ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਾੜਾ ਬਣਨਗੇ ਅਤੇ ਹਰਿਆਣਾ ਦੇ ਪਿਹੋਵਾ ਦੀ ਡਾਕਟਰ ਗੁਰਪ੍ਰੀਤ ਕੌਰ ਨਾਲ ਲਾਵਾਂ ਲੈਣਗੇ। ਚੰਡੀਗੜ੍ਹ ਵਿੱਚ CM ਰਿਹਾਇਸ਼ 'ਤੇ ਸਾਦਗੀ ਭਰੇ ਅੰਦਾਜ਼ ਵਿੱਚ ਵਿਆਹ ਸਮਾਗਮ ਹੋਵੇਗਾ। ਇਸ ਦੌਰਾਨ ਪਰਿਵਾਰਕ ਮੈਂਬਰ ਹੀ ਸ਼ਿਰਕਤ ਕਰਨਗੇ। ਜੋੜੀ ਨੂੰ ਆਸ਼ੀਰਵਾਦ ਦੇਣ ਲਈ ਖਾਸ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ। ਇਸਦੇ ਨਾਲ ਹੀ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਚੰਡੀਗੜ੍ਹ ਪਹੁੰਚਣਗੇ। CM ਮਾਨ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਸੀਐੱਮ ਮਾਨ ਦੇ ਸਾਥੀ ਮੰਤਰੀਆਂ ਨੇ ਵੀ ਮੁੱਖ ਮੰਤਰੀ ਸਣੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਵਿਆਹ ਵਾਲਾ ਮਾਹੌਲ ਦੇਖ ਕੇ ਸੀਐਮ ਹਾਊਸ ਕਿੰਨਰ ਵੀ ਪਹੁੰਚ ਗਏ। ਨੱਚ-ਟੱਪ ਕੇ ਸੀਐਮ ਦੇ ਵਿਆਹ ਦੀ ਖੁਸ਼ੀ ਮਨਾਈ। ਸੀਐਮ ਹਾਊਸ ਵਿੱਚ ਸ਼ਗਨ ਮੰਗਿਆ। ਸੰਗਰੂਰ ਚ ਮੁੱਖ ਮੰਤਰੀ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਵਿਆਹ ਨੂੰ ਲੈ ਕੇ ਪਿੰਡ ਦੇ ਲੋਕ ਜਸ਼ਨ ਮਨਾ ਰਹੇ ਹਨ।
ਮਹਿਮਾਨ- ਅਰਵਿੰਦ ਕੇਜਰੀਵਾਲ ਸਮੂਹ ਪਰਿਵਾਰ
ਮਹਿਮਾਨ- ਰਾਘਵ ਚੱਢਾ ਸਮੂਹ ਪਰਿਵਾਰ
ਮਹਿਮਾਨ- ਕੈਬਨਿਟ ਮੰਤਰੀ
ਮਹਿਮਾਨ- ਖਾਸ ਦੋਸਤ-ਮਿੱਤਰ
ਮਹਿਮਾਨ- ਕਲੋਜ਼ ਰਿਸ਼ਤੇਦਾਰ
ਆਓ ਜਾਣਦੇ ਹਾਂ ਸੀਐੱਮ ਮਾਨ ਦੇ ਹਮਸਫਰ ਬਣਨ ਜਾ ਰਹੀ ਗੁਰਪ੍ਰੀਤ ਕੌਰ ਬਾਰੇ-
ਗੁਰਪ੍ਰੀਤ ਕੌਰ ਜੋ ਸੀਐੱਮ ਮਾਨ ਦੇ ਹਮਸਫਰ ਬਣਨ ਜਾ ਰਹੇ ਹਨ। ਤੁਹਾਨੂੰ ਉਨ੍ਹਾਂ ਬਾਰੇ ਵਿਸਥਾਰ ਨਾਲ ਵਾਕਿਫ ਕਰਵਾਉਂਦੇ ਹਾਂ। ਗੁਰਪ੍ਰੀਤ ਕੌਰ ਪੇਸ਼ੇ ਤੋਂ ਡਾਕਟਰ ਹਨ, ਜਿੰਨ੍ਹਾਂ ਦੀ ਉਮਰ 32 ਸਾਲ ਹੈ। ਉਹ ਤਿੰਨ ਭੈਣਾਂ ਚੋਂ ਸਭ ਤੋਂ ਛੋਟੇ ਹਨ। ਮੂਲ ਰੂਪ ਤੋਂ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੇ ਹਨ ਅਤੇ ਪਰਿਵਾਰ ਇੰਨ੍ਹੀ ਦਿਨੀਂ ਰਾਜਪੁਰਾ 'ਚ ਰਹਿੰਦਾ ਹੈ।
ਪਰਿਵਾਰ ਦੇ ਗੁਆਂਢੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਡਾਕਟਰ ਕੌਰ ਨੇ ਲਗਭਗ 4 ਸਾਲ ਪਹਿਲਾਂ ਮੁਲਾਣਾ ਦੀ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ (ਐੱਮ.ਐੱਮ.ਯੂ.) ਤੋਂ ਐੱਮ.ਬੀ.ਬੀ.ਐੱਸ. ਉਸਨੇ 2013 ਵਿੱਚ ਐਮਬੀਬੀਐਸ ਲਈ ਦਾਖਲਾ ਲਿਆ ਸੀ ਅਤੇ 2018 ਵਿੱਚ ਪੂਰਾ ਕੀਤਾ ਸੀ । ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਨੱਤ ਇੱਕ ਕਿਸਾਨ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਪਹਿਲਾਂ ਪਿੰਡ ਮਦਨਪੁਰ ਦੇ ਸਰਪੰਚ ਰਹਿ ਚੁੱਕੇ ਹਨ। ਉਸਦੀ ਮਾਂ ਇੱਕ ਘਰੇਲੂ ਔਰਤ ਹੈ।
