ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਕੋਰੋਨਾ ਵਾਇਰਸ ਕਾਰਨ ਮੌਜੂਦਾ ਪਰਸਥਿਤੀ ਨੂੰ ਦੇਖਦੇ ਹੋਏ ਫੈਸਲਾ ਲਿਆ ਹੈ ਕਿ ਜਿਹੜੇ ਵਿਦਿਆਰਥੀਆਂ ਨੇ PU CET (PG) ਦੇ ਲਈ ਰਜਿਸਟਰ ਕੀਤਾ ਹੈ ਉਹਨਾਂ ਨੂੰ ਦਾਖਲਾ ਫਾਰਮ ਹੀ ਭਰਨਾ ਹੋਵੇਗਾ। ਵਿਦਿਆਰਥੀ ਨੂੰ ਦਾਖਲਾ ਫਾਰਮ 15 ਅਕਤੂਬਰ ਤੱਕ ਜਮਾ ਕਰਵਾਉਣਾ ਹੋਵੇਗਾ। ਪੀ ਯੂ ਤੋਂ ਐਫੀਲਿਏਟਿਡ ਕਾਲਜਾਂ ਵਿਚ ਵੀ ਸੀ ਦੀ ਮਨਜੂਰੀ ਨਾਲ 10 ਅਕਤੂਬਰ ਤੱਕ ਵਧਾਇਆ ਗਿਆ ਹੈ। ਜੇਕਰ ਕੋਈ ਵਿਦਿਆਰਥੀ ਦਾਖਲਾ ਲੇਟ ਕਰਵਾਉਂਦਾ ਹੈ, ਉਸ ਨੂੰ 2040 ਰੁਪਏ ਲੇਟ ਫੀਸ ਦੇਣੀ ਹੋਵੇਗੀ।
ਪੀਯੂ ਨੇ ਪੰਜਾਬ ਯੂਨੀਵਰਸਿਟੀ ਦੇ ਅਧਿਆਪਨ ਵਿਭਾਗਾਂ / ਸੰਸਥਾਵਾਂ / ਖੇਤਰੀ ਕੇਂਦਰਾਂ ਵਿੱਚ ਵੱਖ ਵੱਖ ਪੀਜੀ ਕੋਰਸਾਂ ਲਈ ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ ਵਧਾ ਕੇ 15/10/20 ਕਰ ਦਿੱਤੀ ਗਈ ਹੈ।
PU extends last date for applying online admission forms for various PG courses upto 15/10/20 in the Panjab University Teaching Departments / Institutes / Regional Centres.
Visit:https://t.co/x8VFEIiKCP @DrRPNishank @ugc_india @PunjabGovtIndia
— Panjab University (@OfficialPU)
September 30, 2020
ਜਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ ਕਿ ਕੋਰਸਾਂ ਵਿਚ ਦਾਖਲਾ ਲੈਣ ਲਈ ਟੈੱਸਟ ਨਹੀ ਦੇਣਾ ਹੋਵੇਗਾ।ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਪੀ ਜੀ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ 15 ਅਕਤੂਬਰ ਤੱਕ ਦਾਖਲਾ ਫਾਰਮ ਭਰਨ ਤਾਂ ਕਿ ਉਹਨਾਂ ਦਾ ਦਾਖਲਾ ਹੋ ਸਕੇ।
Published by: Sukhwinder Singh
First published: October 01, 2020, 11:23 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।