Home /News /punjab /

ਪ੍ਰਾਈਵੇਟ ਬੱਸਾਂ ਤੋਂ ਅੱਧ ਤੋਂ ਘੱਟ ਕਿਰਾਏ ‘ਤੇ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਪਹੁੰਚੇਗੀ ਇਹ ਸਰਕਾਰੀ ਬੱਸ

ਪ੍ਰਾਈਵੇਟ ਬੱਸਾਂ ਤੋਂ ਅੱਧ ਤੋਂ ਘੱਟ ਕਿਰਾਏ ‘ਤੇ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਪਹੁੰਚੇਗੀ ਇਹ ਸਰਕਾਰੀ ਬੱਸ

ਪ੍ਰਾਈਵੇਟ ਬੱਸਾਂ ਤੋਂ ਅੱਧ ਤੋਂ ਘੱਟ ਕਿਰਾਏ ‘ਤੇ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚੇਗੀ ਇਹ ਸਰਕਾਰੀ ਬੱਸ।

ਪ੍ਰਾਈਵੇਟ ਬੱਸਾਂ ਤੋਂ ਅੱਧ ਤੋਂ ਘੱਟ ਕਿਰਾਏ ‘ਤੇ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚੇਗੀ ਇਹ ਸਰਕਾਰੀ ਬੱਸ।

ਇਹ ਬੱਸ 1390 ਰੁਪਏ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚੇਗੀ। ਪਹਿਲਾਂ ਪ੍ਰਾਈਵੇਟ ਬੱਸ ਚਾਲਕ ਇਸ ਸਫ਼ਰ ਲਈ 25 ਸੌ ਤੋਂ 3000 ਰੁਪਏ ਤੱਕ ਦਾ ਕਿਰਾਇਆ ਲੈਂਦੇ ਸਨ। ਸਾਰੀਆਂ ਸਹੂਲਤਾਂ ਜੋ ਪ੍ਰਾਈਵੇਟ ਬੱਸ ਵਿੱਚ ਮਿਲਦੀਆਂ ਹਨ, ਉਹ ਹੁਣ ਸਰਕਾਰੀ ਬੱਸ ਵਿੱਚ ਮਿਲਣਗੀਆਂ।

  • Share this:
    ਅੰਮ੍ਰਿਤਸਰ: ਦਿੱਲੀ ਏਅਰਪੋਰਟ ਜਾਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ ਹੈ। ਹੁਣ ਉਨ੍ਹਾਂ ਨੂੰ ਪ੍ਰਾਈਵੇਟ ਬੱਸ 'ਚ ਸਫਰ ਕਰਨ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਦੀਆਂ ਬੱਸਾਂ ਸਿੱਧੀਆਂ ਦਿੱਲੀ ਏਅਰਪੋਰਟ ਤੱਕ ਜਾਣਗੀਆਂ। ਇਹ ਸਰਕਾਰੀ ਬੱਸ ਪ੍ਰਾਈਵੇਟ ਬੱਸਾਂ ਤੋਂ ਅੱਧ ਤੋਂ ਘੱਟ ਕਿਰਾਏ ‘ਤੇ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚੇਗੀ। ਇਹ ਬੱਸ 1390 ਰੁਪਏ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚੇਗੀ। 15 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇਣਗੇ। 5 ਤਰੀਕ ਤੋਂ ਦਿੱਲੀ ਏਅਰਪੋਰਟ ਲਈ 2 ਬੱਸਾਂ ਰਵਾਨਾ ਹੋਣਗੀਆਂ।

    ਸਸਤੇ ਕਿਰਾਏ ਚ ਪ੍ਰਾਈਵੇਟ ਵਾਲੀਆਂ ਸਾਰੀਆਂ ਸਹੂਲਤਾਂ

    ਇਹ ਬੱਸ 1390 ਰੁਪਏ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚੇਗੀ। ਪਹਿਲਾਂ ਪ੍ਰਾਈਵੇਟ ਬੱਸ ਚਾਲਕ ਇਸ ਸਫ਼ਰ ਲਈ 25 ਸੌ ਤੋਂ 3000 ਰੁਪਏ ਤੱਕ ਦਾ ਕਿਰਾਇਆ ਲੈਂਦੇ ਸਨ। ਹੁਣ ਅੰਮ੍ਰਿਤਸਰ ਤੋਂ ਦਿਲੀ ਏਅਰਪੋਰਟ ਲਈ  ਬੱਸਾਂ ਸਿੱਧੀਆਂ ਚੱਲਣਗੀਆਂ।  ਸਾਰੀਆਂ ਸਹੂਲਤਾਂ ਜੋ ਪ੍ਰਾਈਵੇਟ ਬੱਸ ਵਿੱਚ ਮਿਲਦੀਆਂ ਹਨ, ਉਹ ਹੁਣ ਸਰਕਾਰੀ ਬੱਸ ਵਿੱਚ ਮਿਲਣਗੀਆਂ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।

