• Home
  • »
  • News
  • »
  • punjab
  • »
  • THE WOMAN ACCUSED LOK INSAF PARTY PRESIDENT SIMARJIT SINGH BAINS OF RAPING HER ROHIT GOUR TV

ਮਹਿਲਾ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼

ਮਹਿਲਾ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼

  • Share this:
ਲੁਧਿਆਣਾ ਦੇ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਉਤੇ ਮਹਿਲਾ ਦੇ ਸਰੀਰਕ ਸ਼ੋਸ਼ਣ ਅਤੇ ਤੰਗ ਕਰਨ ਦੇ ਇਲਜ਼ਾਮ ਲੱਗੇ ਹਨ। ਮਹਿਲਾ ਨੇ ਅੱਜ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਾਰਵਾਈ ਹੈ।

ਪੁਲਿਸ ਕਮਿਸ਼ਨਰ ਵਲੋਂ ਮਾਮਲੇ ਦੀ ਜਾਂਚ ਕਰਨ ਲਈ ਜੁਆਇੰਟ ਕਮਿਸ਼ਨਰ (ਰੂਰਲ) ਦੀ ਡਿਊਟੀ ਲਗਾਈ ਗਈ ਹੈI ਸ਼ਿਕਾਇਤ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਸ ਦਾ ਕਿਸੇ ਵਿਅਕਤੀ ਨਾਲ ਜ਼ਮੀਨ ਦਾ ਵਿਵਾਦ ਚਾਲ ਰਿਹਾ ਸੀI ਇਹ ਮਾਮਲਾ ਲੁਧਿਆਣਾ ਦੇ ਇੱਕ ਵਿਧਾਇਕ ਕੋਲ ਜਾ ਪੁੱਜਾ ਅਤੇ ਵਿਧਾਇਕ ਅਤੇ ਉਸਦੇ ਭਰਾ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ I

ਮਹਿਲਾ ਨੇ ਦੋਸ਼ ਲਗਾਇਆ ਕਿ ਵਿਧਾਇਕ ਅਤੇ ਉਸ ਦੇ ਭਰਾ ਨੇ ਉਸ ਨਾਲ ਸ਼ਾਰੀਰਿਕ ਸ਼ੋਸ਼ਣ ਕੀਤਾ ਅਤੇ ਤੰਗ ਪਰੇਸ਼ਾਨ ਵੀ ਕਰਦੇ ਰਹਿੰਦੇ ਸੀI ਮਹਿਲਾ ਨੇ ਦੋਸ਼ ਲਗਾਇਆ ਕਿ ਅੱਜ ਸਵੇਰੇ ਵੀ ਵਿਧਾਇਕ ਦਾ ਭਰਾ ਉਸ ਦੇ ਘਰ ਆਇਆ ਅਤੇ ਗ਼ਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਾਰਵਾਈ I ਜਾਣਕਾਰੀ ਅਨੁਸਾਰ ਪੁਲਿਸ ਵਲੋਂ ਸ਼ਿਕਾਇਤ ਦਰਜ ਕਰਕੇ ਜੁਆਇੰਟ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਕਰਨ ਬਾਰੇ ਕਿਹਾ ਗਿਆ ਹੈ।
Published by:Gurwinder Singh
First published:
Advertisement
Advertisement