Home /News /punjab /

ਬਰਨਾਲਾ 'ਚ ਦੋ ਦੁਕਾਨਾਂ ਦੀ ਕੰਧ 'ਚ ਪਾੜ ਲਾ ਕੇ ਨਕਦੀ ਤੇ ਮੋਬਾਇਲ ਫੋਨ ਕੀਤੇ ਚੋਰੀ

ਬਰਨਾਲਾ 'ਚ ਦੋ ਦੁਕਾਨਾਂ ਦੀ ਕੰਧ 'ਚ ਪਾੜ ਲਾ ਕੇ ਨਕਦੀ ਤੇ ਮੋਬਾਇਲ ਫੋਨ ਕੀਤੇ ਚੋਰੀ

  • Share this:

ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਪੁਲਿਸ ਨਾਕੇ ਤੋਂ ਮਹਿਜ਼ 15 ਕਦਮ ਦੂਰੀ ’ਤੇ ਦੋ ਚੋਰਾਂ ਵਲੋਂ ਦੋ ਦੁਕਾਨਾਂ ’ਤੇ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਹ ਚੋਰੀ ਦੀ ਵਾਰਦਾਤ ਨੂੰ ਇੱਕ ਮੋਬਾਇਲ ਅਤੇ ਕਰਿਆਣਾ ਦੀ ਦੁਕਾਨ ’ਤੇ ਅੰਜ਼ਾਮ ਦਿੱਤਾ ਗਿਆ। ਚੋਰ ਮੋਬਾਇਲ ਦੁਕਾਨ ਤੋਂ ਕਈ ਮੋੋਬਾਇਲ, ਨਕਦੀ ਅਤੇ ਕਰਿਆਣਾ ਦੁਕਾਨ ਤੋਂ ਨਕਦੀ ਅਤੇ ਦੁਕਾਨ ਦਾ ਸਮਾਨ ਚੋਰੀ ਕਰਕੇ ਲੈ ਗਏ। ਚੋਰਾਂ ਵਲੋਂ ਦੋਵੇਂ ਦੁਕਾਨਾਂ ’ਤੇ ਛੱਤ ਉਪਰ ਦੀ ਪਾੜ ਲਗਾਇਆ ਗਿਆ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਸਬੰਧੀ ਗੱਲਬਾਤ ਕਰਦਿਆਂ ਮੋਬਾਇਲ ਦੁਕਾਨ ਦੇ ਮਾਲਕ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਕਚਹਿਰੀ ਚੌਂਕ ਵਿਖੇ ਮੋਬਾਇਲਾਂ ਦੀ ਦੁਕਾਨ ਹੈ। ਜਿੱਥੇ ਬੀਤੀ ਰਾਤ ਸਮੇਤ ਕਰੀਬ ਸਵੇਰੇ 4 ਵਜੇ ਰਾਤ ਦੇ ਹਨੇਰੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੁਕਾਨ ਦੀ ਛੱਤ ’ਤੇ ਪਾੜ ਲਗਾ ਕੇ ਚੋਰਾਂ ਨੇ ਚੋਰੀ ਕੀਤੀ। ਚੋਰਾਂ ਵਲੋਂ ਦੁਕਾਨ ਵਿੱਚੋਂ ਮਹਿੰਗੇ ਮੋਬਾਇਲ ਫ਼ੋਨ ਚੋਰੀ ਕਰ ਲਏ ਗਏ, ਜਿਹਨਾਂ ਦੀ ਕੀਮਤ ਡੇਢ ਲੱਖ ਦੇ ਕਰੀਬ ਬਣਦੀ ਹੈ। ਇਸਦੇ ਨਾਲ ਹੀ ਦੁਕਾਨ ਵਿੱਚ ਪਏ ਸਵਾ ਲੱਖ ਦੇ ਕਰੀਬ ਨਕਦੀ ਵੀ ਚੋਰੀ ਕਰਕੇ ਚੋਰ ਲੈ ਗਏ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਜਿਸ ਵਿੱਚ ਇੱਕ ਚੋਰ ਛੱਤ ਤੋਂ ਦੁਕਾਨ ’ਚ ਉਤਰ ਕੇ ਚੋਰੀ ਕਰਕੇ ਲੈ ਗਿਆ।

ਇਸੇ ਤਰਾਂ ਕਰਿਆਣਾ ਦੁਕਾਨ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਵਿੱਚ ਵੀ ਛੱਤ ਤੋਂ ਪਾੜ ਲਗਾ ਕੇ ਦੁਕਾਨ ਵਿੱਚ ਦਾਖ਼ਲ ਹੋਏ। ਜਿਸਤੋਂ ਬਾਅਦ ਦੁਕਾਨ ਵਿੱਚ ਪਈ ਨਕਦੀ ਅਤੇ ਦੁਕਾਨ ਵਿੱਚ ਪਿਆ ਖਾਣ ਪੀਣ ਦਾ ਸਮਾਨ ਲੈ ਕੇ ਫ਼ਰਾਰ ਹੋ ਗਏ। ਉਹਨਾਂ ਦੱਸਿਆ ਕਿ ਦੁਕਾਨ ਤੋਂ ਪੁਲਿਸ ਦਾ ਨਾਕਾ ਕੁੱਝ ਦੂਰੀ ’ਤੇ ਹੀ ਸਥਿਤ ਹੈ ਅਤੇ ਸ਼ਰੇਆਮ ਦੁਕਾਨਾਂ ਤੋਂ ਚੋਰੀ ਕਰਕੇ ਲੈ ਗਏ। ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ।ਬਾਈਟ  ਵਿਨੋਦ ਕੁਮਾਰ (ਕਰਿਆਣਾ ਦੁਕਾਨ ਮਾਲਕ)ਉਧਰ ਇਸ ਸਬੰਧੀ ਪੁਲਿਸ ਵਲੋਂ ਸੀਸੀਟੀਵੀ ਕੈਮਰੇ ਦੀ ਮੱਦਦ ਨਾਲ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ-2 ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਛੱਤ ਤੋਂ ਪਾੜ ਲਗਾ ਕੇ ਚੋਰੀ ਕੀਤੀ ਗਈ ਹੈ। ਜਲਦ ਹੀ ਚੋਰਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਜਾਵੇਗਾ।

Published by:Ashish Sharma
First published:

Tags: Barnala