Home /News /punjab /

ਵੱਡੇ ਗੁਦਾਮਾਂ 'ਤੇ ਹੱਥ ਸਾਫ ਕਰਨ ਲੱਗੇ ਚੋਰ, ਘਟਨਾ ਨੇ ਸਭ ਨੂੰ ਕੀਤਾ ਹੈਰਾਨ

ਵੱਡੇ ਗੁਦਾਮਾਂ 'ਤੇ ਹੱਥ ਸਾਫ ਕਰਨ ਲੱਗੇ ਚੋਰ, ਘਟਨਾ ਨੇ ਸਭ ਨੂੰ ਕੀਤਾ ਹੈਰਾਨ

ਫਲਿੱਪਕਾਰਟ ਦੇ ਵੇਅਰਹਾਊਸ ਵਿੱਚ ਡੇਢ ਲੱਖ ਦਾ ਕੈਸ਼ ਅਤੇ ਹੋਰ ਸਾਮਾਨ ਦੀ ਚੋਰੀ ਹੋਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।

ਫਲਿੱਪਕਾਰਟ ਦੇ ਵੇਅਰਹਾਊਸ ਵਿੱਚ ਡੇਢ ਲੱਖ ਦਾ ਕੈਸ਼ ਅਤੇ ਹੋਰ ਸਾਮਾਨ ਦੀ ਚੋਰੀ ਹੋਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।

ਬੀਤੇ ਦਿਨੀਂ ਵੀ ਚੋਰਾਂ ਵੱਲੋਂ ਜਲੰਧਰ ਦਿ ਨੈਸ਼ਨਲ ਹਾਈਵੇਅ ਇੱਕ ਦੇ ਨਾਲ ਲੱਗਦੀ ਸਰਵਿਸ ਲੇਨ ਤੇ ਪੈਂਦੇ ਫਲਿੱਪਕਾਰਟ ਦੇ ਵੇਅਰਹਾਊਸ ਵਿੱਚ ਕਰੀਬਨ ਪੰਜ ਲੱਖ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਬੀਤੀ ਰਾਤ ਵੀ ਚੋਰਾਂ ਵੱਲੋਂ ਉਸੇ ਫਲਿੱਪਕਾਰਟ ਦੇ ਵੇਅਰਹਾਊਸ ਵਿੱਚ ਡੇਢ ਲੱਖ ਦਾ ਕੈਸ਼ ਅਤੇ ਹੋਰ ਸਾਮਾਨ ਦੀ ਚੋਰੀ ਹੋਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।

ਹੋਰ ਪੜ੍ਹੋ ...
  • Share this:
    ਲੁਧਿਆਣਾ : ਚੋਰਾਂ ਦੇ ਹੌਂਸਲੇ ਦਿਨ ਬ ਦਿਨ ਵਧਦੇ ਜਾ ਰਹੇ ਨੇ । ਹੁਣ ਚੋਰਾਂ ਵੱਲੋਂ ਵੱਡੇ ਵੱਡੇ ਗੁਦਾਮਾਂ ਉੱਤੇ ਹੱਥ ਸਾਫ ਕਰਨ ਦਾ ਦੌਰ ਸ਼ੁਰੂ ਹੋ ਚੁੱਕਾ ਹੈ । ਬੀਤੇ ਦਿਨੀਂ ਵੀ ਚੋਰਾਂ ਵੱਲੋਂ ਜਲੰਧਰ ਦਿ ਨੈਸ਼ਨਲ ਹਾਈਵੇਅ ਇੱਕ ਦੇ ਨਾਲ ਲੱਗਦੀ ਸਰਵਿਸ ਲੇਨ ਤੇ ਪੈਂਦੇ ਫਲਿੱਪਕਾਰਟ ਦੇ ਵੇਅਰਹਾਊਸ ਵਿੱਚ ਕਰੀਬਨ ਪੰਜ ਲੱਖ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਬੀਤੀ ਰਾਤ ਵੀ ਚੋਰਾਂ ਵੱਲੋਂ ਉਸੇ ਫਲਿੱਪਕਾਰਟ ਦੇ ਵੇਅਰਹਾਊਸ ਵਿੱਚ ਡੇਢ ਲੱਖ ਦਾ ਕੈਸ਼ ਅਤੇ ਹੋਰ ਸਾਮਾਨ ਦੀ ਚੋਰੀ ਹੋਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।

    ਜਾਣਕਾਰੀ ਦਿੰਦਿਆਂ ਹੋਇਆਂ ਫਲਿੱਪਕਾਰਟ ਵੇਅਰ ਹਾਊਸ ਦੇ ਇੰਚਾਰਜ ਜਸਪ੍ਰੀਤ ਨੇ ਦੱਸਿਆ ਕਿ ਬੀਤੀ ਰਾਤ ਉਹ ਫਲਿੱਪਕਾਰਟ ਵੇਅਰਹਾਊਸ ਨੂੰ ਤਾਲਾ ਲਗਾ ਕੇ ਆਪਣੇ ਘਰ ਚਲੇ ਗਏ ਸਨ ਪਰ ਸਵੇਰੇ ਜਦੋਂ ਸੱਤ ਵਜੇ ਦੇ ਕਰੀਬ ਉਨ੍ਹਾਂ ਨੇ ਆ ਕੇ ਦੇਖਿਆ ਤੇ ਵੇਅਰ ਹਾਊਸ ਦੇ ਤਾਲੇ ਟੁੱਟੇ ਹੋਏ ਸਨ ਤੇ ਤੁਰੰਤ ਉਨ੍ਹਾਂ ਵੱਲੋਂ ਪੁਲਿਸ ਨੂੰ ਫੋਨ ਕਰ ਕੇ ਮੌਕੇ ਵਾਲੀ ਜਗ੍ਹਾ ਤੇ ਸੱਦਿਆ ਗਿਆ ਤੇ ਪੁਲਿਸ ਦੀ ਮੌਜੂਦਗੀ ਵਿਚ ਹੀ ਸ਼ਟਰ ਚੁੱਕੇ ਗਏ। ਜਸਪ੍ਰੀਤ ਨੇ ਦੱਸਿਆ ਕਿ ਵੇਅਰ ਹਾਊਸ ਅੰਦਰੋਂ 1 ਲੱਖ 38 ਹਜ਼ਾਰ ਰੁਪਏ ਤੇ ਹੋਰ ਕੀਮਤੀ ਸਾਮਾਨ ਵੇਅਰਹਾਊਸ ਵਿੱਚੋਂ ਚੋਰੀ ਕੀਤਾ ਗਿਆ ।

    ਦੂਜੇ ਪਾਸੇ ਮੌਕੇ ਤੇ ਪੁੱਜੀ ਰਾਮਾ ਮੰਡੀ ਦੀ ਪੁਲਸ ਦੇ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਵੇਅਰ ਹਾਊਸ ਅੰਦਰੋਂ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਚੋਰ ਆਪਣੇ ਨਾਲ ਲੈ ਗਏ ਹਨ ਪਰ ਉਹ ਮੌਕੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੇ ਹਨ ਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜੋ ਕੋਈ ਵੀ ਇਸ ਘਟਨਾ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।
    Published by:Sukhwinder Singh
    First published:

    Tags: Flipkart, Ludhiana

    ਅਗਲੀ ਖਬਰ