Home /News /punjab /

ਨਾਭਾ: ਖੇਤਾਂ ਵਿਚ ਖਾਦ ਪਾ ਰਹੇ ਦੋ ਸਕੇ ਭਰਾਵਾਂ ਦੀ ਮੌਤ

ਨਾਭਾ: ਖੇਤਾਂ ਵਿਚ ਖਾਦ ਪਾ ਰਹੇ ਦੋ ਸਕੇ ਭਰਾਵਾਂ ਦੀ ਮੌਤ

ਦੋਵੇਂ ਭਰਾ ਇਕੋ ਘਰ ਵਿੱਚ ਵਿਆਹੇ ਹੋਏ ਸਨ, ਜਿਸ ਨਾਲ ਜਿੱਥੇ ਉਨ੍ਹਾਂ ਦੀਆਂ ਪਤਨੀਆਂ ਵਿਧਵਾ ਤੇ ਬੱਚੇ ਅਨਾਥ ਹੋ ਗਏ, ਉਥੇ ਮਾਂ-ਬਾਪ ਵੀ ਹੁਣ ਕਿਸ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨਗੇ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

  • Share this:
    ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਖੇਤਾਂ ਵਿਚ ਖਾਦ ਪਾ ਰਹੇ ਸਕੇ ਭਰਾਵਾਂ ਦੀ ਮੌਤ ਹੋ ਗਈ। ਖੇਤਾਂ ਵਿਚ ਪਈ ਬਿਜਲੀ ਦੀ ਤਾਰ ਵਿੱਚ ਅਚਾਨਕ ਕਰੰਟ ਆਉਣ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈ।

    ਬਿਜਲੀ ਦੀ ਤਾਰ ਵਿੱਚ ਅਚਾਨਕ ਕਰੰਟ ਆਉਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਹਰਵੀਰ ਸਿੰਘ ਤੇ ਜਸਬੀਰ ਸਿੰਘ ਦੀ ਮੌਤ ਲਈ ਸਿੱਧੇ ਜ਼ਿੰਮੇਵਾਰ ਬਿਜਲੀ ਬੋਰਡ ਦੇ ਅਧਿਕਾਰੀ ਹਨ ਜਿਨ੍ਹਾਂ ਨੇ ਇਸ ਟੁੱਟੀ ਹੋਈ ਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।

    ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਇਕੋ ਘਰ ਦੇ ਦੋ ਚਿਰਾਗ਼ ਬੁਝਣ ਨਾਲ ਘਰ ਵਿੱਚ ਹਨੇਰਾ ਹੀ ਪਸਰ ਗਿਆ, ਕਿਉਂਕਿ ਇਹ ਦੋਵੇਂ ਸਕੇ ਭਰਾ ਆਪਣੇ ਖੇਤ ਵਿੱਚ ਖਾਦ ਪਾ ਰਹੇ ਸੀ ਤਾਂ ਉਥੇ ਖੇਤਾਂ ਵਿਚ ਡਿੱਗੀ ਬਿਜਲੀ ਦੀ ਤਾਰ ਜਿਸ ਵਿੱਚ ਕਰੰਟ ਸੀ, ਉੱਪਰ ਇੱਕ ਭਰਾ ਦਾ ਪੈਰ ਰੱਖਿਆ ਗਿਆ ਅਤੇ ਉਹ ਉਸ ਨਾਲ ਹੀ ਚਿਪਕ ਗਿਆ ਅਤੇ ਜਦੋਂ ਦੂਜੇ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਿਜਲੀ ਦੇ ਕਰੰਟ ਨੇ ਆਪਣੀ ਚਪੇਟ ਵਿਚ ਲੈ ਲਿਆ ਅਤੇ ਦੋਨਾਂ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ।

    ਇਹ ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ, ਜਿਸ ਨਾਲ ਜਿੱਥੇ ਉਨ੍ਹਾਂ ਦੀਆਂ ਪਤਨੀਆਂ ਵਿਧਵਾ ਤੇ ਬੱਚੇ ਅਨਾਥ ਹੋ ਗਏ, ਉਥੇ ਮਾਂ-ਬਾਪ ਵੀ ਹੁਣ ਕਿਸ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨਗੇ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

    ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਕਰਮਜੀਤ ਅਤੇ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਖੇਤਾਂ ਵਿੱਚ ਰੇਹ ਪਾਉਣ ਗਏ ਸੀ ਅਤੇ ਖੇਤਾਂ ਵਿੱਚ ਕੱਲ੍ਹ ਤੋਂ ਬਿਜਲੀ ਦੀ ਤਾਰ ਡਿੱਗੀ ਪਈ ਸੀ ਅਤੇ ਕਰੰਟ ਲੱਗਣ ਦੇ ਨਾਲ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ।

    ਇਹ ਸਾਰੀ ਨਲਾਇਕੀ ਬਿਜਲੀ ਬੋਰਡ ਦੀ ਹੈ ਕਿਉਂਕਿ ਅਸੀਂ ਪਿਛਲੇ 6 ਮਹੀਨੇ ਤੋਂ ਤਾਰਾਂ ਬਦਲਵਾਉਣ ਲਈ ਤਾਰਾਂ ਲੈ ਕੇ ਘਰ ਬੈਠੇ ਹਾਂ ਪਰ ਇਨ੍ਹਾਂ ਵੱਲੋਂ ਕੋਈ ਵੀ ਅਧਿਕਾਰੀ ਤਾਰ ਬਦਲ ਲੈਣ ਨਹੀਂ ਆਇਆ। ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਅਤੇ ਦੋਵੇਂ ਭਰਾਵਾਂ ਦੀ ਮੌਤ ਹੋਣ ਨਾਲ ਘਰ ਹੀ ਖਾਲੀ ਹੋ ਗਿਆ।

    ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਹਰਲੀਨ ਕੌਰ ਨੇ ਦੱਸਿਆ ਕਿ ਇਹ ਦੋਵੇਂ ਮ੍ਰਿਤਕ ਦੇਹਾਂ ਸਾਡੇ ਕੋਲ ਆਈਆਂ ਹਨ ਅਤੇ ਇਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪਰਿਵਾਰ ਨੇ ਸਾਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਕਰੰਟ ਲੱਗਣ ਨਾਲ ਮੌਤ ਹੋਈ ਹੈ।
    Published by:Gurwinder Singh
    First published:

    Tags: Death, Deaths

    ਅਗਲੀ ਖਬਰ