Home /News /punjab /

ਪੁਲਿਸ ਨਾਕੇ 'ਤੇ ਹੰਗਾਮਾ, ਚੌਕੀ ਇੰਚਾਰਜ ਵੱਲੋਂ ਚਲਾਈ ਗੋਲੀ ਨੌਜਵਾਨ ਦੀ ਲੱਤ 'ਚ ਲੱਗੀ..

ਪੁਲਿਸ ਨਾਕੇ 'ਤੇ ਹੰਗਾਮਾ, ਚੌਕੀ ਇੰਚਾਰਜ ਵੱਲੋਂ ਚਲਾਈ ਗੋਲੀ ਨੌਜਵਾਨ ਦੀ ਲੱਤ 'ਚ ਲੱਗੀ..

ਡੇਰਾਬੱਸੀ 'ਚ ਨਾਕੇ 'ਤੇ ਛਾਪੇਮਾਰੀ ਕਾਰਨ ਨੌਜਵਾਨ ਦੀ ਪੁਲਿਸ ਪਾਰਟੀ ਨਾਲ ਹੰਗਾਮਾ, ਚੌਕੀ ਇੰਚਾਰਜ ਨੇ ਕੀਤੀ ਫਾਇਰਿੰਗ ਚ ਨੌਜਵਾਨ ਜ਼ਕਮੀ।

ਡੇਰਾਬੱਸੀ 'ਚ ਨਾਕੇ 'ਤੇ ਛਾਪੇਮਾਰੀ ਕਾਰਨ ਨੌਜਵਾਨ ਦੀ ਪੁਲਿਸ ਪਾਰਟੀ ਨਾਲ ਹੰਗਾਮਾ, ਚੌਕੀ ਇੰਚਾਰਜ ਨੇ ਕੀਤੀ ਫਾਇਰਿੰਗ ਚ ਨੌਜਵਾਨ ਜ਼ਕਮੀ।

ਪੁਲਿਸ ਵੱਲੋਂ ਚਲਾਈ ਗੋਲੀ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਦੀ ਪਛਾਣ ਹਿਤੇਸ਼ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਜੀਐਮਸੀਐਚ-32 ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।

 • Share this:
  ਮੁਹਾਲੀ : ਡੇਰਾਬੱਸੀ 'ਚ ਨਾਕੇ 'ਤੇ ਨੌਜਵਾਨ ਅਤੇ ਪੁਲਿਸ ਪਾਰਟੀ ਦੌਰਾਨ ਹੰਗਾਮੇ ਦੋਰਾਨ ਚੌਕੀ ਇੰਚਾਰਜ ਨੇ ਫਾਇਰਿੰਗ ਕੀਤੀ ਤਾਂ ਲੱਤ 'ਚ ਗੋਲੀ ਲੱਗਣ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ। ਝਗੜੇ 'ਚ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਨੌਜਵਾਨਾਂ ਦੀ ਤਲਾਸ਼ੀ ਦੌਰਾਨ ਪੁਲੀਸ ਅਤੇ ਕੁਝ ਨੌਜਵਾਨਾਂ ਵਿਚਾਲੇ ਤਕਰਾਰ ਵੀ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ। ਪੁਲਿਸ ਵੱਲੋਂ ਚਲਾਈ ਗੋਲੀ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਦੀ ਪਛਾਣ ਹਿਤੇਸ਼ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਜੀਐਮਸੀਐਚ-32 ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।

  ਹਸਪਤਾਲ 'ਚ ਜ਼ਖਮੀ ਹਿਤੇਸ਼ ਨੇ ਦੱਸਿਆ ਕਿ ਉਸ ਦਾ ਜੀਜਾ ਅਤੇ ਭੈਣ ਹੈਬਤਪੁਰ ਰੋਡ 'ਤੇ ਖੜ੍ਹੇ ਸਨ ਕਿ ਇਸ ਦੌਰਾਨ ਪੁਲਿਸ ਪਾਰਟੀ ਆਈ, ਜਿਨ੍ਹਾਂ ਨੇ ਬੈਗ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਉਸ ਦੀ ਭੈਣ ਨੇ ਉਸ ਨੂੰ ਮੌਕੇ ’ਤੇ ਬੁਲਾਇਆ ਜਿੱਥੇ ਪੁਲੀਸ ਨੇ ਉਸ ’ਤੇ ਗੋਲੀ ਚਲਾ ਦਿੱਤੀ। ਇਸ ਹਮਲੇ 'ਚ ਹਿਤੇਸ਼ ਅਤੇ ਉਸ ਦੀਆਂ ਦੋ ਭੈਣਾਂ ਜ਼ਖਮੀ ਦੱਸੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਗੋਲੀ ਚਲਾਉਣ ਵਾਲਾ ਪੁਲੀਸ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਸੀ।

  ਦੂਜੇ ਪਾਸੇ ਪੁਲੀਸ ਅਨੁਸਾਰ ਜਦੋਂ ਇੱਕ ਨੌਜਵਾਨ ਅਤੇ ਲੜਕੀ ਮੋਟਰਸਾਈਕਲ ’ਤੇ ਬੈਗ ਲਟਕਾ ਕੇ ਲੰਘਣ ਲੱਗੇ ਤਾਂ ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਰੋਕਿਆ ਗਿਆ। ਜਦੋਂ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਨੌਜਵਾਨ ਨੂੰ ਬੈਗ ਦੀ ਤਲਾਸ਼ੀ ਲੈਣ ਲਈ ਕਿਹਾ ਤਾਂ ਕੋਲ ਖੜ੍ਹੀ ਲੜਕੀ ਨੇ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਥੇ ਹੰਗਾਮਾ ਹੋ ਗਿਆ ਅਤੇ ਨੌਜਵਾਨ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਉਥੇ ਬੁਲਾ ਲਿਆ। ਇਨ੍ਹਾਂ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਹੁੰਦਿਆਂ ਹੀ ਹਮਲਾ ਕਰ ਦਿੱਤਾ ਅਤੇ ਇੱਟਾਂ-ਰੋੜਿਆਂ ਨਾਲ ਪੁਲੀਸ ਦੀ ਗੱਡੀ ਦੀ ਭੰਨ-ਤੋੜ ਵੀ ਕੀਤੀ। ਪੁਲਿਸ ਪਾਰਟੀ ਮੌਕੇ 'ਤੇ ਆਪਣੀ ਜਾਨ ਬਚਾ ਕੇ ਭੱਜਣ ਲੱਗੀ ਤਾਂ ਉਹ ਭੱਜ ਕੇ ਮੁੜ ਪੁਲਿਸ ਪਾਰਟੀ ਨੂੰ ਘੇਰ ਲਿਆ | ਆਪਣੀ ਅਤੇ ਪੁਲਿਸ ਪਾਰਟੀ ਦੀ ਜਾਨ ਬਚਾਉਣ ਲਈ ਪਹਿਲਾਂ ਤਾਂ ਡਰਾਉਣ ਦੀ ਨੀਅਤ ਨਾਲ ਹਵਾ 'ਚ ਗੋਲੀ ਚਲਾਈ ਪਰ ਜਦੋਂ ਉਹ ਪਿੱਛੇ ਨਾ ਹਟੇ ਤਾਂ ਮਜਬੂਰ ਹੋ ਕੇ ਇਕ ਵਿਅਕਤੀ ਦੀ ਲੱਤ 'ਚ ਗੋਲੀ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਿਆ ਸੀ। ਇਸ ਝੜਪ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।
  Published by:Sukhwinder Singh
  First published:

  ਅਗਲੀ ਖਬਰ