Home /News /punjab /

ਕਾਂਗਰਸ 'ਚ ਕੈਪਟਨ ਲਈ ਕੋਈ ਥਾਂ ਨਹੀਂ, ਪ੍ਰਨੀਤ ਕੌਰ ਨੈਤਿਕਤਾ ਦੇ ਅਧਾਰ 'ਤੇ ਪਾਰਟੀ ਛੱਡ ਦੇਣ: ਬਾਜਵਾ

ਪਟਿਆਲਾ ਦੇ ਸਰਕਟ ਹਾਊਸ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਪ੍ਰਤਾਪ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਲੁੱਟਿਆ ਅਤੇ ਹੁਣ ਕਾਂਗਰਸ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਮਜ਼ਬੂਤ ਵਾਪਸੀ ਕਰੇਗੀ।

ਹੋਰ ਪੜ੍ਹੋ ...
 • Share this:

  ਮਨੋਜ ਸ਼ਰਮਾ

  ਪਟਿਆਲਾ ਦੇ ਸਰਕਟ ਹਾਊਸ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਪ੍ਰਤਾਪ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਲੁੱਟਿਆ ਅਤੇ ਹੁਣ ਕਾਂਗਰਸ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਮਜ਼ਬੂਤ ਵਾਪਸੀ ਕਰੇਗੀ।

  ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਨਹੀਂ ਹੋਣਗੇ ਅਤੇ ਪਾਰਟੀ ਮਜਬੂਤ ਉਮੀਦਵਾਰ ਉਨ੍ਹਾਂ ਦੇ ਖਿਲਾਫ ਖੜ੍ਹਾ ਕਰੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਪਰਨੀਤ ਕੌਰ ਬੀਜੇਪੀ ਦੇ ਉਮੀਦਵਾਰ ਵਜੋਂ ਚੋਣ ਲੜ ਸਕਦੀ ਹੈ। ਕਾਂਗਰਸ ਪਾਰਟੀ ਆਪਣਾ ਮਜ਼ਬੂਤ ਕੈਂਡੀਡੇਟ ਖੜ੍ਹਾ ਕਰਕੇ ਵੱਡੀ ਜਿੱਤ ਦਰਜ ਕਰਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ।

  ਬਾਜਵਾ ਨੇ ਕਿਹਾ ਅਮਰਿੰਦਰ ਸਿੰਘ ਨੂੰ ਅਸੀਂ ਕਦੇ ਵੀ ਕਾਂਗਰਸ ਵਿਚ ਨਹੀਂ ਲਵਾਂਗੇ ਅਤੇ ਪਰਨੀਤ ਕੌਰ ਹੁਣ ਕਾਂਗਰਸ ਦਾ ਹਿਸਾ ਨਹੀਂ। ਪਰਨੀਤ ਕੌਰ ਨੂੰ ਨੈਤਿਕਤਾ ਦੇ ਅਧਾਰ ਉਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ 25 ਹਜਾਰ ਕਰੋੜ ਦਾ ਕਰਜਾ  pspcl ਉਪਰ ਹੈ। ਸਰਕਾਰ ਬਣਨ ਵੇਲੇ ਹਰਪਾਲ ਚੀਮਾ ਨੇ ਕਿਹਾ ਸੀ ਕਿ ਵਿੱਤੀ ਹਾਲਤ ਸੁਧਰਨਗੇ। ਹੁਣ ਇਹ ਕੇਂਦਰ ਸਰਕਾਰ ਤੋਂ ਬਿਜਲੀ ਖਰੀਦਣ ਲੱਗ ਪਏ, ਇਸ ਲਈ ਕਰਜਾ ਵੀ ਚੁੱਕਿਆ ਹੈ।

  ਰਾਘਵ ਚੱਢਾ ਕੋਲ 50 ਸੁਰੱਖਿਆ ਕਰਮੀ ਹਨ।  80 ਸੁਰੱਖਿਆ ਕਰਮੀ ਪੰਜਾਬ ਦੇ ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੇ ਹਨ। ਪੰਜਾਬ ਸਰਕਾਰ ਨੇ ਭਗਵੰਤ ਮਾਨ ਦੇ ਹੈਲੀਕੇਪਟਰ ਦਾ ਖਰਚਾ ਆਰਟੀਆਈ ਵਿਚ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਖੜ੍ਹੀ ਹੈ।

  Published by:Gurwinder Singh
  First published:

  Tags: Punjab congess