Home /News /punjab /

ਮੇਰੇ ਖਿਲਾਫ ਕੋਈ ਪਰਚਾ ਨਹੀਂ ਹੋਇਆ, ਮੀਡੀਆ ਖਬਰਾਂ ਉਤੇ ਬੋਲੇ ਮਨਪ੍ਰੀਤ ਬਾਦਲ

ਮੇਰੇ ਖਿਲਾਫ ਕੋਈ ਪਰਚਾ ਨਹੀਂ ਹੋਇਆ, ਮੀਡੀਆ ਖਬਰਾਂ ਉਤੇ ਬੋਲੇ ਮਨਪ੍ਰੀਤ ਬਾਦਲ

ਮੇਰੇ ਖਿਲਾਫ ਕੋਈ ਪਰਚਾ ਨਹੀਂ ਹੋਇਆ, ਮੀਡੀਆ ਖਬਰਾਂ ਉਤੇ ਬੋਲੇ ਮਨਪ੍ਰੀਤ ਬਾਦਲ

ਮੇਰੇ ਖਿਲਾਫ ਕੋਈ ਪਰਚਾ ਨਹੀਂ ਹੋਇਆ, ਮੀਡੀਆ ਖਬਰਾਂ ਉਤੇ ਬੋਲੇ ਮਨਪ੍ਰੀਤ ਬਾਦਲ

ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਇਹ ਸਭ ਕੁੱਝ ਫੇਕ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਵੱਡੇ ਮੀਡੀਆ ਅਦਾਰਿਆਂ ਤੋਂ ਅਜਿਹੀ ਗਲਤ ਖ਼ਬਰਾਂ ਦੀ ਉਮੀਦ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਮੈਂ ਇਹ ਤਸਦੀਕ ਕਰਦਾ ਹਾਂ ਕਿ ਕੋਈ ਕੇਸ ਨਹੀਂ ਹੋਇਆ ਹੈ। ਮੈਂ ਆਪਣੇ ਵਕੀਲਾਂ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਕਿ ਤੁਸੀ ਆਪਣੇ ਚੈਨਲ ਉਤੇ ਗਲਤ ਖ਼ਬਰ ਚਲਾਈ ਹੈ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ- ਬੀਤੇ ਦਿਨੀਂ ਮਨਪ੍ਰੀਤ ਸਿੰਘ ਬਾਦਲ ਖਿਲਾਫ ਕੇਸ ਦਰਜ ਹੋਣ ਨੂੰ ਲੈ ਕੇ ਖਬਰਾਂ ਚਲੀਆਂ ਸਨ।  ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (manpreet singh badal) ਨੇ ਟਵਿੱਟ  (tweet) ਕੀਤਾ ਹੈ ਕਿ  ਮੇਰੇ 'ਤੇ ਕੋਈ ਪਰਚਾ ਨਹੀਂ ਹੋਇਆ ਹੈ। ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਨੂੰ ਲੈ ਕੇ ਮੀਡੀਆ ਵਿੱਚ ਖ਼ਬਰਾਂ ਛਪੀਆਂ ਹਨ, ਜਿਨ੍ਹਾਂ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਇਹ ਸਭ ਕੁੱਝ ਫੇਕ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਵੱਡੇ ਮੀਡੀਆ ਅਦਾਰਿਆਂ ਤੋਂ ਅਜਿਹੀ ਗਲਤ ਖ਼ਬਰਾਂ ਦੀ ਉਮੀਦ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਮੈਂ ਇਹ ਤਸਦੀਕ ਕਰਦਾ ਹਾਂ ਕਿ ਕੋਈ ਕੇਸ ਨਹੀਂ ਹੋਇਆ ਹੈ। ਮੈਂ ਆਪਣੇ ਵਕੀਲਾਂ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਕਿ ਤੁਸੀ ਆਪਣੇ ਚੈਨਲ ਉਤੇ ਗਲਤ ਖ਼ਬਰ ਚਲਾਈ ਹੈ।


    ਬੀਤੇ ਦਿਨ ਭਾਜਪਾ ਆਗੂ ਸਰੂਪ ਚੰਦ ਸਿੰਗਲਾ (Saroop Chand Singla) ਨੇ ਕਾਂਗਰਸ (Congress) ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਵਿਰੁੱਧ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਕਿਹਾ  ਸੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਲੋਕ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ।



    ਉਨ੍ਹਾਂ ਕਿਹਾ ਕਿ ਉਂਝ ਤਾਂ ਮੈਂ ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰ ਵਿਰੁੱਧ ਸ਼ਿਕਾਇਤ ਕੀਤੀ ਹੋਈ ਹੈ ਅਤੇ ਮੈਨੂੰ ਹੁਣ ਇਹ ਵੀ ਪਤਾ ਲੱਗਿਆ ਹੈ ਕਿ ਮਨ੍ਰਪੀਤ ਬਾਦਲ ਵਿਰੁੱਧ ਕੇਸ ਵੀ ਦਰਜ ਹੋਇਆ ਹੈ, ਜੋ ਕਿ ਬਹੁਤ ਵਧੀਆ ਗੱਲ ਹੈ।

    Published by:Ashish Sharma
    First published:

    Tags: Manpreet Badal, Punjab Congress, Singla, Social media