
ਹੁਸ਼ਿਆਰਪੁਰ ਪੁਲਿਸ ਨੇ 8 ਪਿਸਟਲ ਸਮੇਤ 6 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ
ਸਰਕਾਰੀ ਡਿਗਰੀ ਕਾਲਜ ਅਜਨਾਲਾ ਤੋਂ 4 ਕੰਪਿਊਟਰ 2 ਪ੍ਰਿੰਟਰ, 4 ਕੀ-ਬੋਰਡ, 4 ਮਾਊਸ, 1 ਗੈਸ ਸਿਲੰਡਰ, 1 ਫੋਟੋ ਕਾੱਪੀ ਪ੍ਰਿੰਟਰ ਚੋਰੀ ਹੋ ਗਏ। ਸੀਸੀਟੀਵੀ ਵਿਚ ਪੂਰੀ ਘਟਨਾ ਕੈਦ ਹੋ ਗਈ। ਦੱਸ ਦੇਈਏ ਕਿ ਚੋਰੀ ਹੋਏ ਕੰਪਿਊਟਰ ਵਿਚ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਵਿਦਿਆਰਥੀਆਂ ਅਤੇ ਸਟਾਫ ਦਾ ਬਹੁਤ ਸਾਰਾ ਡਾਟਾ ਸੀ।
ਇਸ ਮਾਮਲੇ ਵਿਚ, ਕਾਲਜ ਦੀ ਪ੍ਰੋਫੈਸਰ ਆਰਤੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਵਿਚੋਂ ਕੰਪਿਊਟਰ ਅਤੇ ਹੋਰ ਸਮਾਨ ਚੋਰੀ ਹੋਇਆ ਹੈ ਅਤੇ ਕੰਪਿਊਟਰ ਵਿਚ ਬਹੁਤ ਸਾਰਾ ਕੀਮਤੀ ਡੇਟਾ ਵੀ ਸੀ। ਇਸ ਸਬੰਧ ਵਿੱਚ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਕੇਸ ਦੀ ਜਾਂਚ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।