ਪਿੰਡ ਵਾਸੀਆਂ ਨੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕੀਤਾ ਕਾਬੂ

News18 Punjabi | News18 Punjab
Updated: July 4, 2021, 5:14 PM IST
share image
ਪਿੰਡ ਵਾਸੀਆਂ ਨੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕੀਤਾ ਕਾਬੂ
ਪਿੰਡ ਵਾਸੀਆਂ ਨੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕੀਤਾ ਕਾਬੂ

  • Share this:
  • Facebook share img
  • Twitter share img
  • Linkedin share img
ਜਲੰਧਰ ਦੇ ਪਿੰਡ ਗਿਦੜਪਿੰਡੀ ਦੇ ਲੋਕਾਂ ਨੇ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇਨ੍ਹਾਂ ਉਤੇ ਮੋਟਰਾਂ ਤੇ ਟਰਾਂਸਫਾਰਮਰ ਚੋਰੀ ਕਰਨ ਦੇ ਦੋਸ਼ ਹਨ। ਇਲਾਕੇ ਦੇ ਲੋਕ ਸੜਕਾਂ ਉਤੇ ਲੁੱਟ ਦੀ ਵਾਰਦਾਤ ਤੋਂ ਪਰੇਸ਼ਾਨ ਸਨ। ਉਨ੍ਹਾਂ ਵੱਲੋਂ ਕੁਝ ਦਿਨਾਂ ਤੋਂ ਇਸ ਗਿਰੋਹ ਉਤੇ ਨਜ਼ਰ ਰੱਖੀ ਜਾ ਰਹੀ ਸੀ।

ਅੱਜ ਪਿੰਡ ਗਿਦਰਪਿੰਡੀ ਦੇ ਲੋਕਾਂ ਵੱਲੋਂ ਇਹਨਾਂ ਨੂੰ ਫੜ ਲਿਆ ਗਿਆ, ਹਾਲਾਂਕਿ ਇਹਨਾਂ ਵੱਲੋਂ ਪਿੰਡ ਵਾਸੀਆਂ ਉਤੇ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ ਤੇ ਚੋਰੀ ਕੀਤੇ ਸਾਮਾਨ ਸਮੇਤ ਡੀਸੀਐਮ ਟਰੱਕ ਭਜਾ ਲਿਆ ਪਰ ਲੋਕਾਂ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ।
ਪਿੰਡ ਵਾਸੀਆਂ ਮੁਤਾਬਕ ਇਹ ਲੋਕ ਸਤਲੁਜ ਦਰਿਆ ਉਤੇ ਲੱਗੇ ਨਾਕੇ ਪਾਰ ਕਰਕੇ ਆਉਂਦੇ ਹਨ ਤੇ ਲੁੱਟ ਖੋਹਾਂ ਕਰਦੇ ਹਨ ਪਰ ਪੁਲਿਸ ਕੁਝ ਨਹੀਂ ਕਰਦੀ ਜਿਸ ਕਰਕੇ ਲੋਕਾਂ ਨੂੰ ਖ਼ੁਦ ਟਰੇਕ ਲਗਾ ਇਨ੍ਹਾਂ ਨੂੰ ਫੜਨਾ ਪਿਆ।

ਲੋਕਾਂ ਵੱਲੋਂ ਪੰਜ ਲਟੇਰੇ ਫੜੇ ਗਏ ਜਦਕਿ ਇਕ ਭੱਜਣ ਵਿੱਚ ਕਾਮਯਾਬ ਹੋ ਗਿਆ। ਜਿਸ ਤੋਂ ਬਾਅਦ ਇਹਨਾਂ ਨੂੰ ਥਾਣਾ ਲੋਹੀਆ ਹਵਾਲੇ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਪੰਜ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ।
Published by: Gurwinder Singh
First published: July 4, 2021, 5:14 PM IST
ਹੋਰ ਪੜ੍ਹੋ
ਅਗਲੀ ਖ਼ਬਰ