ਜ਼ਿਕਰਯੋਗ ਹੈ ਕਿ ਸੀਐੱਮ ਮਾਨ ਦੇ ਪਹਿਲੇ ਵਿਆਹ ਤੋਂ ਇੱਕ ਬੇਟਾ ਤੇ ਇੱਕ ਬੇਟੀ ਹੈ, ਜੋ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ। ਦਰਅਸਲ ਸਾਲ 2015 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ ਅਤੇ ਹੁਣ ਸੀਐੱਮ ਮਾਨ ਜ਼ਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੇ ਸਾਲ ਪਹਿਲਾਂ ਆਪਣੀ ਪਹਿਲੀ ਪਤਨੀ ਇੰਤਰਪ੍ਰੀਤ ਕੌਰ ਨਾਲ ਤਲਾਕ ਹੋ ਗਿਆ ਸੀ ਅਤੇ ਉਹ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਭਗਵੰਤ ਮਾਨ ਦੇ ਬੇਟੇ ਦਾ ਨਾਂ ਦਿਲਸ਼ਾਨ ਅਤੇ ਬੇਟੀ ਦਾ ਨਾਂ ਸੀਰਤ ਹੈ। ਦੋਵੇਂ ਬੱਚੇ ਮਾਨ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ।
ਦੱਸ ਦਈਏ ਕਿ ਮੰਗਲਵਾਰ ਨੂੰ ਨਿਊਜ਼18 ਪੰਜਾਬ ਦੇ ਪ੍ਰੋਗਰਾਮ 'ਚ ਪਹੁੰਚੇ ਸੀਐੱਮ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਨਾਲੋਂ ਤਲਾਕ ਹੋ ਗਿਆ ਹੈ। ਉਨ੍ਹਾਂ ਸਾਬਕਾ ਪਤਨੀ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਉਹ ਇੱਕ ਚੰਗੀ ਮਾਂ ਹੈ, ਜਿਸ ਨੇ ਆਪਣੇ ਬੱਚਿਆਂ ਦੀ ਚੰਗੀ ਦੇਖਭਾਲ ਕੀਤੀ ਅਤੇ ਨਾਲ ਹੀ ਦੱਸਿਆ ਕਿ ਜਦੋਂ ਉਨ੍ਹਾਂ ਦਾ ਤਲਾਕ ਹੋਇਆ ਤਾਂ ਉਨ੍ਹਾਂ ਨੇ ਆਪਣੀ ਜਾਇਦਾਦ ਦਾ 100 ਫ਼ੀਸਦੀ ਹਿੱਸਾ ਉਨ੍ਹਾਂ ਨੂੰ ਦੇ ਦਿੱਤਾ ਸੀ।
ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਭਗਵੰਤ ਨੇ ਫੇਸਬੁੱਕ 'ਤੇ ਲਿਖਿਆ ਸੀ ਕਿ ਮੈਨੂੰ ਆਪਣੇ ਦੋਵਾਂ ਪਰਿਵਾਰਾਂ 'ਚੋਂ ਚੋਣ ਕਰਨੀ ਪਈ ਅਤੇ ਮੈਂ ਪੰਜਾਬ ਨੂੰ ਚੁਣਿਆ।
ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ 2014 ਵਿੱਚ ਪਹਿਲੀ ਵਾਰ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਸਨ। ਫਿਰ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਵੀ ਉਨ੍ਹਾਂ ਦੇ ਪ੍ਰਚਾਰ 'ਚ ਨਜ਼ਰ ਆਈ। ਹਾਲਾਂਕਿ 2015 'ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਭਗਵੰਤ ਮਾਨ 2019 ਵਿੱਚ ਸੰਗਰੂਰ ਤੋਂ ਵੀ ਚੋਣ ਜਿੱਤੇ ਸਨ। ਪਰ 2022 ਵਿੱਚ, ਉਹ ਪੰਜਾਬ ਵਿੱਚ 'ਆਪ' ਤੋਂ ਮੁੱਖ ਮੰਤਰੀ ਉਮੀਦਵਾਰ ਬਣੇ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੂੰ ਜ਼ਬਰਦਸਤ ਬਹੁਮਤ ਮਿਲਿਆ। ਭਗਵੰਤ ਮਾਨ ਨੇ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Marriage