ਰਵੀ ਆਜ਼ਾਦ
ਭਵਾਨੀਗੜ੍ਹ: ਦੇਸ਼ ਵਿਚ ਕਿਸਾਨਾਂ ਦੇ ਸੰਘਰਸ਼ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਪੈਟਰੋਲ ਪੰਪ, ਟੋਲ ਪਲਾਜਿਆਂ ਉੱਪਰ ਕਿਸਾਨਾਂ ਨੇ ਪੱਕੇ ਮੋਰਚੇ ਲਗਾਏ ਹੋਏ ਹਨ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਰੋਜ਼ਾਨਾ ਹੀ ਨਾਅਰੇਬਾਜ਼ੀ ਹੁੰਦੀ ਹੈ। ਰਾਤ ਨੂੰ ਰੋਟੀ ਦਾ ਪ੍ਰਬੰਧ ਵੀ ਪ੍ਰਦਰਸ਼ਨ ਵਾਲੀ ਥਾਂ ਉਤੇ ਹੀ ਕੀਤਾ ਹੈ।
ਅੱਜ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਦਾ ਕਾਫਲਾ, ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਸ਼ਾਮਲ ਸਨ , ਦਰਜਨਾਂ ਪਿੰਡਾਂ ਵਿਚ ਗਿਆ ਅਤੇ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਕਿ ਇਸ ਵਾਰ ਕਾਲੀ ਦੀਵਾਲੀ ਮਨਾਓ, ਕਾਲੀਆਂ ਪੱਟੀਆਂ ਬੰਨੋ, ਕੋਈ ਖ਼ਰੀਦੋ ਫ਼ਰੋਖਤ ਨਾ ਕਰੋ ਅਤੇ ਦੀਵਾਲੀ ਵਾਲੇ ਦਿਨ ਬਿਜਲੀ ਬੰਦ ਕਰਕੇ ਘੁੱਪ ਹਨੇਰਾ ਕਰੋ ਤਾਂ ਜੋ ਕੇਂਦਰ ਸਰਕਾਰ ਦੀ ਗੂੰਗੀ ਬੋਲੀ ਸਰਕਾਰ ਤੱਕ ਸੰਦੇਸ਼ ਪਹੁੰਚ ਸਕੇ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਦੁਸਹਿਰੇ ਦਾ ਤਿਉਹਾਰ ਵੀ ਰਾਵਣ ਦੀ ਥਾਂ ਕੇਂਦਰ ਸਰਕਾਰ ਦੇ ਪੁਤਲੇ ਜਲਾ ਕੇ ਮਨਾਇਆ ਸੀ। ਕਿਸਾਨਾਂ ਵੱਲੋਂ ਸਿਰਾਂ ਉਪਰ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਪਿੰਡ ਪਿੰਡ ਜਾ ਕੇ ਮੁਨਿਆਦੀ ਕਰ ਰਹੇ ਸਨ ਕਿ ਇਸ ਵਾਰ ਦੀਵਾਲੀ ਕਾਲੀ ਮਨਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture ordinance, Diwali 2020