Home /News /punjab /

ਨੌਜਵਾਨ ਨੇ ਮੰਤਰੀ ਵਿਜੇਂਦਰ ਸਿੰਗਲਾ ਦੀ ਪਤਨੀ ਨੂੰ ਘੇਰ ਕੇ ਕੀਤੇ ਸਵਾਲ, ਜਵਾਬ ਦਿੱਤੇ ਬਿਨਾਂ ਕਾਫਲਾ ਹੋਇਆ ਤਿੱਤਰ

ਨੌਜਵਾਨ ਨੇ ਮੰਤਰੀ ਵਿਜੇਂਦਰ ਸਿੰਗਲਾ ਦੀ ਪਤਨੀ ਨੂੰ ਘੇਰ ਕੇ ਕੀਤੇ ਸਵਾਲ, ਜਵਾਬ ਦਿੱਤੇ ਬਿਨਾਂ ਕਾਫਲਾ ਹੋਇਆ ਤਿੱਤਰ

ਨੌਜਵਾਨ ਨੇ ਮੰਤਰੀ ਵਿਜੇਂਦਰ ਸਿੰਗਲਾ ਦੀ ਪਤਨੀ ਨੂੰ ਘੇਰ ਕੇ ਚੁੱਕੇ ਮਸਲੇ, ਜਵਾਬ ਦਿੱਤੇ ਬਿਨਾਂ ਕਾਫਲਾ ਹੋਇਆ ਤਿੱਤਰ

ਨੌਜਵਾਨ ਨੇ ਮੰਤਰੀ ਵਿਜੇਂਦਰ ਸਿੰਗਲਾ ਦੀ ਪਤਨੀ ਨੂੰ ਘੇਰ ਕੇ ਚੁੱਕੇ ਮਸਲੇ, ਜਵਾਬ ਦਿੱਤੇ ਬਿਨਾਂ ਕਾਫਲਾ ਹੋਇਆ ਤਿੱਤਰ

Punjab Election 2022 : ਗੁੱਸੇ ਵਿੱਚ ਆਏ ਨੌਜਵਾਨਾਂ ਨੇ ਕਾਂਗਰਸ ਪਾਰਟੀ ਮੁਰਦਾਬਾਦ ਦੇ ਨਾਅਰੇ ਲਾਏ। ਇਲਾਕੇ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਉੱਠੇ ਸਵਾਲ, ਨੌਜਵਾਨ ਨੇ ਲਾਈਵ ਹੋ ਕੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। 

 • Share this:

  ਸੰਗਰੂਰ ਵਿੱਚ ਚੋਣ ਪ੍ਰਚਾਰ ਕਰ ਰਹੀ ਕੈਬਿਨੇਟ ਮੰਤਰੀ ਵਿਜੇਂਦਰ ਸਿੰਗਲਾ ਦੀ ਪਤਨੀ ਨੂੰ ਇੱਕ ਨੌਜਵਾਨ ਨੇ ਘੇਰ ਕੇ ਸਵਾਲ ਕੀਤੇ। ਨੌਜਵਾਨ ਨੇ ਇਲਾਕੇ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਸਵਾਲ ਚੁੱਕੇ। ਨੌਜਵਾਨ ਨੇ ਲਾਈਵ ਹੋ ਕੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

  ਦਰਅਸਲ ਕਾਂਗਰਸ ਉਮੀਦਵਾਰ ਵਿਜੇਂਦਰ ਸਿੰਗਲਾ ਦੇ ਹੱਕ ਵਿੱਚ ਇੱਕ ਮੁੱਹਲੇ ਵਿੱਚ ਚੋਣ ਪ੍ਰਚਾਰ ਕਰਨ ਆਈ ਪਤਨੀ ਨੂੰ ਅਚਾਨਕ ਇੱਕ ਨੌਜਵਾਨ ਨੇ ਘੇਰ ਕੇ ਵਿਕਾਸ ਸਬੰਧੀ ਸਵਾਲ ਚੁੱਕਣੇ ਸ਼ੁਰ ਕਰ ਦਿੱਤੇ। ਉਸਨੇ ਕਿਹਾ ਕਿ ਇਸ ਨਗਰ ਵਿੱਚ 1 ਸਾਲ ਪਹਿਲਾਂ ਮੰਤਰੀ ਵਿਜੇਂਦਰ ਸਿੰਗਲਾ ਨੂੰ ਸੜਕ ਬਣਾਉਣ ਲਈ ਕਿਹਾ ਸੀ ਪਰ ਮੁੜ ਕੇ ਮੂੰਹ ਨਹੀਂ ਦੇਖਿਆ ਤੇ ਅੱਜ ਵੋਟਾਂ ਮੰਗਣ ਆਏ ਹੋ| ਇਸ ਦੌਰਾਨ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਜੇ ਇੰਦਰ ਸਿੰਗਲਾ ਦੀ ਪਤਨੀ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਕਾਫਲੇ ਨੂੰ ਛੱਡ ਕੇ ਚਲੀ ਗਈ।

  ਗੁੱਸੇ ਵਿੱਚ ਆਏ ਨੌਜਵਾਨਾਂ ਨੇ ਕਾਂਗਰਸ ਪਾਰਟੀ ਮੁਰਦਾਬਾਦ ਦੇ ਨਾਅਰੇ ਲਾਏ। ਇਲਾਕੇ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਉੱਠੇ ਸਵਾਲ, ਨੌਜਵਾਨ ਨੇ ਲਾਈਵ ਹੋ ਕੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

  ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਵਿਜੈ ਇੰਦਰ ਸਿੰਗਲਾ,  ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨਾ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਚੋਣ ਮੈਦਾਨ ਵਿੱਚ ਹਨ।

  Published by:Sukhwinder Singh
  First published:

  Tags: Punjab Congress, Punjab Election 2022, Sangrur, Vijay Inder Singla