਾਅਦ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕੀਤਾ।
  Published by:Ashish Sharma
  First published:
  Advertisement
  Advertisement