    ਇਸ ਬੱਸ ਵਿਚ ਸਾਰੀਆਂ ਵਿਸ਼ੇਸ਼ਤਾਵਾਂ ਹਨ, ਬੱਸ ਵਿਚ ਬੈਠਣ ਵਾਲੇ ਯਾਤਰੀਆਂ ਲਈ ਚਾਰਜਰ ਪੁਆਇੰਟ ਮਿਨਰਲ ਵਾਟਰ ਅਤੇ ਮਨੋਰੰਜਨ ਲਈ ਟੀਵੀ ਵੀ ਲਗਾਇਆ ਗਿਆ ਹੈ, ਬੱਸ ਸੁਪਰਵਾਈਜ਼ਰ ਰਾਜੇਸ਼ ਅਨੁਸਾਰ ਇਸ ਬੱਸ ਵਿਚ ਸਾਰੀਆਂ ਸਹੂਲਤਾਂ ਉਪਲਬਧ ਹਨ ਅਤੇ ਇਸ ਦਾ ਕਿਰਾਇਆ ਵੀ ਘੱਟ ਰੱਖਿਆ ਗਿਆ ਹੈ। ਅਤੇ ਇਹ ਬੱਸ ਯਾਤਰੀਆਂ ਨੂੰ ਦਿੱਲੀ ਏਅਰਪੋਰਟ ਤੱਕ ਉਤਾਰ ਕੇ ਵਾਪਸ ਆ ਜਾਵੇਗੀ।

    ਬੱਸਾਂ ਦੀ ਸਮਾਂ ਸਾਰਣੀ-

    ਹਰ ਰੋਜ਼ ਸਵੇਰੇ 9.30 ਵਜੇ ਏਸੀ ਬੱਸ ਦਿੱਲੀ ਲਈ ਰਵਾਨਾ ਹੋਵੇਗੀ, ਜੋ ਰਾਤ ਨੂੰ 8.10 ਵਜੇ ਦਿੱਲੀ ਏਅਰ ਪੋਰਟ ਪਹੁੰਚੇਗੀ  ਦੂਸਰੀ ਬੱਸ ਦੁਪਹਿਰ 1.20 ਵਜੇ ਚੱਲੇਗੀ, ਜੋ 12 ਵਜੇ ਦੇ ਕਰੀਬ ਦਿੱਲੀ ਏਅਰਪੋਰਟ ਪਹੁੰਚੇਗੀ। ਇਸ ਬੱਸ ਦਾ ਕਿਰਾਇਆ 1390 ਰੁਪਏ ਹੋਵੇਗਾ ਅਤੇ ਸਾਰੀਆਂ ਸਹੂਲਤਾਂ ਜੋ ਪ੍ਰਾਈਵੇਟ ਬੱਸ ਵਿੱਚ ਮਿਲਦੀਆਂ ਹਨ, ਉਹ ਹੁਣ ਸਰਕਾਰੀ ਬੱਸ ਵਿੱਚ ਮਿਲਣਗੀਆਂ।

    ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰ ਹੋਏ ਖੁਸ਼-

    ਇੱਕੋ ਬੱਸ ਦੀ ਟਿਕਟ ਬੁੱਕ ਕਰਵਾਉਣ ਆਏ ਯਾਤਰੀਆਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਬੱਸ ਅਤੇ ਸਰਕਾਰੀ ਬੱਸ ਦੇ ਕਿਰਾਏ 'ਚ ਬਹੁਤ ਫਰਕ ਹੈ, ਹੁਣ ਘੱਟ ਪੈਸਿਆਂ 'ਚ ਵਧੀਆ ਸਫਰ ਕਰਨ ਦਾ ਮੌਕਾ ਹੈ, ਇਸ ਬੱਸ 'ਚ ਸਾਰੀਆਂ ਸਹੂਲਤਾਂ ਮੌਜੂਦ ਹਨ।
    Published by:Sukhwinder Singh
    First published:

    Tags: Amritsar, Bus, Delhi, Punjab government

    ਅਗਲੀ ਖਬਰ