Khanna: ਸਮਰਾਲਾ ਰੋਡ ਤੇ ਰਾਤੋ ਰਾਤ ਚਾਰ ਦੁਕਾਨਾਂ 'ਚ ਚੋਰੀ, ਸ਼ਹਿਰ 'ਚ ਦਹਿਸ਼ਤ ਦਾ ਮਾਹੌਲ

News18 Punjabi | News18 Punjab
Updated: July 18, 2020, 12:34 PM IST
share image
Khanna: ਸਮਰਾਲਾ ਰੋਡ ਤੇ ਰਾਤੋ ਰਾਤ ਚਾਰ ਦੁਕਾਨਾਂ 'ਚ ਚੋਰੀ, ਸ਼ਹਿਰ 'ਚ ਦਹਿਸ਼ਤ ਦਾ ਮਾਹੌਲ

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਵੀਰਵਾਰ ਰਾਤ ਨੂੰ ਖੰਨਾ ਸ਼ਹਿਰ ਦੇ ਸਮਰਾਲਾ ਰੋਡ ਤੇ ਚਾਰ ਦੁਕਾਨਾਂ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇਨ੍ਹਾਂ 'ਚ ਇੱਕ ਪਾਨ-ਬੀੜੀ ਦਾ ਖੋਖਾ ਵੀ ਸ਼ਾਮਿਲ ਹੈ। ਪੁਲਿਸ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਜਾਂਚ ਕੀਤੀ ਅਤੇ ਮਾਮਲਾ ਦਰਜ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ ਚੋਰੀ ਦੀ ਇਸ ਵਾਰਦਾਤ 'ਚ ਸਭ ਤੋਂ ਜ਼ਿਆਦਾ ਨੁਕਸਾਨ ਸਾਹਿਲ ਫੁੱਟ ਵੇਅਰ ਜ਼ੋਨ ਨਾਂ ਦੀ ਦੁਕਾਨ ਦਾ ਹੋਇਆ ਹੈ। ਦੁਕਾਨ ਦੇ ਮਾਲਕ ਸਾਹਿਲ ਨੇ ਦੱਸਿਆ ਕਿ ਜਦੋਂ ਸਵੇਰੇ 7 ਵਜੇ ਉਹ ਦੁਕਾਨ 'ਤੇ ਪੁੱਜੇ ਤਾਂ ਵੇਖਿਆ ਦੀ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਜਾ ਕੇ ਵੇਖਿਆ ਤਾਂ ਸਮਾਨ ਬਿਖੇਰਿਆ ਹੋਇਆ ਸੀ ਅਤੇ ਕਾਫ਼ੀ ਸਾਮਾਨ ਗ਼ਾਇਬ ਵੀ ਸੀ। ਸਾਹਿਲ ਨੇ ਪੁਲਿਸ ਨੂੰ ਚੋਰੀ ਦੀ ਸੂਚਨਾ ਦਿੱਤੀ ਤਾਂ ਦੋ ਪੀਸੀ ਆਰ ਪੁਲਸਕਰਮੀ ਮੌਕੇ 'ਤੇ ਪੁੱਜੇ।
ਇਸ ਦੇ ਨਾਲ ਹੀ ਸਮਰਾਲਾ ਰੋਡ ਆਰ ਓ ਬੀ ਦੇ ਹੇਠਾਂ ਹੀ ਏਲਾਨ ਫਾਈਨਲੀਜ਼ ਕੰਪਨੀ 'ਚ ਵੀ ਚੋਰਾਂ ਨੇ ਤਾਲਾ ਤੋੜ ਇੱਕ ਬਰੀਫ਼ਕੇਸ ਚੋਰੀ ਕਰ ਲਿਆ। ਮਾਲਕ ਅਨੁਸਾਰ ਇਸ ਬਰੀਫ਼ਕੇਸ 'ਚ ਜ਼ਰੂਰੀ ਕਾਗ਼ਜ਼ਾਤ ਸਨ। ਇੱਕ ਪਾਨ-ਬੀੜੀ ਦੇ ਖੋਖੇ ਦਾ ਵੀ ਤਾਲਾ ਤੋੜ ਕੇ ਚੋਰ ਅੰਦਰ ਤੋਂ ਸਾਮਾਨ ਲੈ ਉੱਡੇ। ਇਲਾਕੇ 'ਚ ਇੱਕ ਹੋਰ ਦੁਕਾਨ ਦਾ ਵੀ ਤਾਲਾ ਟੁੱਟਿਆ ਮਿਲਿਆ, ਪਰ ਉੱਥੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਖੰਨਾ ਦੇ ਸਿਟੀ-1 ਥਾਣਾ ਏਰੀਆ 'ਚ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਚੋਰੀ ਦੀਆਂ ਇਹਨਾਂ ਵਾਰਦਾਤਾਂ ਤੋਂ ਇਲਾਕੇ ਦੇ ਦੁਕਾਨਦਾਰ ਦਹਿਸ਼ਤ 'ਚ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਲਲਹੇੜੀ ਰੋਡ 'ਤੇ ਵੀ ਇਕੱਠੇ 3 ਦੁਕਾਨਾਂ ਦੇ ਤਾਲੇ ਤੋੜ ਚੋਰ ਸਾਮਾਨ ਤੇ ਨਗਦੀ ਲੈ ਰਫ਼ੂ ਚੱਕਰ ਹੋ ਗਏ ਸਨ। ਉਨ੍ਹਾਂ ਮਾਮਲਿਆਂ ਦਾ ਵੀ ਪੁਲਿਸ ਹਾਲੇ ਤੱਕ ਕੋਈ ਸੁਰਾਗ ਨਹੀਂ ਲਗਾ ਸਕੀ ਹੈ, ਹੁਣ ਸਮਰਾਲਾ ਰੋਡ 'ਤੇ ਦੁਕਾਨਦਾਰਾਂ ਨੇ ਪੁਲਿਸ ਵੱਲੋਂ ਇਲਾਕੇ 'ਚ ਗਸ਼ਤ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਬਾਰੇ ਐੱਸਐੱਚਓ ਕੁਲਜਿੰਦਰ ਸਿੰਘ ਨੇ ਕਿਹਾ ਕਿ ਚੋਰੀ ਦੀ ਵਾਰਦਾਤ 'ਚ ਦੁਕਾਨਦਾਰਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ। ਇਸ ਕਾਰਨ ਉਨ੍ਹਾਂ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਇਲਾਕੇ 'ਚ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
Published by: Anuradha Shukla
First published: July 18, 2020, 12:01 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading